Thursday, March 28, 2024

ਥਾਣਾ ਸਾਂਝ ਕੇਂਦਰ ਭੀਖੀ ਨੇ ਵਿਦਿਆਰਥਣਾਂ ਨੂੰ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

PPN2405201808ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸੀਨੀਅਰ ਪੁਲਿਸ ਕਪਤਾਨ ਪਰਮਵੀਰ ਸਿੰਘ ਪਰਮਾਰ, ਡਾਕਟਰ ਸਚਿਨ ਗੁਪਤਾ ਕਪਤਾਨ ਪੁਲਿਸ ਸਥਾਨਕ ਕਮ ਜਿਲਾ ਕਮਿਊਨਿਟੀ ਪੁਲਿਸਿੰਗ ਅਫਸ਼ਰ ਮਾਨਸਾ ਦੀ ਯੋਗ ਰਹਿਨੁਮਾਈ ਹੇਠ ਔਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਮੋਬਾਇਲ ਐਪ ‘ਸ਼ਕਤੀ’ ਦੀ ਜਾਣਕਾਰੀ ਦੇਣ ਲਈ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭੀਖੀ (ਲੜਕੀਆਂ) ਵਿਖੇ ਸੈਮੀਨਾਰ ਕਰਵਾਇਆ ਗਿਆ।ਜਿਥੇ ਸਕੂਲ ਦੇ ਲੇਡੀਜ ਸਟਾਫ, ਸਕੂਲ ਦੀਆ ਵਿਦਿਆਰਥਣਾਂ ਨੂੰ ਜਾਣਕਾਰੀ ਦਿੰਦਿਆ ਸਹਾਇਕ ਥਾਣੇਦਾਰ ਸਮਰਾਟਵੀਰ ਇੰਚਾਰਜ ਸਾਂਝ ਕੇਦਰ ਥਾਣਾ ਭੀਖੀ ਨੇ ਦੱਸਿਆ ਕਿ ਪਲੇਅ ਸਟੋਰ ਦੇ ਵਿਚ ਜਾ ਕੇ ਸ਼ਕਤੀ ਐਪ ਨੂੰ ਡਾਉੁਨਲੋਡ ਕੀਤਾ ਜਾਵੇ ਡਾਊਨਲੋਡ ਕਰਕੇ ਹਲਕਾ ਅਫਸਰ, ਮੁੱਖ ਅਫਸਰ ਥਾਣਾ ਕੰਟਰੋਲ ਰੂਮ ਦੇ ਨੰਬਰ ਭਰ ਕੇ ਇਸ ਨੂੰ ਸੇਵ ਕਰਕੇ ਮੇਰੀ ਸਹਾਇਤਾ ਕਰੋ (ਹੈਲਪ ਮੀ ਬਟਨ) ਨੂੰ ਦਬਾਇਆ ਜਾਵੇ ਜਦੋ ਇਸ ਬਟਨ ਨੂੰ ਦਬਾਇਆ ਜਾਦਾ ਹੈ ਤਾ ਇਹ ਸੁਨੇਹਾ ਸਬੰਧਤ ਥਾਵਾ ਤੇ ਪਹੁੰਚ ਜਾਦਾ ਹੈ ਤੁਹਾਡੀ ਸਹਾਇਤਾ ਲਈ ਪੁਲਿਸ ਮੋਕੇ ਤੇ ਪਹੁੰਚ ਜਾਦੀ ਹੈ।ਇਸ ਸਬੰਧੀ ਆਪਣੇ ਕਿਸੇ ਰਿਸ਼ਤੇਦਾਰ ਜਾਂ ਘਰ ਦੇ ਮੈਂਬਰ, ਦੋਸਤ ਮਿੱਤਰ ਨੂੰ ਵੀ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਪੁਹੰਚ ਜਾਵੇਗਾ।ਇਸ ਦੇ ਨਾਲ ਨੋਅ ਯੂਅਰ ਪੁਲਿਸ, ਪੀ.ਪੀ ਸਾਂਝ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਪ੍ਰਿੰਸੀਪਲ ਬੇਅੰਤ ਕੌਰ ਨੇ ‘ਸ਼ਕਤੀ ਐਪ’ ਬਾਰੇ ਜਾਣਕਾਰੀ ਦੇਣ ਆਈ ਥਾਣਾ ਸਾਂਝ ਕੇਂਦਰ ਭੀਖੀ ਦੀ ਟੀਮ ਦਾ ਧੰਨਵਾਦ ਕੀਤਾ।ਇਸ ਮੋਕੇ ਹੌਲਦਾਰ ਮਨਜਿੰਦਰ ਸਿੰਘ, ਸਿਪਾਹੀ ਹਰਪਾਲ ਸਿੰਘ, ਮਹਿਲਾ ਸਿਪਾਹੀ ਕਿਰਨਜੀਤ ਕੌਰ, ਮਹਿਲਾ ਸਿਪਾਹੀ ਹਰਪ੍ਰੀਤ ਕੌਰ, ਅਧਿਆਪਕ ਮੈਡਮ ਬਿੰਦੂ ਬਾਲਾ, ਮੈਡਮ ਨੀਲਮ ਅਤੇ ਪ੍ਰਦੀਪ ਤਾਇਲ ਹਾਜਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply