Thursday, March 28, 2024

ਯੂਥ ਕਾਂਗਰਸ ਨੇ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ `ਤੇ ਲਾਇਆ ਖੂਨਦਾਨ ਕੈਪ

ਖੂਨਦਾਨ ਸਭ ਤੋ ਉਤਮ ਦਾਨ – ਮਿੱਠੂ ਲੱਡਾ

PPN2105201810ਧੂਰੀ, 21 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਵਿੱਚ ਯੂਥ ਕਾਂਗਰਸ ਧੂਰੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ `ਤੇ ਭਾਰਤੀ ਫੌਜ਼ ਨੂੰ ਸਮਰਪਿਤ ਖੂਨਦਾਨ ਕੈਂਪ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਗਾਇਆ ਗਿਆ।ਜਿਸ ਦਾ ਊਦਘਾਟਨ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਐਸ.ਐਮ.ਓ ਗੁਰਸਰਨ ਸਿੰਘ ਵਲੋਂ ਕੀਤਾ ਗਿਆ।ਬਲੱਡ ਬੈਂਕ ਸੰਗਰੂਰ ਦੀ ਟੀਮ ਵਲੋ ਡਾ. ਪਲਬੀ ਗਰਗ ਦੀ ਅਗਵਾਈ ਵਿੱਚ 50 ਯੂਨਿਟ ਖੂਨ ਦੇ ਇੱਕਤਰ ਕੀਤਾ ਗਿਆ।ਖੂੂਦਾਨ ਕਰਨ ਵਾਲੇ ਖੂਨਦਾਨੀਆਂ ਦਾ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ।ਮਿੱਠੂ ਲੱਡਾ ਨੇ ਕਿਹਾ ਕਿ ਖੂਨਦਾਨ ਸਭ ਤੋ ਉਤਮ ਦਾਨ ਹੈ।ਇਸ ਲਈ ਹਰੇਕ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੌੜ ਪੈਣ `ਤੇ ਕੀਮਤੀ ਜਾਨ ਬਚਾਈ ਜਾ ਸਕੇ।ਇਸ ਮੋਕੇ ਯੂਥ ਕਾਂਗਰਸ ਦੇ ਲੋਕ ਸਭਾ ਇੰਚਾਰਜ ਬਨੀ ਖਹਿਰਾ, ਡਾ. ਆਰ.ਪੀ ਸਿੰਘ, ਲਖਵੀਰ ਸਿੰਘ ਧਾਂਦਰਾ, ਮੁਨੀਸ ਧੂਰੀ, ਬਹਾਦਰ ਸਿੰਘ ਨੰਬਰਦਾਰ, ਸ਼ਮਸੇਰ ਸਿੰਘ ਕੰਧਾਰਗੜ ਛੰਨ੍ਹਾਂ, ਗੋਰਵ ਭਾਰਦਵਜ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਗੁਰਜੀਤ ਧਾਂਦਰਾ, ਹਰਵਿੰਦਰ ਸਿੰਘ ਧਾਂਦਰਾ, ਜਰਨੈਲ ਮਰਾਹੜ, ਵਿੱਕੀ ਧੂਰੀ, ਲੱਕੀ ਧੂਰੀ, ਕੀਪਾ ਧੂਰੀ, ਬੱਬੂ ਲੱਡਾ, ਕਾਕਾ, ਜੋਨੀ ਧੂਰੀ ਅਤੇ ਨਿੰਦੀ ਸਮੇਤ ਕਈ ਹੋਰ ਖੂਨਦਾਨੀ ਹਾਜ਼ਰ ਸਨ ।

Check Also

ਪ੍ਰੀਖਿਆ ਕੇਂਦਰਾਂ ਦੁਆਲੇ ਇਕੱਠੇ ਹੋਣ ‘ਤੇ ਪਾਬੰਦੀ ਲਾਗੂ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਘਨਸ਼ਾਮ ਥੋਰੀ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ …

Leave a Reply