Friday, April 19, 2024

ਸ਼ਨਿਚਰਵਾਰ ਨੂੰ ਵੀ ਖੁੱਲਣਗੇ ਫਰਦ ਕੇਂਦਰ – ਡਿਪਟੀ ਕਮਿਸ਼ਨਰ

ਅਪ੍ਰੈਲ ਮਹੀਨੇ ਅੰਮ੍ਰਿਤਸਰ `ਚ ਜਾਰੀ ਕੀਤੀਆਂ 15574 ਫਰਦਾਂ

Kamaldeep Sanghaਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਕਿਸਾਨਾਂ ਨੂੰ ਫਰਦ ਲੈਣ ਵਿਚ ਆ ਰਹੀ ਦਿੱਕਤਾਂ ਨੂੰ ਧਿਆਨ ਵਿਚ ਰੱਖਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ 9 ਫਰਦ ਕੇਂਦਰ ਸ਼ਨਿਚਰਵਾਰ ਨੂੰ ਵੀ ਖੁੱਲੇ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਰਿਕਾਰਡ ਦੀ ਫਰਦ ਲੈਣ ਵਿਚ ਕੋਈ ਦਿੱਕਤ ਨਾ ਆਵੇ।
     ਜ਼ਿਕਰਯੋਗ ਹੈ ਸਹਿਕਾਰੀ ਬੈਂਕਾਂ ਵੱਲੋਂ ਕਰੈਡਿਟ ਲਿਮਟ ਬਣਾਉਣ ਲਈ ਕਿਸਾਨਾਂ ਤੋਂ ਜਮੀਨ ਰਿਕਾਰਡ ਲਿਆ ਜਾਂਦਾ ਹੈ, ਇਸੇ ਲਈ ਕਿਸਾਨਾਂ ਨੂੰ ਵੱਡੀ ਪੱਧਰ ਤੇ ਆਪਣੇ ਜਮੀਨ ਰਿਕਾਰਡ ਦੀਆਂ ਫਰਦਾਂ ਚਾਹੀਦੀਆਂ ਹਨ।ਇਸ ਲਈ ਜ਼ਿਲ੍ਹੇ ਦੇ 9 ਫਰਦ ਕੇਂਦਰਾਂ ਦੇ ਸਟਾਫ ਨੂੰ ਪਹਿਲਾਂ ਹੀ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਤੇਜ਼ੀ ਨਾਲ ਫਰਦਾਂ ਜਾਰੀ ਕੀਤੀਆਂ ਜਾਣ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਸਕੱਤਰ ਦੇ ਹੁਕਮਾਂ ਅਨੁਸਾਰ ਕਿਸਾਨਾਂ ਨੂੰ ਫਰਦਾਂ ਦੀਆਂ ਨਕਲਾਂ ਜਾਰੀ ਕਰਨ ਲਈ 26 ਮਈ ਦਿਨ ਸ਼ਨਿਚਰਵਾਰ ਨੂੰ ਸਾਰੇ ਫਰਦ ਕੇਂਦਰਾਂ `ਤੇ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ ਜਿਥੇ ਕਿਸਾਨਾਂ ਨੂੰ ਫਰਦਾਂ ਦਿੱਤੀਆਂ ਜਾਣਗੀਆਂ।ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਸ਼ਨਿਚਰਵਾਰ ਵਾਲੇ ਦਿਨ ਬਿਨੈਕਾਰਾਂ ਦੇ ਟੋਕਣ ਬਕਾਇਆ ਰਹਿ ਜਾਂਦੇ ਹਨ ਤਾਂ ਫਰਦ ਕੇਂਦਰਾਂ ਤੇ ਇਨ੍ਹਾਂ ਬਕਾਏ ਰਹਿੰਦੇ ਟੋਕਣਾਂ ਦੀਆਂ ਫਰਦਾਂ ਅਗਲੇ ਦਿਨ 27 ਮਈ ਨੂੰ ਦਿਨ ਐਤਵਾਰ ਵੀ ਦਿੱਤੀਆਂ ਜਾਣਗੀਆਂ।
     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਮੁਕੇਸ਼ ਕੁਮਾਰ ਜਿਲ੍ਹਾ ਮਾਲ ਅਫਸਰ ਨੇ ਦੱਸਿਆ ਕਿ ਅਪ੍ਰੈਲ 2018 ਦੇ ਪੂਰੇ ਮਹੀਨੇ ਦੌਰਾਨ ਜਿਥੇ ਜ਼ਿਲ੍ਹਾ ਅੰਮ੍ਰਿਤਸਰ ਵਿਚ 15574  ਫਰਦਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ-1 ਅਤੇ ਅੰਮਿ੍ਰਤਸਰ-2 ਵਿੱਚ ਦੋ ਦੋ ਖਿੜਕੀਆਂ, ਬਾਬਾ ਬਕਾਲਾ 3, ਤਰਸਿੱਕਾ 1, ਅਜਨਾਲਾ 2, ਲੋਪੋਕੇ 2, ਰਮਦਾਸ 1, ਮਜੀਠਾ 2, ਅਟਾਰੀ 1 ਖਿੜਕੀਆਂ ਹਨ।ਇਨ੍ਹਾਂ ਖਿੜਕੀਆਂ `ਤੇ ਕਿਸਾਨ ਆਪਣੀਆਂ ਫਰਦਾ ਲੈ ਸਕਦੇ ਹਨ।  
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply