Thursday, March 28, 2024

ਮੈਡਮ ਨਵਜੋਤ ਕੋਰ ਚਹਿਲ ਨੇ ਪਟਵਾਰੀ ਵਜੋਂ ਚਾਰਜ ਸੰਭਾਲਿਆ

PPN2605201802ਭੀਖੀ, 26 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਸ਼ਹਿਰ `ਚ ਪਿਛਲੇ ਕਈ ਮਹੀਨਿਆਂ ਤੋ ਖਾਲੀ ਪਈ ਸੀਟ `ਤੇ ਮਹਿਲਾ ਪਟਵਾਰੀ ਮੈਡਮ ਨਵਜੋਤ ਕੋਰ ਚਹਿਲ ਨੇ ਚਾਰਜ ਸੰਭਾਲ ਲਿਆ ਹੈ।ਜਿਕਰਯੋਗ ਹੈ ਕਿ ਕਾਫੀ ਸਮੇਂ ਤੋ ਖਾਲੀ ਪਈ ਸੀਟ ਕਾਰਨ ਸ਼ਹਿਰ ਵਸੀਆ ਨੂੰ ਕਾਫੀ ਮੁਸਿਕਲਾਂ ਆ ਰਹਿਆ ਸਨ ਅਤੇ ਲੋਕਾਂ ਦੇ ਜਰੂਰੀ ਕੰਮ ਰੋਕੇ ਹੋਏ ਸਨ।
ਨਵ-ਨਿਯੁੱਕਤ ਪਟਵਾਰੀ ਮੈਡਮ ਨਵਜੋਤ ਕੋਰ ਚਹਿਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈ ਦੋ ਮਹੀਨੇ ਪਹਿਲਾਂ ਹੀ ਇਸ ਨੋਕਰੀ ਨੂੰ ਜੁਆਇਨ ਕੀਤਾ ਸੀ।ਇਸ ਤੋਂ ਪਹਿਲਾ ਉਨ੍ਹਾਂ ਦੀ ਪੋਸਟਿੰਗ ਜ਼ਿਲਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਮਾਹੀ ਵਿਖੇ ਹੋਈ ਸੀ।ਉਨ੍ਹਾਂ ਕਿਹਾ ਕਿ ਉਨਾਂ ਨੂੰ ਮਾਡਲਿੰਗ ਕਰਨ ਦਾ ਬਹੁਤ ਸ਼ੋਕ ਹੈ ਜਿਸ ਵਿੱਚ ਅੱਜ ਵੀ ਦਿਲਚਸਪੀ ਹੈ।
ਮਾਡਲਿੰਗ ਤੋਂ ਪਟਵਾਰੀ ਬਣਨ ਤੱਕ ਦਾ ਸਫਰ ਸੰਘਰਸ਼ ਪੂਰਨ ਰਿਹਾ।ਉਨ੍ਹਾ ਨੂੰ ਇਹ ਨੋਕਰੀ ਆਪਣੇ ਪਿਤਾ ਦੀ ਜਗ੍ਹਾ ਤੇ ਮਿਲੀ ਹੈ ਉਨ੍ਹਾਂ ਦੇ ਪਿਤਾ ਪਟਵਾਰੀ ਹਰਵਿੰਦਰ ਸਿੰਘ ਚਹਿਲ ਦੀ 2 ਸਾਲ ਪਹਿਲਾਂ ਮੋਤ ਹੋ ਗਈ ਸੀ।ਰਿਕਾਰਡ ‘ਚ ਗੜਬੜੀਆ ਬਾਰੇ ਸਵਾਲ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਗੱਲ ਸੱਚ ਹੈ ਕਿ ਰਿਕਾਰਡ ਵਿੱਚ ਗੜਬੜੀਆ ਹੋਣ ਕਰਕੇ ਇਥੇ ਕੋਈ ਪਟਵਾਰੀ ਜੁਆਇਨ ਨਹੀ ਸੀ ਕਰ ਰਿਹਾ।ਪ੍ਰੰਤੂ ਉਨ੍ਹਾਂ ਇਸ ਚੈਲੇਂਜ਼ ਨੂੰ ਕਬੂਲ ਕਰਦਿਆਂ ਇਥੇ ਜੁਇਆਨ ਕੀਤਾ ਹੈ ।ਮੈਡਮ ਨੇ ਕਿਹਾ ਕਿ ਲੰਬੇ ਸਮੇਂ ਤੋਂ ਰੋਕੇ ਹੋਏ ਕੰਮਾਂ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰੇਗੀ।ਜੋ ਵੀ ਕੋਈ ਰਿਕਾਰਡ ਵਿੱਚ ਗਲਤੀ ਹੋਈ, ਉਸ ਨੂੰ ਜਲਦੀ ਠੀਕ ਕੀਤਾ ਜਾਵੇਗਾ ਅਤੇ ਆਮ ਪਬਲਿਕ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply