Tuesday, March 19, 2024

ਡੀਏਵੀ ਇੰਟਰਨੈਸ਼ਨਲ ਸਕੂਲ ਵਿਖੇ ਕੀਤਾ 3070 ਵਿਦਿਆਰਥੀਆਂ ਦਾ ਖਸਰਾ ਤੇ ਰੂਬੇਲਾ ਟੀਕਕਰਨ

PPN2105201808ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀਏਵੀ ਇੰਟਰਨੈਸ਼ਨਲ ਸਕੂਲ ਵਿਖੇ 3070 ਵਿਦਿਆਰਥੀਆਂ ਨੂੰ ਖਸਰਾ ਤੇ ਰੂਬੇਲਾ ਦੇ ਟੀਕੇ ਲਗਾਏ ਗਏ।ਖਸਰਾ ਤੇ ਰੂਬੇਲਾ ਬਿਮਾਰੀਆਂ ਦੀ ਰੋਕਥਾਮ ਲਈ ਭਾਰਤ ਤੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਪ੍ਰਿੰਸੀਪਲ ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ `ਤੇ ਲੱਗੇ ਕੈਂਪ ਦਾ ਉਦਘਾਟਨ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਆਗੂ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਕੀਤਾ।ਪਹਿਲੇ ਦਿਨ ਛੇਵੀਂ ਤੋਂ ਦੱਸਵੀਂ ਕਲਾਸ ਤੱਕ ਦੇ 1250 ਵਿਦਿਆਰਥੀਆਂ ਨੂੰ ਟੀਕੇ ਲਗਾਏ ਗਏ, ਜਦਕਿ ਦੂਜੇ ਦਿਨ ਪ੍ਰੀ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ 1820 ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਗਿਆ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਜਿਥੇ ਖਸਰਾ ਤੇ ਰੁਬੇਲਾ ਵਰਗੀਆਂ ਗੰਭੀਰ ਬਿਮਾਰੀਆਂ ਲਈ 9 ਮਹੀਨੇ ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੇ ਮੁਫਤ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕੀਤੀ, ਉਥੇ ਸਕੂਲੀ ਬੱਚਿਆਂ ਦੇ ਮਾਪਿਆਂ ਦਾ ਵੀ ਸਹਿਯੋਗ ਦੇਣ `ਤੇ ਧੰਨਵਾਦ ਕੀਤਾ।ਕੈਂਪ ਦੌਰਾਨ ਟੀਕਾਕਰਨ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਵੇਰਕਾ ਬਲਾਕ ਦੇ ਐਸ.ਐਮ.ਓ ਡਾ. ਵਿਜੇ ਸਰੋਆ ਤੇ ਹੈਲਥ ਐਜੂਕੇਟਰ ਸੁਮਿਤ ਸ਼ਰਮਾ ਦੀ ਨਿਗਰਾਨੀ ਹੇਠ ਸਿਹਤ ਕੇਂਦਰ ਵੇਰਕਾ ਦੇ ਅਧਿਕਾਰੀ ਰਾਜਬੀਰ ਸਿੰਘ ਦੀ ਹਾਜਰੀ `ਚ ਏ.ਐਨ.ਐਮ ਤੇ ਆਸ਼ਾ ਵਰਕਰਾਂ ਨੇ ਬੱਚਿਆਂ ਨੂੰ ਟੀਕੇ ਲਗਾਏ।ਇਸ ਮੌਕੇ ਡਾ. ਰਮਨੀਕ ਧਾਲੀਵਾਲ ਤੇ ਡਾ. ਕੰਵਲਜੀਤ ਕੌਰ ਵੀ ਮੌਜੂਦ ਰਹੇ।
    ਢਾ. ਸਮਿਤ ਸ਼ਰਮਾ ਨੇ ਪ੍ਰਿੰਸੀਪਲ ਅੰਜਨਾ ਗੁਪਤਾ ਦਾ ਸ਼ੂਕਰੀਆ ਅਦਾ ਕੀਤਾ, ਜਦਕਿ ਪ੍ਰਿੰਸੀਪਲ ਅੰਜਨਾ ਨੇ ਐਸ.ਐਮ.ਓ ਵਿਜੇ ਸਰੋਆ, ਨੋਡਲ ਅਫਸਰ ਡਾ. ਰਾਮ ਸਿੰਘ, ਡਾ. ਗੁਰਬੀਰ ਸਿੰਘ ਢਿਲੋਂ ਤੇ  ਹੋਰਨਾਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply