Tuesday, March 19, 2024

ਪਰਮਜੀਤ ਸਿੰਘ ਰਾਣਾ ਦਾ ਸਿਡਨੀ `ਚ ਸਨਮਾਨ

PPN1905201826 ਅੰਮ੍ਰਿਤਸਰ (ਸਿਡਨੀ), 19 ਮਈ (ਪੰਜਾਬ ਪੋਸਟ ਬਿਊਰੋ) -ਆਸਟ੍ਰੇਲੀਆ ਵਿਖੇ ਪਰਿਵਾਰ ਸਮੇਤ ਨਿੱਜੀ ਦੌਰੇ `ਤੇ ਆਏ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਪਰਮਜੀਤ ਸਿੰਘ ਰਾਣਾ ਦਾ ਇਥੋਂ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੀਆਂ ਪੰਥ ਪ੍ਰਤੀ ਅਹਿਮ ਸੇਵਾਵਾਂ ਦੇ ਮੱਦੇਨਜਰ, ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਮੈਲਬਰਨ ਤੋਂ ਇਲਾਵਾ ਸਿਡਨੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ, ਗੁਰੂ ਘਰ ਦੀਆਂ ਕਮੇਟੀਆਂ ਅਤੇ ਸਮੂਹ ਸੰਗਤਾਂ ਨੇ ਭਾਈ ਸਾਹਿਬ ਦਾ ਸਿਰੋਪਿਆਂ ਨਾਲ ਸਤਿਕਾਰ ਕੀਤਾ।
ਭਾਈ ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨਾਲ, ਪੰਥਕ ਵਿਚਾਰਾਂ ਦੀ ਸਾਂਝ ਪਾਈ ਤੇ ਨਾਲ਼ ਹੀ ਸਿੱਖ ਪੰਥ ਨੂੰ, ਦੇਸ -ਪਰਦੇਸ ਵਿਚ ਦਰਪੇਸ਼ ਅਹਿਮ ਮਸਲਿਆਂ ਬਾਰੇ ਵੀ ਜਾਣਕਾਰੀ ਦੇ ਕੇ ਸੁਚੇਤ ਕੀਤਾ।ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦਿਤੀ।
ਅਕਾਲੀ ਆਗੂ ਕੰਵਲਜੀਤ ਸਿੰਘ ਸਿੱਧੂ, ਖਾਲਸਾ ਫੂਡ, ਸੈਵਨ ਹਿੱਲਜ਼ ਵਾਲਿਆਂ ਵੱਲੋਂ, ਰਾਣਾ ਦੇ ਸਨਮਾਨ ਹਿੱਤ ਰੱਖੇ ਗਏ ਰਾਤਰੀ ਭੋਜਨ ਸਮੇ ਸਿਡਨੀ ਦੇ ਵਸਨੀਕ ਪੰਥਕ ਵਿਚਾਰਧਾਰਾ ਵਾਲੇ ਮੁਖੀ ਸੱਜਣ ਇਕੱਤਰ ਹੋਏ।ਇਸ ਸੰਜ਼ੀਦਾ ਇਕੱਠ ਵਿਚ ਗੰਭੀਰ ਪੰਥਕ ਵਿਚਾਰਾਂ ਹੋਈਆਂ।PPN1905201827
ਸਿਡਨੀ ਨਿਵਾਸੀ ਪੰਥਕ ਵਿਦਵਾਨ ਤੇ ਲੇਖਕ ਗਿ. ਸੰਤੋਖ ਸਿੰਘ ਅਤੇ ਪ੍ਰਸਿਧ ਕੀਰਤਨੀਏ ਭਾਈ ਸਾਹਿਬ ਗੁਰਦੇਵ ਸਿੰਘ ਨੇ ਪਰਦੇਸਾਂ ਵਿਚ ਸਿੱਖ ਪ੍ਰਚਾਰਕਾਂ ਅਤੇ ਸੰਗਤਾਂ ਵਿਚ, ਗੁਰਮਤਿ ਪਰਚਾਰ ਨੂੰ ਲੈ ਕੇ, ਗਾਹੇ ਬਗਾਹੇ ਦੁਬਿਧਾਮਈ ਵਾਤਾਵਰਣ ਪੈਦਾ ਹੋ ਜਾਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ।ਇਸ ਦੇ ਉਤਰ ਵਿਚ ਰਾਣਾ ਨੇ ਇਹਨਾਂ ਨੂੰ ਮੰਦਭਾਗੀਆਂ ਆਖਿਆ ਤੇ ਮੱਤਭੇਦਾਂ ਨੂੰ ਉਛਾਲ਼ ਕੇ ਝਗੜੇ ਪੈਦਾ ਕਰਨ ਤੋਂ ਸੰਕੋਚ ਰੱਖਣ ਦੀ ਸਲਾਹ ਦਿੱਤੀ।
ਭਾਈ ਪਰਮਜੀਤ ਸਿੰਘ ਰਾਣਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ, ਭਾਈ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੀਵਨੀਆਂ ਕਿਤਾਬਾਂ ਵੰਡੀਆਂ।ਇਸ ਸਮੇ ਦਿੱਲੀ ਕਮੇਟੀ ਵੱਲੋਂ ਹੀ ਤਿਆਰ ਕੀਤੇ ਗਏ, ਜੱਸਾ ਸਿੰਘ ਆਹਲੂਵਾਲੀਆ ਦੀ ਫੋਟੋ ਵਾਲੇ ਮੋਮੈਂਟੋ ਵੀ ਮੁਖੀ ਸਿੰਘਾਂ ਨੂੰ ਸਨਮਾਨ ਵਜੋਂ ਭੇਟਾ ਕੀਤੇ।
ਗਿਆਨੀ ਸੰਤੋਖ ਸਿੰਘ ਨੇ ਆਪਣੀਆਂ ਤਿੰਨ ਕਿਤਾਬਾਂ, ਸੱਚੇ ਦਾ ਸੱਚਾ ਢੋਆ, ਜਿੰਨੇ ਮੂੰਹ ਓਨੀਆਂ ਗੱਲਾਂ ਅਤੇ ਕੁੱਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ, ਭਾਈ ਪਰਮਜੀਤ ਸਿੰਘ ਰਾਣਾ ਜੀ ਨੂੰ ਭੇਟ ਕੀਤੀਆਂ।
ਇਸ ਸਮੇ ਗਗਨਪ੍ਰੀਤ ਸਿੰਘ, ਸੁਖਬੀਰ ਸਿੰਘ ਗਰੇਵਾਲ, ਭਾਈ ਇੰਦਰਜੀਤ ਸਿੰਘ, ਰਾਜਮਹਿੰਦਰ ਸਿੰਘ ਮੰਡ, ਸੰਤੋਖ ਸਿੰਘ ਮਿਨਹਾਸ, ਹਰਜੀਤ ਸਿੰਘ ਸੱਲਣ, ਭਾਈ ਰਾਜਵੰਤ ਸਿੰਘ, ਭਾਈ ਗੁਰਜਿੰਦਰਪਾਲ ਸਿੰਘ, ਭਾਈ ਉਪਕਾਰ ਸਿੰਘ, ਭਾਈ ਪਦਮਦੀਪ ਸਿੰਘ, ਮਨਦੀਪ ਸਿੰਘ ਰਿਆਤ, ਦਰਸ਼ਨ ਸਿੰਘ ਮੋਂਗੀਆ, ਗੁਰਦੇਵ ਸਿੰਘ ਗਿੱਲ, ਭਾਈ ਜਸਵਿੰਦਰ ਸਿੰਘ ਖਾਲਸਾ, ਲਵਇੰਦਰਪ੍ਰੀਤ ਸਿੰਘ, ਰੁਪਿੰਦਰ ਸਿੰਘ ਮਿੰਟਾ, ਬੀਬੀ ਗੁਰਜੀਤ ਕੌਰ, ਬੀਬੀ ਪਰਮਜੀਤ ਕੌਰ ਆਦਿ ਹਾਜ਼ਰ ਸਨ ।
ਅੰਤ `ਚ ਕੰਵਲਜੀਤ ਸਿੰਘ ਸਿੱਧੂ ਵੱਲੋਂ, ਖਾਲਸਾ ਫੂਡਜ਼ ਵਿਖੇ ਪਹੁੰਚਣ ਸਮੇ ਰਾਣਾ ਪਰਮਜੀਤ ਸਿੰਘ ਨੂੰ “ਜੀ ਆਇਆਂ” ਆਖਿਆ ਗਿਆ ਤੇ ਦਸਤਾਰ ਭੇਂਟ ਕੀਤੀ ਗਈ।ਸਿੱਧੂ ਵੱਲੋਂ ਆਏ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੀਡੀਆ ਤੋਂ ਹਰਕੀਰਤ ਸਿੰਘ ਸੰਧਰ ਅਤੇ ਜਸਵਿੰਦਰ ਸਿੰਘ ਬਿੱਟਾ ਦਾ ਰਾਣਾ ਨੇ ਖ਼ਾਸ ਸਨਮਾਨ ਤੇ ਧੰਨਵਾਦ ਕੀਤਾ । 

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply