Tuesday, March 19, 2024

ਜਾਖੜ ਵਲੋਂ ਪਠਾਨਕੋਟ ਵਿਖੇ ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ 23 ਮਈ ਨੂੰ

ਪਠਾਨਕੋਟ, 21 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਵੱਡੀ ਸਹੂਲਤ ਦਿੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਠਾਨਕੋਟ ਵਿਖੇ ਪੋਸਟ ਆਫ਼ਿਸ ਪਾਸਪੋਰਟ  ਸੇਵਾ ਕੇਂਦਰ ਖੋਲਣ ਦਾ ਫ਼ੈਸਲਾ ਕੀਤਾ ਹੈ ਜਿਸ ਦਾ ਉਦਘਾਟਨ ਮੈਂਬਰ ਪਾਰਲੀਮੇਂਟ ਅਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਕੀਤਾ ਜਾਵੇਗਾ।
 ਖੇਤਰੀ ਪਾਸਪੋਰਟ ਅਫ਼ਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੇਂਦਰ ਲਈ ਅਪਾਇੰਟਮੈਂਟ 23 ਮਈ ਤੋਂ ਸ਼ੁਰੂ ਹੋਣਗੀਆਂ ਅਤੇ ਸ਼ੁਰੂਆਤੀ ਦੌਰ `ਚ ਸਿਰਫ਼ 50 ਅਪਾਈਟਮੈਂਟ ਰੋਜ਼ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਨਾਲ ਇਨਾਂ ਅਪਾਈਟਮੈਂਟ ਵਿਚ ਵਾਧਾ ਕਰ ਦਿੱਤਾ ਜਾਵੇਗਾ।ਨਾਲ ਹੀ ਉਨ੍ਹਾਂ ਕਿਹਾ ਕਿ ਪਾਸਪੋਰਟ ਦੇ ਬਿਨੈਕਾਰਾਂ ਨੂੰ ਪਾਸਪੋਰਟ ਐਪਲੀਕੇਸ਼ਨ ਆਨਲਾਈਨ ਹੀ ਜਮਾਂ ਕਰਵਾਉਣੀ ਹੋਵੇਗੀ।ਉਨ੍ਹਾਂ ਕਿਹਾ ਕਿ ਪੋਸਟ ਆਫ਼ਿਸ ਪਾਸਪੋਰਟ  ਸੇਵਾ ਕੇਂਦਰ ਲਈ  ਆਨ ਲਾਈਨ ਅਪਾਈਟਮੈਂਟ ਵਿਵਸਥਾ ਦੀ ਉਪਲਬਧੀ ਦੇ ਅਨੁਸਾਰ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਬਿਨੈਕਾਰ ਮੁਲਾਕਾਤ ਵੈਬਸਾਈਟ www.passportindia.gov.in <http://www.passportindia.gov.in/> ’ਤੇ ਕਰਵਾ ਸਕਦਾ ਹੈ।ਗਿੱਲ ਨੇ ਕਿਹਾ ਕਿ ਇਹ ਪਾਸਪੋਰਟ ਸੇਵਾ ਕੇਂਦਰ ਬਾਰਡਰ ਇਲਾਕੇ ਦੇ ਲੋਕਾਂ ਖਾਸ ਤੌਰ ਤੇ ਬਜ਼ੁਰਗਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਜਲੰਧਰ ਤੇ ਹੁਸ਼ਿਆਰਪੁਰ ਆ ਕੇ ਪਾਸਪੋਰਟ ਅਪਲਾਈ ਕਰਨ ਵਿਚ ਉਨ੍ਹਾਂ ਦੇ ਲੱਗਣ ਵਾਲੇ ਸਮੇਂ ਵਿਚ ਕਟੋਤੀ ਹੋਵਗੀ।
ਲੋਕਾਂ ਦੀ ਸੇਵਾ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਪਾਸਪੋਰਟ ਸਬੰਧੀ ਸੇਵਾਵਾਂ ਲਈ ਲੋਕ ਉਪਰੋਕਤ ਵੈਬਸਾਈਟ ਤੋਂ ਇਲਾਵਾ ਟੋਲ ਫ਼ਰੀ ਨੰਬਰ 0181-2242114, 2242115 `ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਈ ਮੇਲ rpojalandhar@mea.gov.in <mailto:rpojalandhar@mea.gov.in> ਵੀ ਕੀਤੀ ਜਾ ਸਕਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply