Friday, March 29, 2024

ਐਨ.ਐਮ.ਐਮ.ਐਸ ਦੀ ਪ੍ਰੀਖਿਆ ਵਿੱਚ ਕੋਟਾਲਾ ਦੇ ਸਰਕਾਰੀ ਸਕੂਲ ਨੇ ਗੱਡੇ ਝੰਡੇ

ਸੰਤੋਖ ਸਿੰਘ ਨੇ ਲੁਧਿਆਣਾ ਜ਼ਿਲ੍ਹਾ ਵਿਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

PPN2405201816ਸਮਰਾਲਾ, 24 ਮਈ (ਪੰਜਾਬ ਪੋਸਟ- ਕੰਗ) – ਪੰਜਾਬ ਪੱਧਰ ਦੀ ਐਨ.ਐਮ.ਐੱਮ.ਐਸ ਪ੍ਰੀਖਿਆ 2017-18 ਵਿੱਚ ਭਾਗ ਲੈਣ ਵਾਲੇ ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਦੇ ਪੰਜ ਵਿਦਿਆਰਥੀ ਸੰਤੋਖ ਸਿੰਘ, ਅਰਸ਼ਦੀਪ ਕੌਰ, ਅਕਾਸ਼ਦੀਪ ਕੌਰ, ਪ੍ਰਭਜੋਤ ਕੌਰ ਅਤੇ ਸਿਮਰਨਜੀਤ ਕੌਰ ਆਏ ਨਤੀਜਿਆਂ ਵਿੱਚ ਸਫਲ ਰਹੇ ਹਨ। ਸਕੂਲ ਦੇ ਸਾਇੰਸ ਮਾਸਟਰ ਰਜਿੰਦਰ ਸਿੰਘ ਦੱਸਿਆ ਕਿ ਸਕੂਲ ਲਈ ਹੋਰ ਮਾਣ ਵਾਲੀ ਗੱਲ ਇਹ ਹੈ ਕਿ ਇਸੇ ਸਕੂਲ ਦੇ ਵਿਦਿਆਰਥੀ ਸੰਤੋਖ ਸਿੰਘ ਨੇ ਲੁਧਿਆਣੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਗੁਰਜੰਟ ਸਿੰਘ ਅਤੇ ਸਮੂਹ ਸਟਾਫ ਨੇ ਸਫਲ ਹੋਏ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਅਹਿਮ ਪ੍ਰਾਪਤੀ `ਤੇ ਬੱਚਿਆਂ ਨੁੰ  ਵਧਾਈ ਦੇਣ ਵਾਲਿਆਂ ਵਿੱਚ ਲੈਕ: ਰਛਪਾਲ ਸਿੰਘ ਕੰਗ, ਲੈਕ: ਜੋਧ ਸਿੰਘ, ਰਣਜੀਤ ਸਿੰਘ, ਗੁਰਤੇਜ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ, ਸੁਖਮੀਨ ਸਿੰਘ, ਮੈਡਮ ਦਕਸ਼ ਜਿੰਦਨ, ਰਮਨਜੀਤ ਕੌਰ, ਰੁਪਿੰਦਰ ਕੌਰ, ਵੀਰਪਾਲ ਕੌਰ, ਜਤਿੰਦਰ ਕੁਮਾਰ, ਸੁਖਵੀਰ ਕੌਰ, ਰਛਪਾਲ ਕੌਰ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਬਲਵਿੰਦਰ ਕੌਰ ਅਤੇ ਹਰਵਿੰਦਰ ਕੌਰ ਤੋਂ ਇਲਾਵਾ  ਚੇਅਰਮੈਨ ਐਸ.ਐਮ.ਸੀ ਕਮੇਟੀ ਪ੍ਰਧਾਨ ਆਤਮਾ ਸਿੰਘ, ਸਰਪੰਚ ਹਰਜਿੰਦਰ ਸਿੰਘ ਕੋਟਾਲਾ ਆਦਿ ਸ਼ਾਮਲ ਹਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply