Friday, March 29, 2024

6 ਪ੍ਰੋਜੈਕਟ ਸਕਾਚ ਐਵਾਰਡ 2018 ਲਈ ਹੋਏ ਨਾਮਜ਼ਦ – ਡੀ.ਸੀ

PPN2405201802ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਉਰੋ) – ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਚਲਾਏ 6 ਪ੍ਰੋਜੈਕਟ ਸਕਾਚ ਐਵਾਰਡ 2018 ਲਈ ਨਾਮਜ਼ਦ ਹੋਏ ਹਨ ਜਿੰਨਾਂ ਦੀ ਪੇਸ਼ਕਾਰੀ ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪਾਲਸੀ ਦੇ ਆਡੀਟੋਰੀਅਮ ਵਿੱਚ ਪਿਛਲੇ ਦਿਨੀਂ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਕਾਚ ਐਵਾਰਡ 2018 ਲਈ ਨਾਮਜਦ ਹੋਏ ਜ਼ਿਲ੍ਹੇ ਦੇ 6 ਪ੍ਰਾਜੈਕਟਾਂ ਵਿਚੋਂ ਇੱਕ ਪ੍ਰਾਜੈਕਟ ਲਈ ਵੋਟਿੰਗ ਕਰਨ ਉਪਰੰਤ ਦਿੱਤੀ।ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ, ਅਮਿਤ ਕੁਮਾਰ ਐਸ.ਡੀ.ਐਮ, ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਅਤੇ ਅਰਸ਼ਦੀਪ ਸਿੰਘ ਲੁਬਾਨਾ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਨੇ ਵੀ ਸਕਾਚ ਐਵਾਰਡ 2018 ਲਈ ਨਾਮਜ਼ਦ ਜ਼ਿਲ੍ਹੇ ਦੇ 6 ਪ੍ਰਾਜੈਕਟਾਂ ਲਈ ਵੋਟਿੰਗ ਕੀਤੀ।
      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਵਾਰਡ ਸਮਾਰੋਹ ਗੁਰੂਗਰਾਮ (ਹਰਿਆਣਾ) ਨਾਲ ਸੰਬੰਧਤ ਗੈਰ ਸਰਕਾਰੀ ਸੰਗਠਨ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ।ਉਨ੍ਹਾਂ ਨੇ ਦੱਸਿਆ ਕਿ ਨਾਮਜ਼ਦ ਹੋਏ 6 ਪ੍ਰੋਜੈਕਟਾਂ ਵਿੱਚੋਂ 3 ਪ੍ਰੋਜੈਕਟ ਫਾਰਮ ਸਕੂਲ, ਸ਼ੋਸ਼ਲ ਮੀਡੀਆ ਦਾ ਖੇਤੀ ਪਸਾਰ ਸੇਵਾਵਾਂ ਵਿੱਚ ਯੋਗਦਾਨ ਅਤੇ ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਪਠਾਨਕੋਟ ਪਹਿਲਾ ਜ਼ਿਲ੍ਹਾ ਬਣਿਆ ਅਤੇ ਤਿੰਨ ਪ੍ਰੋਜੈਕਟ ਈ ਬਸਤਾ, ਕੰਪਿਊਟਰ ਪ੍ਰੀਖਿਆ ਅਭਿਆਨ ਅਤੇ ਮਿਸ਼ਨ ਰੀਅਡਮੀਸ਼ਨ ਸਿੱਖਿਆ ਵਿਭਾਗ ਨਾਲ ਸੰਬੰਧਤ ਹਨ।
    ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਪਰੋਕਤ 6 ਪ੍ਰੋਜੈਕਟਾਂ ਨੇ ਪਹਿਲਾ ਪੜਾਅ ਪੂਰਾ ਕਰ ਲਿਆ ਅਤੇ ਦੂਜੇ ਪੜਾਅ ਵਿੱਚ 24 ਮਈ ਨੂੰ ਰਾਤ 12 ਵਜੇ ਤੱਕ ਆਮ ਨਾਗਰਿਕਾਂ ਤੋਂ ਬੇਹਤਰ ਪ੍ਰੋਜੈਕਟ ਲਈ ਸ਼ੋਸ਼ਲ ਮੀਡੀਆ ਤੇ ਆਨਲਾਈਨ ਵੋਟਿੰਗ ਕਰਵਾਈ ਜਾ ਰਹੀ ਹੈ।ਉਨਾਂ ਨੇ ਦੱਸਿਆ ਕਿ ਵੋਟ ਕਰਨ ਲਈ ਈ ਮੇਲ ਆਈ.ਡੀ ਹੋਣਾ ਜ਼ਰੂਰੀ ਹੈ।ਉਨਾਂ ਦੱਸਿਆ ਕਿ ਲਿੰਕ `ਤੇ ਜਾ ਕੇ ਕੋਈ ਵੀ ਆਮ ਨਾਗਰਿਕ ਲੜੀ ਨੰ 98,99,100,101,102 ਅਤੇ 103 `ਤੇ ਵੋਟ ਕਰ ਸਕਦਾ ਹੈ।ਹਰੇਕ ਨਾਗਰਿਕ ਕੇਵਲ ਇੱਕ ਪ੍ਰੋਜੈਕਟ ਨੂੰ ਹੀ ਵੋਟ ਪਾ ਸਕਦਾ ਹੈ।ਉਨ੍ਹਾਂ ਜ਼ਿਲ੍ਹੇ ਦੇ ਆਮ ਨਾਗਰਿਕਾਂ ਖਾਸ ਕਰਕੇ ਨੌਜਵਾਨ ਲੜਕੇ ਲੜਕੀਆਂ ਨੂੰ ਅਪੀਲ਼ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਾਂ ਪਾਉਣ ਤਾਂ ਜੋ ਜ਼ਿਲ੍ਹਾ ਪਠਾਨਕੋਟ ਨੂੰ ਹੋਰ ਬੁਲੰਦੀਆਂ ਤੇ ਲਿਜਾਇਆ ਜਾ ਸਕੇ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply