Tuesday, March 19, 2024

ਪ੍ਰਧਾਨ ਮੰਤਰੀ ਮੋਦੀ ਅੱਜ ਜੰਮੂ ਅਤੇ ਕਸ਼ਮੀਰ ਦੇ ਇੱਕ ਦਿਨਾ ਦੌਰੇ `ਤੇ

ਜ਼ੋਜਿਲਾ ਸੁਰੰਗ ਸਮੇਤ ਕਈ ਪ੍ਰਾਜੈਕਟਾਂ ਦੀ ਕਰਨਗੇ ਸ਼ੁਰੂਆਤ ਤੇ ਉਦਘਾਟਨ

ਦਿੱਲੀ, 18 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਲੇਹ ਵਿੱਚ 19ਵੇਂ ਕੁਸ਼ੋਕ ਬਕੁਲਾ ਰਿਨਪੋਚੇ ਦੇ ਜਨਮ ਸ਼ਤਾਬਦੀ ਪ੍ਰੋਗਰਾਮਾਂ ਦੇ ਸਮਾਪਤੀ ਸਮਾਰੋਹਾਂ ਵਿੱਚ ਸ਼ਾਮਲ ਹੋਣਗੇ ਅਤੇ ਜ਼ੋਜਿਲਾ ਸੁਰੰਗ ਦੇ ਕੰਮ ਦੀ ਸ਼ੁਰੂਆਤ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਉਣਗੇ।
     ਜ਼ੋਜਿਲਾ ਸੁਰੰਗ ਭਾਰਤ ਦੀ ਸਭ ਤੋਂ ਲੰਬੀ 14 ਕਿਲੋਮੀਟਰ ਲੰਬੀ ਸੜਕੀ ਸੁਰੰਗ ਅਤੇ ਏਸ਼ੀਆ ਦੀ ਸਭ ਤੋਂ ਲੰਬੀ ਦੋ-ਦਿਸ਼ਾਵੀ ਸੁਰੰਗ ਹੋਵੇਗੀ।ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਸ ਸੁਰੰਗ ਦੇ ਐਨ.ਐਚ-1 ਏ ਸ੍ਰੀਨਗਰ-ਲੇਹ ਸੈਕਸ਼ਨ `ਤੇ ਬਾਲਟਾਲ ਅਤੇ ਮੀਨਾਮਾਰਗ ਹਿੱਸੇ ਦੇ ਨਿਰਮਾਣ, ਸੰਚਾਲਨ ਅਤੇ ਸਾਂਭ-ਸੰਭਾਲ ਬਾਰੇ ਪ੍ਰਵਾਨਗੀ ਦਿੱਤੀ ਗਈ ਸੀ।ਇਸ ਉਤੇ ਕੁੱਲ 6800 ਕਰੋੜ ਰੁਪਏ ਦੀ ਲਾਗਤ ਆਉਣੀ ਹੈ।ਇਸ ਸੁਰੰਗ ਦੇ ਨਿਰਮਾਣ ਨਾਲ ਸ੍ਰੀਨਗਰ, ਕਰਗਿਲ ਅਤੇ ਲੇਹ ਨੂੰ ਸਭ ਮੌਸਮਾਂ ਦੀ ਕੁਨੈਕਟੀਵਿਟੀ ਮੁਹੱਈਆ ਹੋ ਜਾਵੇਗੀ ਇਸ ਨਾਲ ਜ਼ੋਜਿਲਾ ਦੱਰੇ ਨੂੰ ਪਾਰ ਕਰਨ ਦਾ ਸਮਾਂ, ਜੋ ਇਸ ਵੇਲੇ 3.5 ਘੰਟੇ ਦਾ ਹੈ, ਘਟ ਕੇ ਸਿਰਫ 15 ਮਿੰਟ ਦਾ ਰਹਿ ਜਾਵੇਗਾ।ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਸਰਬਪੱਖੀ ਆਰਥਿਕ ਅਤੇ ਸਮਾਜਕ-ਸੱਭਿਆਚਾਰਕ ਇੱਕਜੁਟਤਾ ਕਾਇਮ ਹੋ ਸਕੇਗਾ।ਇਸ ਸੁਰੰਗ ਦੀ ਬਹੁਤ ਜ਼ਿਆਦਾ ਰਣਨੀਤਕ ਅਹਿਮੀਅਤ ਵੀ ਹੈ।
     ਪ੍ਰਧਾਨ ਮੰਤਰੀ ਵਲੋਂ 330 ਮੈਗਾਵਾਟ ਦਾ ਕ੍ਰਿਸ਼ਨ-ਗੰਗਾ ਹਾਈਡ੍ਰੋਪਾਵਰ ਸਟੇਸ਼ਨ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (ਐਸ.ਕੇ.ਆਈ.ਸੀ.ਸੀ) ਵਿਖੇ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ।ਉਹ ਸ੍ਰੀਨਗਰ ਰਿੰਗ ਰੋਡ ਦਾ ਨੀਂਹ ਪੱਥਰ ਵੀ ਰੱਖਣਗੇ।
     ਜੰਮੂ ਦੇ ਜਨਰਲ ਜ਼ੋਰਾਵਰ ਸਿੰਘ ਆਡੀਟੋਰੀਅਮ ਵਿਖੇ ਪ੍ਰਧਾਨ ਮੰਤਰੀ ਵੱਲੋਂ ਪਕੁਲ ਡੱਲ ਪਾਵਰ ਪ੍ਰੋਜੈਕਟ ਦਾ ਅਤੇ ਜੰਮੂ ਰਿੰਗ ਰੋਡ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।ਉਹ ਤਾਰਾਕੋਟੇ ਮਾਰਗ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਮੈਟੀਰੀਅਲ ਰੋਪਵੇ ਦਾ ਉਦਘਾਟਨ ਵੀ ਕਰਨਗੇ।ਤਾਰਾਕੋਟੇ ਮਾਰਗ ਦੇ ਬਣਨ ਨਾਲ ਤੀਰਥ ਯਾਤਰੀਆਂ ਨੂੰ ਸਹੂਲਤ ਹੋਵੇਗੀ।     ਸ੍ਰੀਨਗਰ ਅਤੇ ਜੰਮੂ ਵਿਖੇ ਜੋ ਰਿੰਗ ਰੋਡ ਬਣਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਉਦੇਸ਼ ਇਨ੍ਹਾਂ ਸ਼ਹਿਰਾਂ ਵਿੱਚ ਭੀੜ ਘੱਟ ਕਰਨਾ ਅਤੇ ਸਫਰ ਨੂੰ ਸੁਰੱਖਿਅਤ, ਤੇਜ਼, ਵਧੇਰੇ ਸਹੂਲਤ ਵਾਲਾ ਅਤੇ ਵਧੇਰੇ ਵਾਤਾਵਰਣ ਮਿੱਤਰ ਬਣਾਉਣਾ ਹੈ।
     ਪ੍ਰਧਾਨ ਮੰਤਰੀ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ੍ ਐਗਰੀਕਲਚਰਲ ਸਾਇੰਸਿਜ਼ ਐਂਡ ਟੈਕਨੋਲੋਜੀ, ਜੰਮੂ ਦੀ ਕਨਵੋਕੇਸ਼ਨ ਵਿੱਚ ਹਿੱਸਾ ਵੀ ਲੈਣਗੇ।

Check Also

ਜਸਟਿਸ ਅਰੁਣ ਪੱਲੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ

ਕੈਦੀਆਂ ਨਾਲ ਬਿਤਾਏ ਪਲ ਅਤੇ ਸੁਣੀਆਂ ਸਮੱਸਿਆਵਾਂ ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਮਾਨਯੋਗ ਜਸਟਿਸ …

Leave a Reply