Saturday, April 20, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਅਧਿਆਪਕ ਸਿੱਖਿਆ ਦੇ ਬਦਲਦੇ ਰੂਪ ’ਤੇ ਰਾਸ਼ਟਰੀ ਸੈਮੀਨਾਰ

PPN2605201810ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅੱਜ ਇੰਡੀਅਨ ਐਸੋਸੀਏਸ਼ਨ ਆਫ਼ ਟੀਚਰ ਐਜ਼ੂਕੇਸ਼ਨ (ਆਈ.ਏ.ਟੀ.ਈ) ਦੇ ਸਹਿਯੋਗ ਨਾਲ ‘ਅਧਿਆਪਕ ਸਿੱਖਿਆ ਦੇ ਬਦਲਦੇ ਰੂਪ ਨਿਰਦੇਸ਼ਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਜਿਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉਥੇ ਰਾਸ਼ਟਰੀ ਪੱਧਰ ਉਪਰ ਅਧਿਆਪਕ ਸਿੱਖਿਆ ’ਚ ਨਾਮਣਾ ਖੱਟ ਚੁੱਕੀਆਂ ਸਖ਼ਸ਼ੀਅਤਾਂ ਇੰਡੀਅਨ ਐਸੋਸੀਏਸ਼ਨ ਆਫ਼ ਟੀਚਰ ਐਜ਼ੂਕੇਟਰਸ ਦੇ ਸਾਬਕਾ ਪ੍ਰਧਾਨ ਪ੍ਰੋ: ਪੀ.ਕੇ ਸਾਹੂ, ਪ੍ਰੋ: ਐਸ.ਪੀ ਮਲਹੋਤਰਾ ਮੁੱਖ ਸਲਾਹਕਾਰ, ਸਿੱਖਿਆ, ਮਨੁੱਖੀ ਸੰਸਥਾਨ ਅਤੇ ਵਿਕਾਸ ਮੰਤਰਾਲਾ, ਨਵੀਂ ਦਿੱਲੀ, ਕੇ.ਰਾਮਾਚੰਦਰਨ ਸਲਾਹਕਾਰ, ਐਨ.ਆਈ.ਈ.ਪੀ.ਏ ਨੇ ਆਪਣੇ ਭਾਸ਼ਣ ’ਚ ਸਿੱਖਿਆ ਸਬੰਧੀ ਆਪਣੇ ਵਿਚਾਰਾਂ ਨੂੰ ਹਾਜ਼ਰ ਸਟਾਫ਼ ਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ।
    ਸੈਮੀਨਾਰ ਦਾ ਅਗਾਜ਼ ਛੀਨਾ, ਸਾਹੂ ਤੇ ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ।ਇਸ ਮੌਕੇ ਛੀਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਨੰਬਰਾਂ ਦੀ ਦੌੜ ਸੀ ਫ਼ਿਰ ਪ੍ਰਸੈਂਟਏਜ਼ ਦੀ ਤੇ ਹੁਣ ਵਿੱਦਿਆ ਦੇ ਨਾਲ-ਨਾਲ ਕਿੱਤਾਮੁੱਖੀ ਕੋਰਸਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਸ ਲਈ ਸਿੱਖਿਆ ਗ੍ਰਹਿਣ ਕਰਨ ਦੇ ਨਾਲ ਆਪਣੇ ਵਿਸ਼ੇ ਨਾਲ ਸਬੰਧਿਤ ਕੋਰਸਾਂ ਨੂੰ ਵਿਦਿਆਰਥੀ ਅਪਨਾਉਣ ਤਾਂ ਜੋ ਰੋਜਗਾਰ ਦੇ ਸਾਧਨ ਸਰਲ ਹੋ ਸਕਣ।ਉਨ੍ਹਾਂ ਕਿਹਾ ਕਿ ਨਵੇਂ ਕੋਰਸਾਂ ਦਾ ਮਾਪਿਆਂ ਅਤੇ ਬੱਚਿਆਂ ’ਚ ਭਾਰੀ ਉਤਸ਼ਾਹ ਹੈ, ਕਿਉਂਕਿ ਅੱਜ ਦੇ ਤੇਜ਼ ਸਮੇਂ ’ਚ ਹਰੇਕ ਗਤੀ ਨਾਲ ਸਮੇਂ ਦਾ ਹਾਣੀ ਬਣਨਾ ਚਾਹੁੰਦਾ ਹੈ।
    PPN2605201811ਇਸ ਤੋਂ ਪਹਿਲਾਂ ਪ੍ਰਿੰ. ਡਾ. ਢਿੱਲੋਂ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਉਪਰੰਤ ਆਪਣੇ ਭਾਸ਼ਣ ’ਚ ਕਿਹਾ ਕਿ ਅਧਿਆਪਕ ਸਿੱਖਿਆਂ ਨੂੰ ਵਰਤਮਾਨ ਸਮੇਂ ’ਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ’ਚ ਨਵੇਂ ਇੰਟੀਗ੍ਰੇਟਡ ਕੋਰਸਾਂ ਦਾ ਆਗਮਨ ਹੋਇਆ ਹੈ।
    ਇਸ ਮੌਕੇ ਡਾ. ਕੇ. ਰਾਮਾਚੰਦਰਨ ਨੇ ਇੰਟੀਗ੍ਰੇਟਡ ਕੋਰਸਾਂ ਦੀ ਨੀਤੀ ਅਪਨਾਉਣ ’ਚ ਮੁੱਖ ਭੂਮਿਕਾ ਨਿਭਾਈ, ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਨਵੇਂ ਪ੍ਰੋਗਰਾਮ ਆਉਣ ਵਾਲੇ ਸਾਲ 2 ਦੇ ਅੰਦਰ-ਅੰਦਰ ਸਮੂਹ ਦੇਸ਼ ’ਚ ਪ੍ਰਸਿੱਧ ਹੋ ਜਾਣਗੇ, ਕਿਉਂਕਿ ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਅਭਿਪ੍ਰੇਰਨਾ ਮਿਲਦੀ ਹੈ ਕਿ ਉਹ ਘੱਟ ਸਮੇਂ ’ਚ ਹੀ ਜਿਆਦਾ ਗਿਆਨ ਹਾਸਲ ਕਰ ਸਕਦੇ ਹਨ।
    ਆਪਣੇ ਭਾਸ਼ਣ ’ਚ ਡਾ. ਅਮਿਤ ਕਾਟਸ ਡੀਨ, ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਪੁਰਾਤਨ ਬੀ. ਐਡ ਪ੍ਰੋਗਰਾਮ ’ਚ ਵਿਦਿਆਰਥੀ ਅਧਿਆਪਕਾਂ ’ਚ ਕੌਂਸਲਾਂ ਦਾ ਵਿਕਾ ਕਰਨ ਉਪਰ ਜਿਆਦਾ ਜ਼ੋਰ ਦਿੱਤਾ ਜਾਂਦਾ ਸੀ, ਪ੍ਰੰਤੂ ਇੰਟੀਗ੍ਰੇਟਡ ਕੋਰਸਾਂ ਦਾ ਫ਼ਾਇਦਾ ਇਹ ਹੋਵੇਗਾ ਕਿ ਵਿਦਿਆਰਥੀ +2 ਤੋਂ ਬਾਅਦ ਹੀ ਵਿਸ਼ਾ ਵਸਤੂ ’ਚ ਮੁਹਾਰਤ ਹਾਸਲ ਕਰਨ ਦੇ ਨਾਲ-ਨਾਲ ਅਧਿਆਪਕ ਕੌਸਲਾ ’ਚ ਵੀ ਨਿਪੁੰਨ ਹੋਣਗੇ।
ਸ਼ੁਰੂਆਤੀ ਪ੍ਰੋਗਰਾਮ ਤੋਂ ਬਾਅਦ ਬਣਾਏ ਗਏ ਵੱਖ-ਵੱਖ ਟੈਕਨੀਕਲ ਸੈਸ਼ਨਾਂ ’ਚ ਪੂਰੇ ਦੇਸ਼ ਭਰ ’ਚੋਂ ਆਏ ਹੋਏ     ਪ੍ਰਤੀਭਾਗੀਆਂ ਅਤੇ ਡੈਲੀਗੇਟਸ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਿੱਖਿਆ ਦੇ ਬਦਲਦੇ ਆਯਾਮਾਂ ’ਤੇ ਚਾਨਣਾ ਪਾਇਆ। ਸੈਮੀਨਾਰ ਦੇ ਅੰਤ ’ਚ ਪ੍ਰਿੰਸੀਪਲ ਡਾ. ਢਿੱਲੋਂ ਨੇ ਛੀਨਾ, ਸ੍ਰੀ ਸਾਹੂ, ਸ੍ਰੀ ਮਲਹੋਤਰਾ ਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਡੈਲੀਗੇਟਸ ਨੂੰ ਸਰਟੀਫ਼ਿਕੇਟ ਭੇਟ ਕਰਦੇ ਹੋਏ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਡਾ. ਅਨੀਤਾ ਰਸਤੋਗੀ ਜਨਰਲ ਸਕੱਤਰ, ਇੰਡੀਅਨ ਐਸੋਸੀਏਸ਼ਨ ਆਫ਼ ਟੀਚਰ ਐਜ਼ੂਕੇਟਰਸ, ਪ੍ਰੋ: ਡਾ. ਰੇਨੂੰ ਨੰਦਾ ਚੇਅਰਪਰਸਨ, ਸਿੱਖਿਆ ਵਿਭਾਗ ਜੰਮੂ ਯੂਨੀਵਰਸਿਟੀ, ਪ੍ਰੋ: ਲਤਿਕਾ ਸ਼ਰਮਾ ਪੰਜਾਬ ਯੂਨੀਵਰਸਿਟੀ, ਪ੍ਰੋ: ਡਾ. ਕੁਲਦੀਪ ਕੌਰ ਸਿੱਖਿਆ ਵਿਭਾਗ, ਪੰਜਾਬ ਯੂਨੀਵਰਸਿਟੀ, ਡਾ. ਦਿਨੇਸ਼ ਚਾਹਲ ਸਿੱਖਿਆ ਵਿਭਾਗ, ਸੈਂਟਰਲ ਯੂਨੀਵਰਸਿਟੀ, ਹਰਿਆਣਾ, ਡਾ. ਜੀਵਨ ਜੋਤੀ ਸਿਡਾਨਾ ਪ੍ਰਿੰਸੀਪਲ, ਸਿਡਾਨਾ ਕਾਲਜ ਆਫ਼ ਐਜ਼ੂਕੇਸ਼ਨ ਨੇ ਵਿਸ਼ਾ ਮਾਹਿਰ ਵਜੋਂ ਤੋਂ ਇਲਾਵਾ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਤੇ ਕਾਲਜ ਸਟਾਫ਼ ਤੇ ਵਿਦਿਆਰਥੀਆਂ ਮੌਜ਼ੂਦ ਸਨ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply