Friday, April 19, 2024

ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਯੁਗ ਲੈ ਕੇ ਆਏਗੀ `ਕੈਰੀ ਓਨ ਜੱਟਾ 2` – ਗਿਪੀ ਗਰੇਵਾਲ

PPN2605201809ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – 2012 ਵਿੱਚ ‘ਕੈਰੀ ਓਨ ਜੱਟਾ’ ਨੇ ਵੱਖਰੀ ਕਹਾਣੀ, ਫਿਲਮ ਦੀ ਸਟਾਰ ਕਾਸਟ ਅਤੇ ਸਭ ਤੋਂ ਧਮਾਕੇਦਾਰ ਸੰਗੀਤ ਨਾਲ ਇੱਕ ਨਵਾਂ ਮਿਆਰ ਰਚਿਆ ਸੀ।ਹੁਣ 6 ਸਾਲ ਬਾਅਦ ਸੀਕੁਅਲ `ਕੈਰੀ ਓਨ ਜੱਟਾ 2` ਨੂੰ ਐਕਟਰ ਤੋਂ ਡਾਇਰੈਕਟਰ ਬਣੇ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।ਪੋਲੀਵੁਡ ਦੇ ਬਾਦਸ਼ਾਹ ਗਿਪੀ ਗਰੇਵਾਲ ਇਸ ਫਿਲਮ ਵਿੱਚ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ (ਜੋ ਮਾਹੀ ਗਿੱਲ ਦੀ ਜਗਾਹ ਲੈ ਰਹੇ ਹਨ) ਦੇ ਨਾਲ ਮੁੱਖ ਭੂਮਿਕਾ `ਚ ਨਜ਼ਰ ਆਉਣਗੇ।ਬਿਨੂ ਢਿਲੋਂ, ਬੀ.ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੋਂ ਇਲਾਵਾ ਪ੍ਰਸਿੱਧ ਕਾਮੇਡੀਅਨ ਉਪਾਸਨਾ ਸਿੰਘ ਦਾ ਇੱਕ ਹੋਰ ਨਵਾਂ ਚੇਹਰਾ ਸ਼ਾਮਿਲ ਹੋਇਆ ਹੈ।ਇਸ ਪੂਰੇ ਪ੍ਰੋਜੈਕਟ ਨੂੰ ਵਾਈਟ ਹਿੱਲ ਪ੍ਰੋਡਕਸ਼ਨ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੱਧੂ ਅਤੇ ਏ.ਏ ਅਡਵਾਈਜਰਜ਼ ਦੇ ਅਤੁਲ ਭੱਲਾ ਅਤੇ ਅਮਿਤ ਭੱਲਾ ਨੇ ਪ੍ਰੋਡਿਊਸ ਕੀਤਾ ਹੈ ।
ਗਿਪੀ ਗਰੇਵਾਲ ਨੇ ਕਿਹਾ, “ਕੈਰੀ ਓਨ ਜੱਟਾ ਇੱਕ ਪਰਿਵਾਰ ਹੈ, ਇਹ ਲੱਗ ਹੀ ਨਹੀਂ ਰਿਹਾ ਕਿ 6 ਸਾਲ ਹੋ ਗਏ ਹਨ। ‘ਕੈਰੀ ਓਨ ਜੱਟਾ 2’ ਵਿੱਚ ਹਰ ਚੀਜ਼ ਡਬਲ ਹੈ ਚਾਹੇ ਉਹ ਕੰਫਿਊਜ਼ਨ, ਕਾਮੇਡੀ ਜਾਂ ਮਸਤੀ ਹੋਵੇ।ਇਹ ਫਿਲਮ ਯਕੀਨਨ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਯੁਗ ਲੈ ਕੇ ਆਏਗੀ ਅਤੇ ਇਸ ਦੀ ਤੀਸਰੀ ਲੜੀ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਫਿਲਮ ਦੀ ਮੁੱਖ ਅਦਾਕਾਰਾ ਸੋਨਮ ਬਾਜਵਾ ਨੇ ਕਿਹਾ ਕੈਰੀ ਓਨ ਜੱਟਾ 2 ਵਿੱਚ ਰੋਲ ਮਿਲਣ `ਤੇ ਉਹ ਬਹੁਤ ਹੀ ਜਿਆਦਾ ਉਤਸ਼ਾਹਿਤ ਸੀ। ਜਹਾਜ਼ ਦੇ ਕਪਤਾਨ ਸਮੀਪ ਕੰਗ ਨੇ ਕਿਹਾ, `ਕੈਰੀ ਓਨ ਜੱਟਾ 2` ਦੀ ਕਹਾਣੀ ਲੋਕਾਂ ਨੂੰ ਬਿਲਕੁੱਲ ਵੀ ਪੁਰਾਣੀ ਨਹੀਂ ਲੱਗੇਗੀ ਤੇ ਦਰਸ਼ਕ ਇਸ ਨੂੰ ਬਹੁਤ ਜਿਆਦਾ ਪਸੰਦ ਕਰਨਗੇ।”
ਵਾਈਟ ਹਿੱਲ ਪ੍ਰੋਡਕਸ਼ਨ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੱਧੂ ਨੇ ਕਿਹਾ, ਵ੍ਹਾਈਟ ਹਿੱਲ ਪ੍ਰੋਡਕਸ਼ਨ ਲਈ ‘ਕੈਰੀ ਓਨ ਜੱਟਾ 2’ ਇੱਕ ਡ੍ਰੀਮ ਪ੍ਰੋਜੈਕਟ ਹੈ।ਜੋ 1 ਜੂਨ 2018 ਨੂੰ ਰਲੀਜ਼ ਹੋਵੇਗੀ।
   

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply