Tuesday, March 19, 2024

ਨਹਿਰੀ ਪਾਣੀ ਵਾਲੇ ਵਾਟਰ ਵਰਕਸ ਦਾ ਤਿਆਰ ਨਕਸ਼ਾ ਮਹਿਕਮੇ ਨੇ ਪਿੰਡ ਦੇ ਲੋਕਾ ਨੂੰ ਵਿਖਾਇਆ

PPN2105201802ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਨੇੜਲੇ ਪਿੰਡ ਅਕਲੀਆ ਵਿਖੇ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਜਲ-ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋ ਨਹਿਰੀ ਪਾਣੀ ਵਾਲੇ ਵਾਟਰ ਵਰਕਸ ਦਾ ਕੰਮ ਚਲਾਉਣ ਲਈ ਜੰਗੀ ਪੱਥਰ `ਤੇ ਸ਼ੁਰੂ ਕੀਤਾ ਹੋਇਆ ਹੈ।ਪਿੰਡ ਵਾਸੀਆ ਵੱਲੋ ਵਾਟਰ ਵਰਕਸ ਬਣਾਉਣ ਲਈ ਦੋ ਏਕੜ੍ਹ ਜਮੀਨ ਦੇਣ ਤੋਂ ਬਾਅਦ ਪਿੰਡ ਦਾ ਡਿਜ਼ੀਟਲ ਸ਼ਰਵੇ ਵਾਲਾ ਨਕਸ਼ਾ ਪਿੰਡ ਅਕਲੀਆ ਦੇ ਵਸਨੀਕਾਂ ਨੂੰ ਵਿਭਾਗ ਦੇ ਜੇ.ਈ ਕਰਮਜੀਤ ਸਿੰਘ ਖੋਖਰ ਵੱਲੋ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਵਿਖਾਇਆ ਗਿਆ।ਜੇ.ਈ ਕਰਮਜੀਤ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ਨੂੰ ਮੁਕੰਮਲ ਕਰਨ ਲਈ ਮਹਿਕਮੇ ਵੱਲੋ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਜਲਦੀ ਹੀ ਐਸਟੀਮੇਟ ਬਣਾ ਕੇ ਟੈਂਡਰ ਹੋ ਜਾਣਗੇ  ਤਾ ਕਿ ਪਿੰਡ ਵਾਸੀਆ ਨੂੰ ਸ਼ੁੱਧ ਅਤੇ ਸਾਫ ਪਾਣੀ ਮੁਹੱਇਆ ਕਰਵਾਇਆ ਜਾ ਸਕੇ।
ਇਸ ਮੋਕੇ ਸਰਪੰਚ ਰਾਮਿੰਦਰ ਸਿੰਘ ਅਕਲੀਆ, ਜਗਤਾਰ ਸਿੰਘ, ਡਾ. ਗੁਰਦੀਪ ਸਿੰਘ, ਪ੍ਰਧਾਨ ਤੇਜਾ ਸਿੰਘ, ਮਹਾਂ ਸਿੰਘ ਫੋਜੀ, ਮਾਸਟਰ ਗੁਰਚਰਨ ਸਿੰਘ, ਗੁਰਲਾਲ ਸਿੰਘ, ਮੇਜਰ ਸਿੰਘ ਪੰਚ, ਮਿੱਠੂ ਸਿੰਘ, ਨਿਰੰਜਣ ਸਿੰਘ, ਜਰਨੈਲ ਸਿੰਘ, ਰੂਪ ਸਿੰਘ ਪੰਚ ਆਦਿ ਪਿੰਡ ਵਾਸੀ ਮੋਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply