Tuesday, March 19, 2024

ਦਿੱਲੀ ਵਿਖੇ ਹੋਇਆ ‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਗੁਰਮਤਿ ਸਵਾਲ ਮੁਕਾਬਲਾ

PPN2105201813ਨਵੀਂ ਦਿੱਲੀ, 21 ਮਈ (ਪੰਜਾਬ ਪੋਸਟ ਬਿਊਰੋ) – ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਨਿੱਤ ਨਿਵੇਂਕਲੇ ਉਪਰਾਲੇ ਸਿੱਖਾਂ ਵੱਲੋਂ ਕੀਤੇ ਜਾਂਦੇ ਰਹੇ ਹਨ।ਇਸੇ ਲੜੀ ’ਚ ਹੁਣ ਬੱਚਿਆਂ ਨੂੰ ਇਤਿਹਾਸ ਦੀ ਬਰੀਕ ਜਾਣਕਾਰੀ ਕੰਠ ਕਰਾਉਣ ਲਈ ਦਮਦਮੀ ਟਕਸਾਲ ਜੱਥਾ ਰਾਜਪੁਰਾ ਵੱਲੋਂ 9 ਤੋਂ 25 ਸਾਲ ਦੇ ਬੱਚਿਆਂ ਲਈ ‘‘ਕੌਣ ਬਣੇਗਾ ਪਿਆਰੇ ਦਾ ਪਿਆਰਾ’’ ਪ੍ਰੋਗਰਾਮ ਪਹਿਲੀ ਵਾਰ ਦਿੱਲੀ ਵਿਖੇ ਕਰਵਾਇਆ ਗਿਆ।ਟੀ.ਵੀ. ’ਤੇ ਚੱਲਦੇ ਮਸ਼ਹੂਰ ਸ਼ੋਅ ਕੌਣ ਬਣੇਗਾ ਕਰੋੜਪਤੀ ਦੀ ਤਰਜ਼ ’ਤੇ ਚੁਨਿੰਦਾ ਬੱਚਿਆਂ ਨੂੰ ਹੌਟ ਸੀਟ ਰਾਹੀਂ ਸਵਾਲ ਪੁੱਛੇ ਗਏ।
    ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਜਨਰਲ ਸਕੱਤਰ ਅਵਨੀਤ ਕੌਰ ਭਾਟੀਆ ਵੱਲੋਂ ਗੁਰਦੁਆਰਾ ਐਫ.ਬੀ ਬਲਾਕ ਮਾਨਸਰੋਵਰ ਗਾਰਡਨ ਵਿਖੇ ਕਰਵਾਏ ਗਏ ਪ੍ਰੋਗਰਾਮ ’ਚ ਲਗਭਗ 200 ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਨੂੰ ਪ੍ਰੋਗਰਾਮ ’ਚ ਭਾਗ ਲੈਣ ਲਈ ਸਿਲੇਬਸ ਵੱਜੋਂ ਇੱਕ ਪੁਸਤਕ ਦਿੱਤੀ ਗਈ ਸੀ।ਜਿਸ ਦੇ ਅਧਾਰ ’ਤੇ ਪਹਿਲਾ ਲਿੱਖਤੀ ਪੇਪਰ ਲਿਆ ਗਿਆ।ਲਿੱਖਤੀ ਪੇਪਰ ’ਚ ਚੰਗੇ ਨੰਬਰ ਲਿਆਉਣ ਵਾਲੇ ਬੱਚਿਆ ’ਚੋਂ ਪਰਚੀ ਰਾਹੀਂ ਹੌਟ ਸੀਟ ’ਤੇ ਬੈਠਣ ਵਾਲੇ ਬੱਚਿਆ ਦੀ ਚੋਣ ਕੀਤੀ ਗਈ।
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਪ੍ਰੋਗਰਾਮ ਦੇ ਵਿਸ਼ੇ ਦੀ ਸਲਾਘਾ ਕਰਦੇ ਹੋਏ ਅਜਿਹੇ ਪ੍ਰੋਗਰਾਮਾਂ ਲਈ ਦਿੱਲੀ ਕਮੇਟੀ ਵੱਲੋਂ ਭਰਪੂਰ ਸਹਿਯੋਗ ਦੇਣ ਦਾ ਐਲਾਨ ਕੀਤਾ।ਰਾਣਾ ਨੇ ਕਿਹਾ ਕਿ ਬੱਚਿਆ ਨੂੰ ਇਤਿਹਾਸ ਦੀ ਜਾਣਕਾਰੀ ਕੰਠ ਕਰਾਉਣ ਦੀ ਦਿਸ਼ਾ ’ਚ ਇਹ ਵੱਧੀਆ ਉਪਰਾਲਾ ਹੈ।ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਲੀ ਕਮੇਟੀ ਮੈਂਬਰ ਰਣਜੀਤ ਕੌਰ, ਮਹਿੰਦਰ ਸਿੰਘ ਭੁੱਲਰ, ਸਰਵਜੀਤ ਸਿੰਘ ਵਿਰਕ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੱਮਾ ਦਾ ਇਸ ਮੌਕੇ ਸਨਮਾਨ ਕੀਤਾ ਗਿਆ। ਭਾਗ ਲੈਣ ਵਾਲੇ ਸਮੂਹ ਬੱਚਿਆ ਨੂੰ ਯਾਦਗਾਰੀ ਚਿਨ੍ਹ ਅਤੇ ਇਤਿਹਾਸ ਦੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।
 

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply