Friday, April 19, 2024

ਪੀ.ਐਚ.ਸੀ ਭੁੱਲਰ ਵਲੋਂ ਟੀਕਾਕਰਨ ਮੁਹਿੰਮ ਤੇਜ਼

PPN2605201801ਬਟਾਲਾ, 26 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੀ.ਐਚ.ਸੀ ਭੁੱਲਰ ਨੇ ਟੀਕਾਕਰਨ ਮੁਹਿੰਮ ਨੂੰ ਤੇਜ ਕਰਦਿਆਂ ਘਰਾਂ ਤੇ ਡੇਰਿਆਂ `ਚ ਰਹਿ ਰਹੇ ਲੋਕਾਂ ਵਾਸਤੇ ਨਿਜੀ ਤੌਰ `ਤੇ ਪਹੁੰਚ ਕੀਤੀ ਜਾ ਰਹੀ ਹੈ।ਐਸ.ਐਮ.ਪੀ ਐਚ ਸੀ ਭੁੱਲਰ ਦਰਬਾਰ ਰਾਜ ਤੇ ਹੈਲਥ ਇੰਸਪੈਕਟਰ ਦੀ ਤਰਸੇਮ ਸਿੰਘ ਗਿੱਲ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਮੁਹਿੰਮ ਨੂੰ ਹੋਰ ਤੇਜ ਕੀਤਾ ਜਾ ਰਿਹਾ ਹੈ।ਪ੍ਰਿੰਸੀਪਲ ਰਵਿੰਦਰ ਪਾਲ ਚਾਹਲ ਦੀ ਅਗਵਾਈ ਵਿਚ ਦੋ ਸੌ  ਕਰੀਬ ਬਚਿਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ, ਜਿੰਨਾ ਵਿਦਿਆਰਥੀਆਂ ਨੇ ਆਪਣੇ ਪੱਧਰ `ਤੇ ਟੀਕੇ ਲਗਵਾਏ ਹਨ, ਉਹਨਾਂ ਦੇ ਵੇਰਵੇ ਵੀ ਕਾਰਡ ਇਕੱਤਰ ਕਰਕੇ ਰੱਖੇ ਜਾ ਰਹੇ ਹਨ।ਸਰਕਾਰ ਸਕੂਲ ਭੁੱਲਰ ਵਿਚ  ਟੀਕਾਕਰਨ ਮੁਹਿੰਮ ਦਾ ਆਗਾਜ਼ ਨਿੱਕੇ ਨਿੱਕੇ ਦੌ ਬੱਚਿਆਂ ਦੇ ਬੋਲਾਂ ਨਾਲ ਕੀਤਾ ਗਿਆ, ਨਿੱਕੇ ਬੱਚਿਆਂ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਇਸ ਟੀਕੇ ਨਾਲ ਕੋਈ ਪੀੜ ਆਦਿ ਨਹੀ ਹੁੰਦੀ ਤੇ ਇਹ ਟੀਕਾ ਸਕੂਲ ਦੇ ਹਰ ਬੱਚੇ ਨੂੰ ਲਗਵਾਉਣਾਂ ਚਾਹੀਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਟੀਕਾਕਰਨ ਮੁਹਿੰਮ ਵਿਚ ਐਸ.ਐਮ ਦਰਬਾਰ ਰਾਜ, ਪਿੰ੍ਰਸੀਪਲ ਰਵਿੰਦਰਪਾਲ ਸਿੰਘ ਚਾਹਲ, ਤਰਸੇਮ ਸਿੰਘ ਹੈਲਥ ਇੰਸਪੈਕਟਰ, ਗੁਰਦਿਆਲ ਸਿੰਘ ਬੀ.ਈ, ਐਲ.ਐਚ.ਵੀ ਰਾਜਵਿੰਦਰ ਕੌਰ ਤੋ ਇਲਾਵਾ ਕੰਵਲ ਪ੍ਰੀਤ ਕੌਰ, ਰਮਨ ਬਾਜਵਾ, ਸੁਮਨਪ੍ਰੀਤ ਕੌਰ, ਪਰਵਿੰਦਰ ਕੌਰ, ਪੂਜਾ ਭਾਂਰਤੀ, ਵੀਨਾ ਕੁਮਾਰੀ, ਨਾਰੇਸ਼ ਬਾਲਾ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਪਿਆਰਾ ਲਾਲ, ਜਤਿੰਦਰਬੀਰ ਸਿੰਘ ਆਦਿ ਸਕੂਲ ਦੇ ਅਧਿਆਪਕ ਹਾਜ਼ਰ ਸਨ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply