Tuesday, March 19, 2024

ਮੇਰੇ ਪਿਤਾ ਜੀ ਅਜੇ ਵੀ ਸਾਡੇ ਅੰਦਰ ਜਿਉਂਦੇ ਹਨ – ਰਾਣਾ ਰਣਬੀਰ

ਭੋਗ ਮੌਕੇ ਲਗਾਏ ਖੂਨਦਾਨ ਕੈਂਪ `ਚ ਯੂਨਿਟ 270 ਯੂਨਿਟ ਖੂਨ ਕੀਤਾ ਇਕੱਤਰ

PPN2105201811ਧੂਰੀ, 21 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਸ਼ਹਿਰ ਦੇ ਰਹਿਣ ਵਾਲ਼ੇ ਕਲਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਦੀ ਅੰਤਿਮ ਅਰਦਾਸ ਸਨਾਤਨ ਸਭਾ ਧੂਰੀ ਵਿਖੇ ਸੰਪੰਨ ਹੋਈ, ਜਿਥੇ ਦੂਰੋਂ ਦੂਰੋਂ ਪ੍ਰਸਿੱਧ ਕਲਾਕਾਰ, ਗਾਇਕ ਅਤੇ ਡਾਇਰੈਕਟਰ ਉਚੇਚੇ ਤੌਰ `ਤੇ ਪਹੁੰਚੇ।ਇਸ ਸਮੇਂ ਏ.ਡੀ.ਸੀ ਪਠਾਨਕੋਟ ਕੁਲਵੰਤ ਸਿੰਘ, ਵਿਧਾਇਕ ਗੋਲਡੀ ਖੰਘੂੜਾ, ਸਰਦਾਰ ਸੋਹੀ (ਅਦਾਕਾਰ) ਹਰਭਜਨ ਮਾਨ (ਗਾਇਕ), ਸੈਮੂਅਲ ਜੋਅਨ, ਦਿਲਾਵਰ ਸਿੱਧੂ, ਗੁਰਚੇਤ ਚਿੱਤਰਕਾਰ, ਹਰਬੰਸ ਸਿੰਘ ਢਿੱਲੋਂ, ਭਾਰਥੀ ਸੰਘਾ, ਜੱਸੀ ਸੇਖੋਂ, ਡਾਇਰੈਕਟਰ ਮੋਹਨ ਸਿੰਘ, ਪਾਲੀ ਭੁਪਿੰਦਰ, ਸਵਿੰਦਰ ਮਾਹਲ ਸਮੇਤ ਵੱਖ ਵੱਖ ਕਲਾਕਾਰਾਂ ਨੇ ਮਾਸਟਰ ਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਰਾਣਾ ਰਣਬੀਰ ਨੇ ਸ਼ਰਧਾਂਜਲੀ ਦਿੰਦਿਆਂ ਮਾਸਟਰ ਮੋਹਨ ਸਿੰਘ ਦੇ ਜੀਵਨ `ਤੇ ਚਾਨਣਾ ਪਾਇਆ ਅਤੇ ਉਹਨਾਂ ਦੇ ਦੱਸੇ ਸਮਾਜ ਸੇਵਾ ਦੇ ਰਸਤੇ `ਤੇ ਚੱਲਣ ਦਾ ਪ੍ਰਣ ਲਿਆ। ਉਹਨਾਂ  ਨੇ ਆਪਣੀ ਪੁੱਤਰੀ ਸੀਰਤ ਰਾਣਾ ਦੀ ਅਵਾਜ਼ ਵਿੱਚ ਦਾਦਾ ਲਈ ਭਾਵ ਭਿੰਨਾ ਸੰਦੇਸ਼ ਭੇਜ ਕੇ ਉਹਨਾਂ ਨੂੰ ਯਾਦ ਕੀਤਾ।ਇਸ ਅੰਤਿਮ ਅਰਦਾਸ ਮੌਕੇ ਪਰਿਵਰਤਨ ਸੰਸਥਾ ਵਲੋਂ ਬੂਟਿਆਂ ਅਤੇ ਕਿਤਾਬਾਂ ਦਾ ਸਟਾਲ ਅਤੇ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਬਲੱਡ ਬੈਂਕ ਬਰਨਾਲ਼ਾ ਅਤੇ ਰਘੂਨਾਥ ਬਲੱਡ ਬੈਂਕ ਲੁਧਿਆਣਾ ਵਲੋਂ  270 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ।
ਇਸ ਮੌਕੇ ਮਾਤਾ ਗੁਜਰੀ ਨਰਸਿੰਗ ਕਾਲਜ ਬੱਬਨਪੁਰ ਦੇ ਮੈਡਮ ਰਮਨਦੀਪ ਕੌਰ ਸਮੇਤ 15 ਵਲੰਟੀਅਰਾਂ ਨੇ ਸੇਵਾ ਨਿਭਾਈ।ਸੰਸਥਾ ਪਰਿਵਰਤਨ ਵਲੋਂ ਗੁਰਦਰਸ਼ਨ ਡਿੰਪੀ, ਗੁਰਪ੍ਰੀਤ ਬਾਠ, ਜਸਵਿੰਦਰ ਕੁਮਾਰ, ਗੁਰਤੇਜ ਸਿੰਘ, ਸੁਰੇਸ਼ ਰਾਧੇ, ਪੁਨੀਤ ਗੋਇਲ, ਜਗਰੂਪ ਸਿੰਘ, ਸੁਖਵੀਰ ਸਿੰਘ, ਸੁੰਦਰ ਲਾਲ, ਕੋਮਲਦੀਪ ਕੌਰ, ਗੁਰਮੀਤ ਕੌਰ, ਰੂਬਲ, ਰਿਜੂ ਸ਼ਰਮਾ, ਰੁਪਿੰਦਰ ਕੌਰ, ਚਤਰ ਸਿੰਘ, ਪਿ੍ਰਤਪਾਲ ਸਿੰਘ, ਕਮਲ ਸ਼ਰਮਾ, ਬਿਕਰਮਜੀਤ ਸਿੰਘ, ਜਸਵਿੰਦਰ ਸਿੰਘ, ਸੁਦੇਸ਼, ਕਿਰਨ ਬਾਲਾ ਅਤੇ ਰਿਤੂ ਆਦਿ ਹਾਜਰ ਸਨ।

 

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply