Friday, April 19, 2024

ਸਰਕਾਰੀ ਕੰਨਿਆ ਸਕੂਲ ਮੰਡੀ ਹਰਜੀ ਰਾਮ ਦੀਆਂ ਵਿਦਿਆਰਥਣਾਂ ਨੇ ਪਾਸ ਕੀਤੀ ਵਜੀਫਾ ਪ੍ਰੀਖਿਆ

ਮਲੋਟ, 25 ਮਈ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੀਆਂ 16 ਵਿਦਿਆਰਥਣਾਂ ਨੇ ਨੈਸ਼ਨਲ PPN2505201805ਮੀਨਜ਼ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 15 ਵਿਦਿਆਰਥਣਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਅਤੇੇ ਜਿਨ੍ਹਾਂ ਵਿਚੋਂ ਰਾਜਬੀਰ ਕੌਰ ਅਤੇ ਸੁਭਪ੍ਰੀਤ ਕੌਰ ਨੇ ਇਸ ਪ੍ਰੀਖਿਆ ਦੀ
ਮੈਰਿਟ ਵਿੱਚ ਆ ਕੇ ਵਜ਼ੀਫਾ ਪ੍ਰਾਪਤ ਕੀਤਾ, ਇਹ ਵਜ਼ੀਫਾ ਬਾਰਵੀਂ ਜਮਾਤ ਤੱਕ 500 ਰੁਪਏ ਹਰ ਮਹੀਨੇ ਮਿਲ਼ਦਾ ਰਹੇਗਾ, ਪ੍ਰਿੰਸੀਪਲ ਵਿਜੈ ਗਰਗ ਨੇ ਸਾਰੇ ਬਚਿਆ ਨੂੰ ਵਧਾਈ ਦਿੱਤੀ ਅਤੇ ਸਰਕਾਰ ਦੀ ਇਸ ਸਕੀਮਾਂ ਦੀ ਸ਼ਲਾਘਾ ਕੀਤੀ, ਵੱਧ ਤੋਂ ਵੱਧ ਬਚਿਆ ਨੂੰ ਇਹ ਪ੍ਰੀਖਿਆ ਪਾਸ ਕਰਨ ਵਾਸਤੇ ਪ੍ਰੇਰਿਤ ਕੀਤਾ, ਤਾਂ ਕਿ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਕਰਨਾ ਆਸਾਨ ਹੋ ਜਾਵੇ।ਇਸ ਮੌਕੇ ਸੁਰੇਸ਼ ਕੁਮਾਰ, ਸੰਦੀਪ ਮੱਕੜ, ਰਾਜੀਵ ਕੁਮਾਰ, ਸ੍ਰੀਮਤੀ ਜਸਪਿੰਦਰ ਕੌਰ, ਇੰਦਰਜੀਤ ਕੌਰ, ਸੀਤਾ ਰਾਣੀ, ਸੰਤੋਸ਼ ਗਰਗ, ਪ੍ਰਿਅੰਕਾ ਗੁਪਤਾ ਤੇ ਰਾਜ ਬਾਲਾ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply