Saturday, April 20, 2024

4 ਤੋਂ 15 ਅਕਤੂਬਰ ਤੱਕ (ਖਾਸਾ) ਅੰਮ੍ਰਿਤਸਰ ਦੀ ਭਰਤੀ ਰੈਲੀ ਲਈ ਟ੍ਰੇਨਿੰਗ ਟ੍ਰਾਇਲ 4 ਤੋਂ

ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) –  ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਪੰਜਾਬ ਸਰਕਾਰ ਦਾ ਅਦਾਰਾ ਹੈ, ਜਿਸ ਵਿੱਚ ਪੰਜਾਬ ਦੇ ਯੁਵਕਾਂ ਨੂੰ ਭਰਤੀ ਤੋਂ ਪਹਿਲਾਂ ਦੀ (ਪ੍ਰੀ-ਰਿਕਰੂਟਮੈਂਟ) ਟ੍ਰੇਨਿੰਗ ਦਿੱਤੀ ਜਾਂਦੀ ਹੈ।ਸੀ-ਪਾਈਟ ਕੈਂਪ ਤਲਵਾੜਾ ਵੱਲੋਂ 4 ਤੋਂ 15 ਅਕਤੂਬਰ ਤੱਕ (ਖਾਸਾ) ਅੰਮ੍ਰਿਤਸਰ ਵਿਖੇ ਹੋ ਰਹੀ ਭਰਤੀ ਰੈਲੀ ਵਾਸਤੇ 2 ਜੁਲਾਈਤੋਂ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ।ਜ਼ਿਲ੍ਹਾ ਪਠਾਨਕੋਟ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਚਾਹਵਾਨ ਨੌਜਵਾਨ ਇਸ ਟ੍ਰੇਨਿੰਗ ਵਿਚ ਹਿੱਸਾ ਲੈ ਸਕਦੇ ਹਨ।ਕੈਂਪ ਵਿੱਚ ਦਾਖਲੇ ਵਾਸਤੇ ਟਰਾਇਲ ਸਕਰੀਨਿੰਗ 4 ਤੋਂ 29 ਜੂਨ ਤੱਕ (ਹਰੇਕ ਮੰਗਲਵਾਰ ਅਤੇ ਵੀਰਵਾਰ) ਨੂੰ ਸੀ-ਪਾਈਟ ਕੈਂਪ ਤਲਵਾੜਾ ਵਿਖੇ ਹੋਵੇਗੀ।ਚਾਹਵਾਨ ਨੌਜਵਾਨ ਆਪਣੇ ਭਰਤੀ ਦੇ ਅਸਲ ਸਰਟੀਫਿਕੇਟ (ਦਸਵੀਂ, ਬਾਰਵੀਂ, ਰਿਹਾਇਸੀ ਅਤੇ ਜਾਤੀ ਸਰਟੀਫਿਕੇਟ) ਲੈ ਕੇ ਸਵੇਰੇ 8 ਵਜੇ ਕੈਂਪ ਵਿਖੇ ਰਿਪੋਰਟ ਕਰਨ।ਇਹ ਜਾਣਕਾਰੀ ਕੈਂਪ ਅਧਿਕਾਰੀ (ਰਿਟਾ:) ਮੇਜਰ ਸੁਖਦੇਵ ਸਿੰਘ ਨੇ ਦਿੱਤੀ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply