Thursday, April 18, 2024

ਜਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਲੋਕਾਂ ਲਈ ਪਾਸਪੋਰਟ ਬਣਾਉਣ ਦੀ ਸੁਵਿਧਾ ਸੁਰੂ – ਸੁਨੀਲ ਜਾਖੜ

PPN2405201801ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਗੁਰਦਾਸਪੁਰ/ ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਮੁੱਖ ਡਾਕਘਰ ਪਠਾਨਕੋਟ ਵਿਖੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਅਨਿਲ ਵਿੱਜ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀਮਤੀ ਨੀਲਿਮਾ, ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਵੀ.ਐਸ ਸੋਨੀ ਐਸ.ਐਸ.ਪੀ ਪਠਾਨਕੋਟ, ਕੌਂਸਲਰ ਅਤੇ ਹੋਰ ਪਾਰਟੀ ਦੇ ਉਘੇ ਕਾਰਜਕਰਤਾ ਹਾਜ਼ਰ ਸਨ।ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਕਾਂਗਰਸ ਭਵਨ ਗਾਂਧੀ ਚੋਕ ਵਿਖੇ ਇਕ ਸਮਾਰੋਹ ਨੂੰ ਵੀ ਸੰਬੋਧਨ ਕੀਤਾ।
ਜਾਖੜ ਨੇ ਕਿਹਾ ਪਠਾਨਕੋਟ ਅੰਦਰ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਦਾ ਖੁੱਲਣਾ ਇਕ ਬਹੁਤ ਵੱਡੀ ਗੱਲ ਹੈ ਪਾਸ ਪੋਰਟ ਬਣਾਉਂਣ ਦੇ ਲਈ ਹੁਣ ਨੋਜਵਾਨਾਂ ਨੂੰ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।ਇਸ ਦੇ ਲਈ ਕੇਂਦਰ ਦੀ ਸਰਕਾਰ ਵੀ ਵਧਾਈ ਦੀ ਪਾਤਰ ਹੈ।ਉਨ੍ਹਾਂ ਕਿਹਾ ਕਿ ਚੰਗਾ ਕਦਮ ਇਕ ਚੰਗਾ ਕੰਮ ਹੈ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀਆਂ ਤਿੰਨ ਮੁੱਖ ਸਮੱਸਿਆਵਾਂ ਹਨ, ਪੀਣ ਵਾਲਾ ਸਾਫ ਪਾਣੀ ਮੂਹਈਆ ਕਰਵਾਉਣਾ, ਦਰੂਸਤ ਸੀਵਰੇਜ ਵਿਵਸਥਾ ਅਤੇ ਹਰੇਕ ਬਲਾਕ ਵਿੱਚ ਪਾਰਕ ਬਣਾਉਣਾ।ਉਨ੍ਹਾਂ ਕਿਹਾ ਕਿ ਇਹ ਉਪਰੋਕਤ ਤਿੰਨ ਸਮੱਸਿਆਵਾਂ `ਤੇ ਉਹ ਕਾਰਜ ਕਰ ਰਹੇ ਹਨ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਦੇ ਪੰਜਾਬ ਸਰਕਾਰ ਨੂੰ ਵੀ ਇਸ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕਾਂ ਲਈ ਮੁਸੀਬਤਾਂ ਤਿਆਰ ਕਰ ਰਹੀ ਹੈ।ਪਿਛਲੇ ਦਿਨਾਂ ਦੋਰਾਨ ਡੀਜਲ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਹਰੇਕ ਵਿਅਕਤੀ ਪ੍ਰਭਾਵਿਤ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰਦੀ ਹੈ ਅਤੇ ਇਸ ਖਿਲਾਫ 25 ਮਈ ਨੂੰ ਜਲੰਧਰ ਵਿੱਚ ਵਿਰੋਧ ਪ੍ਰਦਰਸਨ ਕਰ ਕੇ ਮੋਦੀ ਸਰਕਾਰ ਦੀ ਇਸ ਨੀਤੀ ਦਾ ਜਵਾਬ ਦਿੱਤਾ ਜਾਵੇਗਾ।
ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਪਠਾਨਕੋਟ ਅੰਦਰ ਲੋਕਾਂ ਦੀ ਵਧ ਰਹੀ ਪਾਣੀ ਦੀ ਕਿੱਲਤ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ `ਤੇ ਹੱਲ ਕੀਤਾ ਜਾਵੇਗਾ।ਪਾਸਪੋਰਟ ਆਫਿਸ ਪਠਾਨਕੋਟ ਮੁੱਖ ਡਾਕਘਰ ਦੇ ਫਸਟ ਫਲੋਰ `ਤੇ ਬਣਾਇਆ ਗਿਆ ਹੈ।ਜਿਥੇ ਲੋਕਾਂ ਨੂੰ ਪਾਸਪੋਰਟ ਸੁਵਿਧਾ ਦੇਣ ਦੇ ਲਈ 4 ਕਾਊਂਟਰ ਲਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਸੇਵਾ ਦੇ ਲਈ ਮੁੱਖ ਡਾਕਘਰ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਾਸਪੋਰਟ ਸੇਵਾ ਕੇਂਦਰ ਵਿੱਚ ਡਾਕ ਵਿਭਾਗ ਦਾ ਸਟਾਫ ਅਤੇ ਰਿਜਨਲ ਪਾਸਪੋਰਟ ਜਲੰਧਰ ਦਾ ਸਟਾਫ ਦੋਨੋ ਮਿਲ ਕੇ ਪਾਸਪੋਰਟ ਬਣਾਉਣ ਦੇ ਕਾਰਜ ਨੂੰ ਪੂਰਾ ਕਰਨਗੇ।ਉਨ੍ਹਾਂ ਦੱਸਿਆ ਇਹ ਪਹਿਲਾ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਹੈ ਜੋ ਮਾਝਾ ਜੋਨ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਜਦੀਕ ਖੋਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪਾਸਪੋਰਟ ਬਣਾਉਂਣ ਲਈ ਬਿਨੈ ਕਰਤਾ ਨੂੰ ਇਹ ਆਨ ਲਾਈਨ ਸੁਵਿਧਾ www.passportindia.gov.in <http://www.passportindia.gov.in> ਤੇ ਦਰਜ ਕਰਨੀ ਹੋਵੇਗੀ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪਠਾਨਕੋਟ ਵਿਖੇ ਏਅਰਪੋਰਟ ਪਠਾਨਕੋਟ ਤੋਂ ਏਅਰ ਇੰਡੀਆ ਦੀ ਹਵਾਈ ਯਾਤਰਾ ਦੀ ਸੁਰੂਆਤ ਕੀਤੀ ਗਈ ਸੀ ਅਤੇ ਹੁਣ ਜਿਲ੍ਹਾ ਪਠਾਨਕੋਟ ਵਿੱਚ ਪਾਸ ਪੋਰਟ ਸੇਵਾ ਦਾ ਆਰੰਭ ਹੋਣਾ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਦੇ ਲਈ ਇਕ ਵਰਦਾਨ ਸਿੱਧ ਹੋਵੇਗਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply