Friday, April 19, 2024

ਪਿੰਡ ਚੱਕ ਚਿਮਨਾ ਵਿਖੇ ਕਰਜ਼ਾ ਕੈਂਪ ਆਯੋਜਿਤ

PPN2405201821ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅੱਜ ਜਿਲ੍ਹਾ ਲੀਡ ਬੈਂਕ ਪੰਜਾਬ ਨੈਸਨਲ ਬੈਂਕ ਵਲੋਂ ਚੀਫ ਐਲ.ਡੀ.ਐਮ ਰਾਜੇਸ਼ ਗੁਪਤਾ ਦੀ ਪ੍ਰਧਾਨਗੀ ਹੇਠ ਪੁਰਾਣੇ ਲੋਕ ਨਿਰਮਾਣ ਵਿਭਾਗ ਦਫਤਰ ਪਠਾਨਕੋਟ ਅਤੇ ਕਿਸਾਨ ਭਵਨ ਪਿੰਡ ਚੱਕ ਚਿਮਨਾ ਵਿਖੇ ਕਰਜ਼ਾ ਕੈਂਪ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪਸ਼ੂ ਪਾਲਣ ਵਿਭਾਗ, ਅਨੁਸੂਚਿਤ ਜਾਤੀ ਕਾਰਪੋਰੇਸਨ, ਜਿਲ੍ਹਾ ਉਦਯੋਗ ਵਿਭਾਗ ਅਤੇ ਖਾਦੀ ਬੋਰਡ ਦੇ ਅਧਿਕਾਰੀ ਹਾਜ਼ਰ ਸਨ।
ਇਸ ਸਮਾਰੋਹ ਚੀਫ ਐਲ.ਡੀ.ਐਮ ਰਾਜੇਸ਼ ਗੁਪਤਾ ਨੇ ਦੱਸਿਆ ਕਿ ਕਰਜ਼ ਸਮਾਰੋਹ ਵਿੱਚ ਡੀ.ਆਰ.ਆਈ ਸਕੀਮ ਦੇ ਅਧੀਨ ਕਰਜ਼ੇ ਦੇ ਲਈ ਅਰਜ਼ੀਆਂ ਲਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਕਰਜ਼ਾ ਲੈਣਾ ਚਾਹੁੰਦਾ ਹੈ, ਉਹ ਆਪਣਾ ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ ਅਤੇ 2 ਪਾਸਪੋਰਟ ਫੋਟੇਆਂ ਦੇ ਨਾਲ ਆਪਣੀ ਅਰਜੀ ਦੇ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸੇ ਹੀ ਤਰਾਂ 25 ਮਈ ਨੂੰ ਬੀ.ਡੀ.ਪੀ.ਓ ਦਫਤਰ ਘਰੋਟਾ ਅਤੇ ਬੀ.ਡੀ.ਪੀ.ਓ ਦਫਤਰ ਸੁਜਾਨਪੁਰ ਵਿੱਚ, 30 ਮਈ ਨੂੰ ਬੀ.ਡੀ.ਪੀ.ਓ ਦਫਤਰ ਨਰੋਟ ਜੈਮਲ ਸਿੰਘ ਅਤੇ ਬੀ.ਡੀ.ਪੀ.ਓ ਦਫਤਰ ਬਮਿਆਲ, 31 ਮਈ ਨੂੰ ਬੀ.ਡੀ.ਪੀ.ਓ ਦਫਤਰ ਧਾਰਕਲ੍ਹਾ ਵਿਖੇ ਕਰਜ਼ਾ ਸਮਾਰੋਹ ਕਰਵਾਏ ਜਾ ਰਹੇ ਹਨ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply