Tuesday, April 16, 2024

ਪ੍ਰਦੇਸ਼ ਭਾਜਪਾ ਪ੍ਰਧਾਨ ਦੀ ਬੇਟੀ ਮਹਿਕ ਅਰੋੜਾ ਮਲਿਕ ਨੂੰ ਮਿਲੀ ਡਾਕਟਰੇਟ ਦੀ ਡਿਗਰੀ

PPN0306201809ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 44ਵੀਂ ਸਲਾਨਾ ਕਾਨਵੋਕੇਸ਼ਨ ਦੌਰਾਨ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਤੇ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਦੀ ਬੇਟੀ ਮਹਿਕ ਅਰੋੜਾ ਮਲਿਕ ਨੂੰ ਸਾਈਕੋਲੋਜੀ ਵਿੱਚ ਡਾਕਟਰੇਟ ਦੀ ਡਿਗਰੀ ਭੇਟ ਕੀਤੀ ਗਈ।ਇਹ ਡਿਗਰੀ ਕਾਨਵੋਕੇਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਭਾਰਤ ਸਰਕਾਰ ਦੇ ਮਨੱਖੀ ਸਰੋਤ ਵਿਕਾਸ ਮੰਤਰਾਲੇ ਦੇ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਵਲੋਂ ਦਿੱਤੀ ਗਈ।ਇਥੇ ਜਿਕਰਯੋਗ ਹੈ ਕਿ ਮਹਿਕ ਅਰੋੜਾ ਮਲਿਕ ਨੇ ਮੁੱਢਲੀ ਵਿਦਿਆ ਸੇਕਰਡ ਹਾਰਟ ਹਾਈ ਸਕੂਲ ਤੋਂ ਹਾਸਲ ਕਰ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੋਸ਼ਲ ਸਇੰਸਿਜ਼ ਵਿੱਚ ਗਰੈਜੂਏਸ਼ਨ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਐਸ.ਸੀ ਸਾਈਕੋਲੋਜੀ ਪਾਸ ਕੀਤੀ।ਹੁਣ ਮਹਿਕ ਅਰੋੜਾ ਮਲਿਕ ਨੇ `ਨਾਬਾਲਿਗਾਂ ਵਿੱਚ ਡਿਪਰੈਸ਼ਨ ਅਤੇ ਉਸ ਨੂੰ ਕਿਵੇਂ ਦੂਰ ਕੀਤਾ ਜਾਵੇ` ਵਿਸ਼ੇ `ਤੇ ਪੀ.ਐਚ ਡੀ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply