Saturday, April 20, 2024

ਗੁਰਦੁਆਰਾ ਸਚਖੰਡ ਬੋਰਡ ਦੀਆਂ ਚੋਣਾਂ ਦੀ ਮੰਗ ਸਬੰਧੀ ਭੁੱਖ ਹੜਤਾਲ ਸ਼ੁਰੂ

ਬੋਰਡ ਬਰਖਾਸਤ ਕਰਨ ਦੀ ਵੀ ਮੰਗ

ਹਜ਼ੂਰ ਸਾਹਿਬ (ਨੰਦੇੜ), 2 ਜੂਨ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) –  ਇਥੋਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਗੁਰਦੁਆਰਾ ਤਖ਼ਤ ਸੱਚਖੰਡ ਬੋਰਡ ਤੁਰੰਤ ਬਰਖ਼ਾਸਤ ਕਰਕੇ ਮਰਾਠਵਾੜਾ ਅੰਤਰਗਤ ਤਿੰਨ ਸੀਟਾਂ ਦੀ ਚੌਣ ਕਰਵਾਉਣ ਲਈ ਹਜ਼ੂਰ ਸਾਹਿਬ ਦੀ ਸੰਗਤਾਂ ਵਲੋਂ ਸ਼ੁਕਰਵਾਰ 1 ਜੂਨ ਸਵੇਰੇ 11.00 ਵਜੇ ਤੋਂ ਜਿਲਾ ਕੁਲੈਕਟਰ ਆਫ਼ਿਸ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਹੜਤਾਲ `ਤੇ ਬੈਠੇ ਲੋਂਕਾਂ ਵਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਰੈਵਨਿਊ ਮਨਿਸਟਰ ਚੰਦਰਕਾਂਤ ਪਾਟਿਲ, ਜਿਲਾ ਕੁਲੈਕਟਰ ਅਤੇ ਬੋਰਡ ਦੇ ਪ੍ਰਧਾਨ ਤਾਰਾ ਸਿੰਘ ਨੂੰ ਵੀ ਮੰਗ ਪੱਤਰ ਭੇਜੇ ਗਏ।
     ਸਵੇਰ ਤਖ਼ਤ ਸਚਖੰਡ ਹਜ਼ੂਰ ਸਹਿਬ ਵਿਖੇ ਅਰਦਾਸ ਕਰਨ ਉਪਰੰਤ ਭੁੱਖ ਹੜਤਾਲ ਸ਼ੁਰੂ ਹੋਈ।ਇਹ ਹੜਤਾਲ ਲੜੀਵਾਰ ਹੋਣ ਕਾਰਨ ਪਹਿਲੇ ਦਿਨ ਬੰਦੀਛੋੜ ਸਿੰਘ ਖਾਲਸਾ ਅਤੇ ਮਨਬੀਰ ਸਿੰਘ ਗ੍ਰੰਥੀ ਹੜਤਾਲ `ਤੇ ਡੱਟ ਗਏ।ਉਨ੍ਹਾਂ ਨਾਲ ਬੋਰਡ ਦੇ ਸਾਬਕਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਗਲ਼ੀਵਾਲੇ, ਦੇਵਿੰਦਰ ਸਿੰਘ ਮੋਟਰਾਂਵਾਲੇ, ਦੇਵਿੰਦਰ ਸਿੰਘ ਵਿਸ਼ਨੂਪੁਰੀਵਾਲੇ, ਜਸਪਾਲ ਸਿੰਘ ਲਾਂਗਰੀ, ਗੰਗਾਨਸਿੰਘ ਪੱਤਰਕਾਰ, ਤੇਜਪਾਲ ਸਿੰਘ ਖੇਡ, ਮਨਪ੍ਰੀਤ ਸਿੰਘ ਕੁੰਜੀਵਾਲੇ, ਮੋਹਨ ਸਿੰਘ ਗਾੜੀਵਾਲੇ, ਗੁਰਮੀਤ ਸਿੰਘ ਬੇਦੀ, ਬੀਰੇਂਦਰ ਸਿੰਘ ਬੇਦੀ, ਨਰਿੰਦਰ ਸਿੰਘ ਲਿਕਹਾਰੀ, ਬਲਜੀਤ ਸਿੰਘ, ਜਾਗਦੀਪ ਸਿੰਘ ਨੰਬਰਦਾਰ, ਜਸਬੀਰ ਸਿੰਘ ਬੁੰਗਾਈ ਅਤੇ ਹੋਰ ਸੱਜਣ ਸ਼ਾਮਿਲ ਸਨ।ਭੁੱਖ ਹੜਤਾਲ `ਤੇ ਬੈਠੇ ਸਿੰਘਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ, ਇਹ ਲੜੀਵਾਰ ਹੜਤਾਲ ਹਰ ਰੋਜ ਜਾਰੀ ਰਹੇਗੀ ਅਤੇ ਸਰਕਾਰ ਨੂੰ ਚੋਣ ਸਬੰਧੀ ਫੈਸਲਾ ਕਰਨਾ ਪਵੇਗਾ।
ਗੁਰਦੁਆਰਾ ਤਖ਼ਤ ਸੱਚਖੰਡ ਬੋਰਡ ਦੇ ਤਿੰਨ ਸੀਟਾਂ ਦੀਆਂ ਚੋਣਾਂ ਹਰ ਤਿੰਨ ਸਾਲ ਬਾਅਦ ਹੋਣੀਆਂ ਚਾਹੀਦੀਆਂ ਹਨ, ਜੋ ਪਿਛਲੀ ਵਾਰੀ ਸਾਲ 2012 ਦੇ ਦਸੰਬਰ ਮਹੀਨੇ ਵਿੱਚ ਹੋਈਆਂ ਸਨ।ਉਸ ਸਮੇਂ ਸ਼ੇਰ ਸਿੰਘ ਫੌਜੀ, ਰਾਜਿੰਦਰ ਸਿੰਘ ਪੁਜਾਰੀ ਅਤੇ ਗੁਰਮੀਤ ਸਿੰਘ ਮਹਾਜਨ ਚਣੋ ਜਿੱਤ ਕੇ ਮੈਂਬਰ ਥਾਪੇ ਗਏ ਸਨ। ਪਰ ਪੰਜ ਸਾਲ ਸੱਤ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਦੁਬਾਰਾ ਚੋਣ ਬਾਰੇ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਗਿਆ।

 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply