Friday, April 19, 2024

ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਜਲਦ ਲਾਇਆ ਜਾਵੇਗਾ ਸਮਰਸੀਬਲ ਪੰਪ – ਦੱਤੀ

PPN1006201806 ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਖਿਆ ਸਕੱਤਰ ਕਿਸ਼ਨ ਕੁਮਾਰ ਅਤੇ ਡੀ.ਅੇੈਮ ਸਲੋਨੀ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਹਿਲ ਸਰਕਾਰੀ ਤੇ ਰਿਸੋਰਸ ਸੈਂਟਰ ਕਰਮਪੁਰਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਅਤੇ ਆਮ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਲਈ 30 ਰੋਜਾ ਰੰਗਮੰਚ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਦਾ ਉਦਘਾਟਨ ਸੁਨੀਲ ਦੱਤੀ ਵਿਧਾਇਕ ਅਤੇ ਸ਼ੋ੍ਰਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਵੱਲੋਂ ਕੀਤਾ ਗਿਆ।  ਇਸ ਮੌਕੇ ਬੋਲਦਿਆਂ ਦੱਤੀ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ।ਉਨ੍ਹਾਂ ਨੇ ਇਸ ਉਦਮ ਦੀ ਸ਼ਲਾਘਾ ਕਰਦੇ ਹੋਏ ਸ਼ਿਸ਼ੂਪਾਲ ਜਿਲ੍ਹਾ ਸਿਖਿਆ ਅਫਸਰ, ਅਨਾਮਿਕਾ ਅੰਮ੍ਰਿਤਸਰ ਅਤੇ ਬਾਲ ਵਿਕਾਸ ਕਲਾ ਕੇਂਦਰ ਦਾ ਧੰਨਵਾਦ ਕੀਤਾ।ਦੱਤੀ ਨੇ ਇਸ ਮੌਕੇ ਪਹਿਲ ਸਕੂਲ ਵਿਖੇ ਪਾਣੀ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਸਮਰਸੀਬਲ ਪੰਪ ਲਗਾ ਕੇ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਆਉਂਦੇ ਕੁੱਝ ਹੀ ਦਿਨਾਂ ਵਿੱਚ ਸਮਰਸੀਬਲ ਪੰਪ ਲਗਾ ਦਿੱਤਾ ਜਾਵੇਗਾ। PPN1006201807ਕੇਵਲ ਧਾਲੀਵਾਲ ਨੇ ਇਸ ਵਿਲੱਖਣ ਵਰਕਸ਼ਾਪ ਵਿੱਚ ਵਿਸ਼ੇਸ ਲੋੜਾਂ ਵਾਲੇ ਬੱਚੇ ਅਤੇ ਸਰਕਾਰੀ ਸਕੂਲ ਜਗਦੇਵ ਕਲਾਂ ਦੇ ਆਮ ਬੱਚਿਆਂ ਦੀ ਥੀਏਟਰ ਪ੍ਰਤੀ ਰੁਚੀ ਨੂੰ ਦੇਖਦਿਆ ਵਰਕਸ਼ਾਪ ਦੇ ਡਾਇਰੈਕਟਰ ਦਾ ਧੰਨਵਾਦ ਕੀਤਾ। ਸ੍ਰੀਮਤੀ ਇੰਦਰਜੀਤ ਕੌਰ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪਹਿਲ ਸਰਕਾਰੀ ਰਿਸੋਰਸ ਸੈਂਟਰ ਨੂੰ ਇਕ ਕੂਲਰ ਭੇਂਟ ਕੀਤਾ ਗਿਆ।ਇਸ ਨਿਵੇਕਲੀ ਪਹਿਲ ਦੌਰਾਨ ਵਰਕਸ਼ਾਪ ਵਿੱਚ ਬੱਚਿਆਂ ਨੂੰ ਨਾਟਕ, ਖੇਡਾਂ, ਗੀਤ ਸੰਗੀਤ, ਚਿਤਰਕਲਾ, ਭੰਗੜਾ ਆਦਿ ਦੇ ਗੁਰ ਦਿੱਤੇ ਜਾ ਰਹੇ ਹਨ। ਇਸ ਮੌਕੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ, ਭਾਈ ਗੁਰਜੀਤ ਸਿੰਘ, ਵਿਸ਼ਾ ਮਾਹਿਰ ਜਸਵਿੰਦਰ ਕੌਰ, ਜਗਦੇਵ ਕਲਾਂ ਦੇ ਆਰਟਿਸਟ ਤੇ ਕਰਾਫਟ ਅਧਿਆਪਕ ਚਰਨ ਸਿੰਘ, ਵਰਕਸ਼ਾਪ ਦੇ ਕਨਵੀਨਰ ਧਰਮ ਸਿੰਘ ਗਿੱਲ ਵੀ ਹਾਜ਼ਰ ਸਨ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply