Friday, April 19, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਸਾਲਾਨਾ ਕਨਵੋਕੇਸ਼ਨ 31 ਮਈ ਨੂੰ

GNDUਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ  ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਸਾਲਾਨਾ ਕਨਵੋਕੇਸ਼ਨ 31 ਮਈ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਵੇਰੇ 10.45 ਵਜੇ ਕਰਵਾਈ ਜਾ ਰਹੀ ਹੈ। ਕਨਵੋਕੇਸ਼ਨ ਦੀ ਰਿਹਰਸਲ 30 ਮਈ ਨੂੰ ਸਵੇਰੇ 10.00 ਵਜੇ ਦਸਮੇਸ਼ ਆਡੀਟੋਰੀਅਮ ਵਿਖੇ ਕਰਵਾਈ ਜਾਵੇਗੀ।
ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨਵੋਕੇਸ਼ਨ ਦੀ ਪ੍ਰਧਾਨਗੀ ਪੰਜਾਬ ਦੇ ਗਵਰਨਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ਼੍ਰੀ ਵੀ.ਪੀ. ਸਿੰਘ ਬਦਨੌਰ ਕਰਨਗੇ ਅਤੇ ਭਾਰਤ ਸਰਕਾਰ ਦੇ ਮਾਨਯੋਗ ਮਨੁੱਖੀ ਸਰੋਤ ਵਿਕਾਸ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਇਸ ਮੌਕੇ ਮੁੱਖ ਮਹਿਮਾਨ ਹੋਣਗੇ। ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਯੂਨੀਵਰਸਿਟੀ ਦੇ ਚਾਂਸਲਰ ਤੇ ਗਵਰਨਰ ਪੰਜਾਬ, ਮਾਨਯੋਗ ਮੰਤਰੀ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ।
ਇਸ ਮੌਕੇ ਭਾਰਤ ਦੇ ਸਾਬਕਾ ਚੀਫ ਜਸਟਿਸ, ਜਸਟਿਸ (ਰਿਟਾ.) ਜਗਦੀਸ਼ ਸਿੰਘ ਖੇਹਰ ਅਤੇ ਇੰਡੀਅਨ ਆਰਮੀ ਦੇ ਸਾਬਕਾ ਚੀਫ, ਜਨਰਲ (ਰਿਟਾ.) ਬਿਕਰਮ ਸਿੰਘ ਨੂੰ ਉਨ੍ਹਾਂ ਦੀ ਸਖਸ਼ੀਅਤ ਅਤੇ ਪ੍ਰਾਪਤੀਆਂ ਸਦਕਾ ਆਨਰੇਰੀ ਡਿਗਰੀਆਂ ਪ੍ਰਦਾਨ ਕਰਕੇ ਸਨਮਾਨਿਤ ਵੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਗਵਰਨਰ ਅਤੇ ਮਾਨਯੋਗ ਮੰਤਰੀ ਅਤੇ ਵਾਈਸ ਚਾਂਸਲਰ ਇਸ ਮੌਕੇ ਸਕਾਲਰਾਂ ਅਤੇ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੀ.ਐਚ.ਡੀ., ਐਮ.ਫਿਲ, ਐਮ.ਟੈਕ.ਐਲ.ਐਲ.ਐ, ਐਸ.ਐਸ.ਸੀ., ਐਮ.ਬੀ.ਏ, ਐਮ.ਬੀ.ਈ, ਐਮ.ਕਾਮ. ਐਮ.ਏ, ਬੀ.ਟੈਕ, ਬੀ.ਐਸ.ਸੀ, ਐਲ.ਐਲ.ਬੀ, ਬੀ.ਸੀ.ਏ, ਬੀ.ਬੀ.ਏ, ਬੀ.ਕਾਮ ਅਤੇ ਬੀ.ਏ ਆਦਿ ਦੀਆਂ ਡਿਗਰੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕਰਨਗੇ।
ਉਨ੍ਹਾਂ ਕਿਹਾ ਕਿ ਰੈਗੂਲਰ ਵਿਦਿਆਰਥੀਆਂ ਦੇ ਸੱਦਾ ਪੱਤਰ ਉਨ੍ਹਾਂ ਦੇ ਸੰਬੰਧਿਤ ਕਾਲਜਾਂ/ਵਿਭਾਗਾਂ ਦੇ ਪ੍ਰਿੰਸੀਪਲਾਂ/ਮੁਖੀਆਂ ਨੂੰ ਫਰਵਰੀ ਮਹੀਨੇ ਵਿਚ ਭੇਜੇ ਜਾ ਚੁੱਕੇ ਹਨ ਅਤੇ ਪ੍ਰਾਈਵੇਟ ਉਮੀਦਵਾਰਾਂ ਲਈ ਵੀ ਇਹ ਉਨ੍ਹਾਂ ਦੇ ਘਰ ਦੇ ਪਤੇ `ਤੇ ਭੇਜੇ ਜਾ ਚੁੱਕੇ ਹਨ।ਉਮੀਦਵਾਰ, ਜਿਨ੍ਹਾਂ ਨੂੰ ਉਨ੍ਹਾਂ ਦੇ ਸੱਦਾ-ਪੱਤਰ ਪ੍ਰਾਪਤ ਨਹੀਂ ਹੋਏ ਜਾਂ ਗੁੰਮ ਹੋ ਗਏ ਹਨ, ਉਹ ਨਿੱਜੀ ਤੌਰ `ਤੇ ਮਿਤੀ 28.05.2018 ਤੱਕ ਡੁਪਲੀਕੇਟ ਕਾਰਡ ਜਾਰੀ ਕਰਾਉਣ ਲਈ ਪ੍ਰਮਾਣਿਕ ਦਸਤਾਵੇਜ ਸਮੇਤ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਵਿਖੇ ਸਹਾਇਕ-ਰਜਿਸਟਰਾਰ (ਜਨਰਲ) ਨਾਲ ਸੰਪਰਕ ਕਰਨ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply