Tuesday, March 19, 2024

ਕਰਜ਼ੇ ਦੀ ਬਲੀ ਚੜਿਆ ਇਕ ਹੋਰ ਕਿਸਾਨ

PPN2105201801ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਇਥੋਂ ਨੇੜਲੇ ਪਿੰਡ ਮਾਖਾਂ ਚਹਿਲਾਂ ਵਿਖੇ ਵਾਪਰੀ ਇੱਕ ਦੁਖਦਾਈ `ਚ ਇਥੋ ਦੇ ਵਸਨੀਕ ਕਿਸਾਨ ਸੁਖਵੀਰ ਸਿੰਘ (35) ਸਾਲਾ ਵੱਲੋ ਅੱਜ ਕਰਜ਼ੇ ਤੋ ਪੇ੍ਰਸ਼ਾਨ ਹੁੰਦਿਆਂ ਜ਼ਹਿਰਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਗਈ।ਕਿਸਾਨ ਸੁਖਵੀਰ ਸਿੰਘ ਉਪਰ 4 ਲੱਖ ਦਾ ਕਰਜ਼ਾ ਸੀ ਜਿਸ ਦੇ ਚਲਦਿਆ ਕਿਸਾਨ ਸੁਖਵੀਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ।ਉਸ ਕੋਲ 4 ਏਕੜ ਜ਼ਮੀਨ ਸੀ ਉਸ ਵਿਚੋਂ ਉਸ ਨੇ ਕਰਜ਼ਾ ਉਤਾਰਨ ਲਈ ਪਹਿਲਾ ਹੀ ਢਾਈ ਏਕੜ ਜ਼ਮੀਨ ਵੇਚ ਦਿੱਤੀ ਸੀ।ਜ਼ਮੀਨ ਵੇਚਣ ਦੇ ਬਾਵਜੂਦ ਉਸ ਦੇ ਸਿਰ ਉਪਰ 4 ਲੱਖ ਦਾ ਕਰਜ਼ਾ ਬਾਕੀ ਸੀ।ਕਿਸਾਨ ਦੇ ਪਿਤਾ ਨੇ ਦੱਸਿਆ ਕਿ ਸੁਖਵੀਰ ਸਿੰਘ ਕਾਫੀ ਦਿਨਾ ਤੋ ਪ੍ਰੇਸ਼ਾਨ ਚਲ ਰਿਹਾ ਸੀ ਜਿਸ ਕਰਕੇ ਉਸ ਨੇ ਆਤਮ ਹੱਤਿਆ ਕਰਕੇ ਮੋਤ ਨੂੰ ਗਲੇ ਲਗਾ ਲਿਆ।ਕਿਸਾਨ ਆਗੂ ਭੋਲਾ ਸਿੰਘ ਨੇ ਕਿਹਾ ਕਿ ਇਸ ਕੋਲ 4 ਏਕੜ ਜ਼ਮੀਨ ਸੀ।ਕੁੱਝ ਸਮਾਂ ਪਹਿਲਾਂ ਇਸ ਦੀ ਮਾਂ ਬਿਮਾਰ ਹੋ ਗਈ ਤਾਂ ਉਸ ਨੇ ਆਪਣੀ ਜ਼ਮੀਨ ਵੇਚ ਮਾਂ ਦਾ ਇਲਾਜ਼ ਕਰਵਾਇਆ ਸੀ।ਹੁਣ ਉਸ ਕੋਲ ਜ਼ਮੀਨ ਸਿਰਫ ਡੇਢ ਏਕੜ ਰਹਿ ਗਈ, ਪਰ ਕਰਜ਼ਾ ਹਾਜ਼ੇ ਚਾਰ ਲੱਖ ਬਾਕੀ ਹੈ।ਬਹੁਤ ਜ਼ਿਆਦਾ ਪੇ੍ਰਸ਼ਾਨੀ ਦੇ ਚਲਦਿਆਂ ਉਸ ਨੇ ਜ਼ਹਿਰਲੀ ਚੀਜ਼ ਖਾ ਕੇ ਖੁਦਖੁਸ਼ੀ ਕਰ ਲਈ ਹੈ, ਉਨ੍ਹਾਂ ਇਸ ਪਰਿਵਾਰ ਦੇ ਕਰਜ਼ੇ ਦੀ ਮਾਫੀ ਦੀ ਮੰਗ ਕੀਤੀ ਹੈ।ਥਾਣਾ ਜੋਗਾ ਦੇ ਏ.ਅੇਸ.ਆਈ ਗੁਰਨੈਬ ਸਿੰਘ ਨੇ ਦੱਸਿਆ ਕਿ ਧਾਰਾ 174 ਦੀ ਕਰਵਾਈ ਕੀਤੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

Check Also

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੇ ਸਰਵ ਸੁੱਖ ਸਾਂਤੀ ਲਈ ਸ੍ਰੀ ਸੁੰਦਰਕਾਂਡ ਦੇ ਪਾਠ ਕਰਵਾਏ

ਸੰਗਰੂਰ, 18 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ …

Leave a Reply