Friday, March 29, 2024

ਦੂਜੀ ਨੈਸ਼ਨਲ ਰਾਅ ਪਾਵਰ ਲਿਫਟਿੰਗ ਬੈਂਚ ਪ੍ਰੈਸ ਅਤੇ ਡੈਡਲਿਫਟ ਚੈਂਪੀਅਨਸ਼ਿਪ ਸੰਪਨ

ਗੁਜਰਾਤ ਦੀ ਟੀਮ ਓਵਰਆਲ ਟਰਾਫੀ `ਤੇ ਕਾਬਜ਼, ਵਿਕਰਮ ਪਹੁਗਟ ਉਤਮ ਖਿਡਾਰੀ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਸੰਧੂ) – ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੇਰ ਸ਼ਾਹ ਸੂਰੀ ਰੋਡ ਵਿਖੇ ਆਯੋਜਤ ਤਿੰਨ ਦਿਨਾਂ PPN0606201807ਰਾਸ਼ਟਰ ਪੱਧਰੀ ਦੂਜੀ ਨੈਸ਼ਨਲ ਰਾਅ ਪਾਵਰ ਲਿਫਟਿੰਗ ਬੈਂਚ ਪ੍ਰੈਸ ਅਤੇ ਡੈਡਲਿਫਟ ਚੈਂਪੀਅਨਸ਼ਿਪ ਸੰਪੰਨ ਹੋ ਗਈ।ਉਘੇ ਖੇਡ ਪ੍ਰਮੋਟਰ ਤੇ ਇੰਟਰ ਨੈਸ਼ਨਲ ਪਾਵਰ ਲਿਫਟਰ ਵਿਸ਼ਾਲ ਖੰਨਾ ਦੀ ਅਗਵਾਈ ਹੇਠ ਆਯੋਜਿਤ ਤਿੰਨ ਦਿਨਾਂ ਇਸ ਖੇਡ ਪ੍ਰਤੀਯੋਗਿਤਾ ਦੇ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੇ ਮਹਿਲਾ-ਪੁਰਸ਼ ਪਾਵਰ ਲਿਫਟਰਾਂ ਨੇ ਸ਼ਮੂਲੀਅਤ ਕੀਤੀ।
ਇਸ ਖੇਡ ਪ੍ਰਤੀਯੋਗਿਤਾ ਦਾ ਚੈਂਪੀਅਨ ਤਾਜ਼ ਦਿੱਲੀ ਦੇ ਵਿਕਰਮ ਪਾਹੂਗਟ ਨੇ ਇਸ ਪ੍ਰਤੀਯੋਗਿਤਾ ਦਾ ਸਭ ਤੋਂ ਵੱਧ 720 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਸਿਰ ਸਜਾਉਣ ਦੇ ਨਾਲ ਨਾਲ 25 ਹਜਾਰ ਰੁਪੈ ਦੀ ਨਕਦ ਇਨਾਮੀ ਰਾਸ਼ੀ ਵੀ ਆਪਣੀ ਝੋਲੀ ਵਿਚ ਪਾਈ।ਜਦੋਂ ਕਿ ਗੁਜਰਾਤ ਦੀ ਟੀਮ ਨੇ ਓਵਲ ਆਲ ਚੈਂਪੀਅਨ ਟਰਾਫੀ ਤੇ ਕਬਜ਼ਾ ਕੀਤਾ। ਗੁਜਰਾਤ ਦੀ ਨਿਸ਼ਾ ਸੋਡਾ ਨੇ 82.5 ਕਿਲੋਗ੍ਰਾਮ ਭਾਰ ਵਰਗ ਵਿਚ 330 ਕਿਲੋਗ੍ਰਾਮ ਭਾਰ ਚੁੱਕ ਕੇ ਮਹਿਲਾ ਵਰਗ ਦੇ ਵਿਚ ਸਭ ਤੋਂ ਉੱਤਮ ਸਥਾਨ ਹਾਸਲ ਕੀਤਾ।ਡੈਡਲਿਫਟ ਪ੍ਰਤੀਯੋਗਿਤਾ ਵਿਚ ਰੋਮੋ ਸ਼ਾਹ ਨੇ 145 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ।PPN0606201808
 ਬੈਂਚਪ੍ਰੈਸਪ੍ਰਤੀਯੋਿਗਤਾ ਵਿਚ 210 ਕਿਲੋਗਾ੍ਰਮ ਭਾਰ ਚੁੱਕ ਕੇ ਪਰਵੀਨ ਸੋਲੰਕੀ ਨੇ ਪਹਿਲਾ ਸਥਾਨ ਹਾਸਲ ਕੀਤਾ। 62.5 ਕਿਲੋਗ੍ਰਾਮ ਭਾਰ ਵਰਗ ਦੀ ਇਸੇ ਪ੍ਰਤੀਯੋਗਿਤਾ ਵਿਚ ਪੰਜਾਬ ਦੇ ਕੁਲਵਿੰਦਰ ਸਿੰਘ ਨੇ 70 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਅੰਤਰਾਸ਼ਟਰੀ ਹਾਕੀ ਖਿਡਾਰੀ ਓਲੰਪੀਅਨ ਅਰਜੁਨ ਅਵਾਰਡੀ ਬ੍ਰਿਗੇਡਿਅਰ ਹਰਚਰਨ ਸਿੰਘ ਤੇ ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੁੂ ਨੇ ਸਾਂਝੇ ਤੋਰ `ਤੇ ਅਦਾ ਕੀਤੀ ਤੇ ਕਿਹਾ ਕਿ ਪੰਜਾਬ ਦੇ ਵਿਚੋਂ ਨਸ਼ਿਆਂ ਵਰਗੀ ਸਮਾਜਕ ਅਲਾਮਤ ਨੂੰ ਦੂਰ ਕਰਨ ਵਾਸਤੇ ਅਜਿਹੀਆਂ ਪ੍ਰਤੀਯੋਗਿਤਾਵਾਂ ਦੀ ਬਹੁਤ ਲੋੜ ਹੈ।ਉਨ੍ਹਾਂ ਕਿਹਾ ਕਿ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਬੇਮਿਸਾਲ ਤਿੰਨ ਦਿਨਾਂ ਰਾਸ਼ਟਰ ਪੱਧਰੀ ਖੇਡ ਪ੍ਰਤੀਯੋਗਿਤਾ ਕਰਵਾਉਣ ਦੇ ਲਈ ਵਿਸ਼ਾਲ ਖੰਨਾ ਤੇ ਕੌਮੀ ਪਹਿਲਵਾਨ ਲਵਦੀਪ ਸਿੰਘ ਭਲਾ ਪਿੰਡ ਵਧਾਈ ਦੇ ਪਾਤਰ ਹਨ।
ਇਸ ਮੋਕੇ ਵਿਸ਼ਾਲ ਖੰਨਾ ਤੇ ਲਵਦੀਪ ਸਿੰਘ ਨੇ ਆਏ ਖਿਡਾਰੀਆਂ ਤੇ ਮਹਿਮਾਨਾਂ ਦਾ ਧੰਨਵਾਦ ਕਰ ਕੇ ਉਨਾਂ ਯਾਦਗਾਰੀ ਚਿੰਨ ਭੇਟ ਕੀਤੇ। ਇਸ ਮੋਕੇ ਅਨੁਭਵ ਵਰਮਾਨੀ, ਸੰਦੀਪ ਆਨੰਦ, ਸਰਵਨ ਸ਼ਰਮਾ, ਜੀ.ਐਸ ਸੰਧੂ, ਹਰੀ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply