Tuesday, March 19, 2024

ਐਸ.ਸੀ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ (ਪੀ.ਐਮ.ਐਸ.ਐਸ) ਲਾਗੂ ਕਰਨ ਬਾਰੇ ਕੀਤੀ ਚਰਚਾ

ਅਨਏਡਿਡ ਕਾਲਜਾਂ ਦੀਆਂ 14 ਵੱਖ-ਵੱਖ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੀ ਮੀਟਿੰਗ ਹੋਈ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਦੇ 1000 ਅਨਏਡਿਡ ਕਾਲਜਾਂ ਦੀ ਪ੍ਰਤੀਨਿਧਤਾ ਕਰ ਰਹੀਆਂ 14 ਵੱਖ-ਵੱਖ ਐਸੋਸੀਏਸ਼ਨਾਂ Scholarship1ਦੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੀ ਮੀਟਿੰਗ ਅਸ਼ਵਨੀ ਸੇਖੜੀ ਦੀ ਅਗਵਾਈ ਹੇਠ ਹੋਈ।ਜਿਸ ਦੋਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਅਨਏਡਿਡ ਇੰਸਟੀਚਿਊਸ਼ਨਜ਼ ਦੀਆਂ ਸਮੱਸਿਆਵਾਂ ਬਾਰੇ ਅਤੇ ਐਸ.ਸੀ ਵਿਦਿਆਰਥੀਆਂ ਲਈ ਅਪ੍ਰੈਲ 2018 ਲਈ ਪੋਸਟ ਮੈਟਰਿਕ ਸਕੋਲਰਸ਼ਿਪ ਸਕੀਮ (ਪੀ.ਐਮ.ਐਸ.ਐਸ) ਲਾਗੂ ਕਰਨ ਬਾਰੇ ਚਰਚਾ ਕੀਤੀ।
ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਨਏਡਿਡ ਕਾਲਜਾਂ ਦੇ 1600 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ।ਸੋਧੀ ਹੋਈ ਨੀਤੀ ਅਨੁਸਾਰ ਪੰਜਾਬ ਸਰਕਾਰ ਨੂੰ 2017-2018 ਦੇ ਲਈ 550 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ।ਕਾਲਜਾਂ ਨੇ ਆਪਸੀ ਸਹਿਮਤੀ ਨਾਲ ਤੈਅ ਕੀਤਾ ਹੈ ਕਿ 2018-2019 ਸ਼ੈਸ਼ਨ ਦੇ ਲਈ ਅਨੁਸੁਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਬਿਨਾਂ ਫੀਸ ਤੋਂ ਦਾਖਲਾ ਨਹੀਂ ਦਿੱਤਾ ਜਾਵੇਗਾ।ਇਹ ਵੀ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਫੰਡ ਨਾ ਦਿੱਤੇ ਜਾਣ ਕਰਕੇ ਕਲਾਸਾਂ ਲਗਾ ਰਹੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਵਿੱਚ ਨਾ ਬੈਠਣ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਜੇ.ਏ.ਸੀ ਇਨ੍ਹਾਂ ਫੈਸਲਿਆਂ ਨੂੰ ਲਾਗੂ ਕਰ ਸਕਦਾ ਹੈ, ਜੇਕਰ ਮਈ ਦੇ ਆਖੀਰ ਤੱਕ ਐਸ.ਸੀ ਵਿਦਿਆਰਥੀਆਂ ਦੀ ਫੀਸ ਨਹੀਂ ਦਿੱਤੀ ਗਈ।ਅਨਏਡਿਡ ਇੰਸਟੀਚਿਊਸ਼ਨਜ਼ ਐਸ.ਸੀ ਵਿਦਿਆਰਥੀਆਂ ਦੇ ਭਵਿੱਖ ਲਈ ਚਿੰਤਿਤ ਹਨ, ਪਰ ਨਾਲ ਹੀ ਉਹ ਮੌਜੂਦਾ ਹਾਲਾਤਾਂ ਲਈ ਬੇਬੱਸ ਹਨ।
ਜੈਕ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਹਰ 10 ਮਹੀਨਿਆਂ ਦੇ ਬਾਅਦ ਸਰਕਾਰੀ ਕਾਲਜਾਂ ਨੂੰ 113.50 ਕਰੋੜ ਰੁਪਏ ਦੀਆਂ ਕੇਂਦਰੀ ਗ੍ਰਾਂਟਾਂ ਜਾਰੀ ਕਰ ਦਿੱਤੀਆਂ ਹਨ ਜਦਕਿ ਅਨਏਡਿਡ ਕਾਲਜਾਂ ਲਈ ਸਿਰਫ 1.25 ਕਰੋੜ ਰੁਪਏ ਹੀ ਦਿੱਤੇ ਹਨ।ਇਸ ਲਈ ਪੰਜਾਬ ਦੇ ਅਨਏਡਿਡ ਕਾਲਜਾਂ ਨੂੰ ਫੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਰਾਜ ਦੇ 10 ਤੋਂ ਵੀ ਵੱਧ ਪੋਲੀਟੈਕਨਿਕ ਕਾਲਜ 2018-19 ਦੇ ਸੈਸ਼ਨ ਲਈ ਦਾਖਲਾ ਨਹੀਂ ਕਰਨਗੇ ਅਤੇ ਕਾਲਜਾਂ ਨੂੰ ਬੰਦ ਕਰਨ ਲਈ ਐਨ.ਓ.ਸੀ ਲਾਗੂ ਕਰਨਗੇ।ਜੈਕ ਨੇ ਮੁੱਖ ਮੰਤਰੀ ਨੂੰ ਇਸ ਸੰਵੇਦਨਸ਼ੀਲ ਮੁੱਦੇ ‘ਤੇ ਮੀਟਿੰਗ ਸੱਦੇ ਜਾਣ ਦੀ ਅਪੀਲ ਕੀਤੀ ਹੈ, ਤਾਂ ਜੋ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇ।
ਇਸ ਮੌਕੇ ਗੁਰਮੀਤ ਸਿੰਘ ਧਾਲੀਵਾਲ, ਜਗਜੀਤ ਸਿੰਘ, ਚਰਨਜੀਤ ਸਿੰਘ ਵਾਲੀਆ, ਨਿਰਮਲ ਸਿੰਘ, ਐਸ.ਐਸ ਚੱਠਾ, ਆਰ.ਐਸ ਧਨੋਆ, ਵਿਪਿਨ ਸ਼ਰਮਾ, ਅਨਿਲ ਚੋਪੜਾ, ਸ਼ਿਮਾਂਸ਼ੂ ਗੁਪਤਾ, ਮਨਜੀਤ ਸਿੰਘ ਅਤੇ ਜੇ.ਏ. ਸੀ ਦੇ ਹੋਰ ਮੈਂਬਰ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਲੋਂ ਸੀ.ਬੀ.ਐਸ.ਈ `ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ` ਪ੍ਰੋਗਰਾਮ ਦੀ ਮੇਜ਼ਬਾਨੀ

ਅੰਮ੍ਰਿਤਸਰ. 19 ਮਾਰਚ (ਜਗਦੀਪ ਸਿੰਘ) – ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ-2020) ਵਿੱਚ ਦਰਸਾਏ ਉਦੇਸ਼ਾਂ ਨੂੰ ਅੱਗੇ …

Leave a Reply