Friday, April 19, 2024

ਸ਼ਪੈਸ਼ਲ ਮੁਹਿੰਮ ਤਹਿਤ ਅਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚਾਲਕਾਂ ਖਿਲਾਫ ਸਖਤ ਕਾਰਵਾਈ

PPN0806201817ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਅੱਜ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵੱਲੋਂ ਇਕ ਸ਼ਪੈਸ਼ਲ ਮੁਹਿੰਮ ਸ਼ੁਰੂ ਕੀਤੀ ਗਈ।ਜਿਸ ਵਿੱਚ ਅਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ।ਏ.ਡੀ.ਸੀ.ਪੀ ਟ੍ਰੈਫਿਕ ਗੋਰਵ ਤੂਰਾ ਨੇ ਦੱਸਿਆ ਕਿ ਅਵਾਜ਼ ਪ੍ਰਦੂਸ਼ਣ ਜਿਸ ਵਿੱਚ ਪ੍ਰੈਸ਼ਰ ਹਾਰਨ ਅਤੇ ਹੂਟਿੰਗ ਕਰਨ ਵਾਲੇ ਵਾਹਨ ਆਉਂਦੇ ਹਨ ਖਿਲਾਫ ਅੱਜ ਖਾਸਕਰ ਬੁੱਲਟ ਮੋਟਰਸਾਇਕਲ `ਤੇ ਸਲੰਸਰ ਮੋਡੀਫਾਈ ਕਰਵਾ ਕੇ ਪਟਾਕੇ ਮਾਰਨ ਵਾਲੇ, ਪ੍ਰੈਸ਼ਰ ਹਾਰਨ ਅਤੇ ਹੂਟਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ।ਗੋਰਵ ਤੂਰਾ ਨੇ ਦੱਸਿਆ ਕਿ ਮਿਕਦਾਰ ਤੋਂ ਜਿਆਦਾ ਅਵਾਜ ਪੈਦਾ ਹੋਣ ਨਾਲ ਬਜ਼ੁਰਗਾਂ ਅਤੇ ਹਾਰਟ ਦੇ ਮਰੀਜਾਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ।ਇਥੋਂ ਤੱਕ ਕਿ ਹਾਰਟ ਦੇ ਮਰੀਜਾਂ ਦੀ ਮੌਤ ਵੀ ਹੋ ਸਕਦੀ ਹੈ।ਉਹਨਾਂ ਨੇ ਅਜਿਹੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਅਤੇ ਸ਼ਹਿਰੀ ਵੀ ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰਨ। ਸੁਚਨਾ ਅਨੁਸਾਰ ਅੱਜ ਸਪੈਸ਼ਲ ਮੋਹਿੰਮ ਦੌਰਾਨ ਪ੍ਰੈਸ਼ਰ ਹਾਰਨ ਦੇ ਕੁੱਲ 20 ਅਤੇ ਬੁੱਲਟ ਪਟਾਕੇ ਦੇ ਕੁੱਲ 12 ਚਲਾਨ ਕੀਤੇ ਗਏ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply