Tuesday, April 16, 2024

ਖਾਸਾ ਵਿਖੇ ਤਿੰਨ ਜਿਲਿਆਂ `ਚ ਫੌਜ ਦੀ ਭਰਤੀ 4 ਤੋਂ 18 ਅਕਤੂਬਰ ਤੱਕ

ਫੌਜ `ਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਸਿਖਲਾਈ 4 ਜੁਲਾਈ ਤੋਂ 28 ਸਤੰਬਰ ਤੱਕ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਮਨਜੀਤ ਸਿੰਘ) –  4 ਅਕਤੂਬਰ ਤੋਂ 18 ਅਕਤੂਬਰ ਤੱਕ ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ ਜਿਲ੍ਹਿਆਂ ਵਿੱਚ ਫੌਜ ਦੀ ਭਰਤੀ ਖਾਸਾ ਕੈਂਟ ਵਿਖੇ ਹੋ ਰਹੀ ਹੈ।ਇਨ੍ਹਾਂ ਯੁਵਕਾਂ ਨੂੰ ਪੂਰਵ ਚੋਣ ਸਿਖਲਾਈ ਦੇਣ ਵਾਸਤੇ 4 ਜੁਲਾਈ ਤੋਂ 28 ਸਤੰਬਰ ਤੱਕ ਸੀ- ਪਾਇਟ ਕੈਂਪ ਰਈਕੇ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ।
     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੇਜਰ ਦਲਬੀਰ ਸਿੰਘ ਰੁਜਗਾਰ ਕੇਂਦਰ ਸੀ-ਪਾਇਟ ਨੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਯੁਵਕਾਂ ਨੁੂੰ ਮੁਫ਼ਤ ਰਿਹਾਇਸ਼ ਅਤੇ ਖਾਣਾ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੰਮਿ੍ਰਤਸਰ ਜਿਲੇ੍ਹ ਦੇ ਯੁਵਕਾਂ ਦੀ ਚੋਣ ਰੈਲੀ 12 ਜੂਨ ਅੰਮਿ੍ਰਤਸਰ ਤਹਿਸੀਲ-1 ਅਤੇ ਤਹਿਸੀਲ -2 ਦੀ 13 ਜੂਨ ਅਤੇ ਅਜਨਾਲਾ ਤਹਿਸੀਲ ਦੀ 14 ਜੂਨ, 2018 ਨੂੰ ਚੋਣ ਰੈਲੀ ਸੀ-ਪਾਇਟ ਕੈਂਪ ਆਈ:ਟੀ:ਆਈ ਰਣੀਕੇ ਵਿਖੇ ਕੀਤੀ ਜਾਵੇਗੀ।  ਮੇਜਰ ਦਲਬੀਰ ਸਿੰਘ ਨੇ ਦੱਸਿਆ ਕਿ ਕੈਂਪ ਵਿ ੱਚ ਭਾਗ ਲੈਣ ਵਾਸਤੇ ਸਿਪਾਹੀ ਜਨਰਲ ਡਿਊਟੀ ਲਈ ਵਿਦਿਅਕ  ਯੋਗਤਾ 45 ਫੀਸਦੀ ਅੰਕਾਂ ਨਾਲ ਦਸਵੀ ਪਾਸ ਹੋਣੀ ਚਾਹੀਦੀ ਹੈ ਜਾਂ ਉਮੀਦਵਾਰ 12ਵੀਂ ਪਾਸ ਹੋਵੇ ਅਤੇ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਤੱਕ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਿਪਾਹੀ ਕਲਰਕ ਲਈ ਵਿਦਿਅਕ ਯੋਗਤਾ 60 ਫੀਸਦੀ ਅੰਕਾਂ ਨਾਲ +2 ਅਤੇ ਹਰ ਵਿਸ਼ੇ ਵਿੱਚ 50 ਫੀਸਦੀ ਨੰਬਰ ਅਤੇ 10ਵੀਂ ਜਮਾਤ ਵਿੱਚ ਅੰਗਰੇਜੀ ਅਤੇ ਗਣਿਤ ਵਿਸ਼ੇ ਚੋ 50 ਫੀਸਦੀ ਅੰਕ ਲਾਜਮੀ ਹਨ।ਇਸੇ ਤਰ੍ਹਾਂ ਸਿਪਾਹੀ ਟੈਕਨੀਕਲ ਉਮੀਦਵਾਰ ਦੀ ਵਿਦਿਅਕ ਯੋਗਤਾ ਪੀ:ਸੀ:ਐਮ ਨਾਲ +2 ਹੋਣੀ ਚਾਹੀਦੀ ਹੈ ਅਤੇ ਸਿਪਾਹੀ ਜਨਰਲ ਡਿਊਟੀ ਅਤੇ ਟੈਕਨੀਕਲ ਵਾਸਤੇ ਲੰਬਾਈ 170 ਸੈ:ਮੀ:, ਛਾਤੀ 77 ਸੈ:ਮੀਟਰ ਬਿਨਾਂ ਫਲਾਏ ਅਤੇ 82 ਸੈ: ਮੀ ਫਲਾ ਕੇ ਹੋਣੀ ਚਾਹੀਦੀ ਹੈ। ਉੂਨ੍ਹਾਂ ਦੱਸਿਆ ਕਿ ਸਿਪਾਹੀ ਕਲਰਕ ਲਈ ਉਮੀਦਵਾਰ ਦੀ ਲੰਬਾਈ 166 ਸੈ:ਮੀ:, ਛਾਤੀ ਬਿਨਾਂ ਫਲਾਏ 77 ਸੈ:ਮੀ: ਅਤੇ ਫਲਾ ਕੇ 82 ਸੈ:ਮੀ: ਹੋਣੀ ਚਾਹੀਦੀ ਹੈ। ਉਨ੍ਹਾਂ  ਦੱਸਿਆ ਕਿ ਇਨ੍ਹਾਂ ਸਾਰੇ ਉਮੀਦਵਾਰਾਂ ਲਈ ਉਮਰ ਦੀ ਹੱਦ 17 ਸਾਲ 6 ਮਹੀਨੇ ਤੋਂ ਲੈ ਕੇ 23 ਸਾਲ ਤੱਕ ਹੋਣੀ ਚਾਹੀਦੀ ਹੈ।
    ਮੇਜਰ ਦਲਬੀਰ ਸਿੰਘ ਨੇ ਦੱਸਿਆ ਕਿ ਬਾਬਾ ਬਕਾਲਾ ਤਹਿਸੀਲ ਦੇ ਯੁਵਕਾਂ ਲਈ ਚੋਣ ਰੈਲੀ 19, 20 ਅਤੇ 21 ਜੂਨ ਨੂੰ ਸੀ-ਪਾਇਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਹੋਵੇਗੀ ਅਤੇ ਪੂਰਵ ਚੋਣ ਸਿਖਲਾਈ 4 ਜੁਲਾਈ ਤੋਂ 28 ਸਤੰਬਰ ਤੱਕ ਵੀ ਇਸੇ ਹੀ ਸਥਾਨ ਤੇ ਹੀ ਹੋਵੇਗੀ।ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੀ ਯੋਗਤਾ ਦੇ ਅਸਲੀ ਸਰਟੀਫਿਕੇਟ ਨਾਲ ਲੈ ਕੇ ਦੱਸੀਆਂ ਗਈਆਂ ਮਿਤੀਆਂ ਨੂੰ ਸੀ-ਪਾਇਟ ਕੈਂਪ ਰਣੀਕੇ ਵਿਖੇ ਅਤੇ ਬਾਬਾ ਬਕਾਲਾ ਤਹਿਸੀਲ ਦੇ ਯੁਵਕ ਸੀ-ਪਾਇਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਸਵੇਰੇ 8 ਵਜੇ ਟਰਾਇਲ/ ਦੌੜ ਲਈ ਪੀ:ਟੀ ਬੂਟ ਲੈ ਕੇ ਰਿਪੋਰਟ ਕਰਨ।
 

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply