Thursday, April 18, 2024

ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਪ੍ਰਧਾਨ ਮੰਤਰੀ ਦਾ ਪੁੱਤਲਾ ਫੂਕਿਆ

PPN1006201811ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) – ਪੈਟਰੋਲ ਡੀਜ਼ਲ ਦੀਆਂ ਦਿਨੋ ਦਿਨ ਵਧ ਰਹੀਆਂ ਕੀਮਤਾਂ ਦੇ ਖਿਲਾਫ ਸਥਾਨਕ ਰਤਨ ਸਿੰਘ ਚੌਂਕ ਵਿਖੇ ਪ੍ਰਧਾਨ ਮਨੋਹਰ ਸਿੰਘ ਦੀ ਪ੍ਰਧਾਨਗੀ ਹੇਠ ਇਕ ਪਬਲਿਕ ਮੀਟਿੰਗ ਕੀਤੀ ਗਈ, ਜਿਸ ਵਿੱਚ ਆਟੋ ਚਾਲਕਾਂ ਨੇ ਵੱਡੀ ਗਿਣਤੀ `ਚ ਸ਼ਮੂਲੀਅਤ ਕੀਤੀ।ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਕਾ: ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਕਿ ਮਹਿੰਗੇ ਹੋਏ ਪੈਟਰੋਲ ਡੀਜ਼ਲ ਨਾਲ ਲੋਕਾਂ ਦੇ ਘਰਾਂ ਦਾ ਬਜਟ ਹੀ ਵਿਗੜ ਗਿਆ ਹੈ।ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਬੇਤਹਾਸ਼ਾ ਟੈਕਸ ਕਰਕੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਨਾਲ  ਗਰੀਬ ਲੋਕਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ, ਬੱਚਿਆਂ ਦੀ ਪੜ੍ਹਾਈ ਤੇ ਪਰਿਵਾਰ ਨੂੰ ਡਾਕਟਰੀ ਸਹੂਲਤਾਂ ਦਿਵਾਉਣੀਆਂ ਮੁਸ਼ਕਲ ਹੋ ਗਈਆਂ ਹਨ।ਡਾ: ਬਲਵਿੰਦਰ ਸਿੰਘ ਛੇਹਰਟਾ ਤੇ ਕਾਮਰੇਡ ਗੁਰਮੀਤ ਸਿੰਘ ਮਾਨ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਦੋਵੇ ਸਰਕਾਰਾਂ ਅਗਰ ਪੈਟਰੋਲ ਤੇ ਡੀਜ਼ਲ ਤੇ ਲਗਾਏ ਵਾਧੂ ਟੈਕਸ ਵਾਪਸ ਲੈ ਲੈਣ ਜਾਂ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ ਨਾਲ ਜੋੜਿਆ ਜਾਵੇ ਤਾਂ ਇਹ ਕੀਮਤਾਂ 35/- ਰੁਪਏ ਲੀਟਰ ਤੱਕ ਆ ਸਕਦੀਆਂ ਹਨ।ਮੀਟਿੰਗ ਦੌਰਾਨ ਲੋਕਾਂ ਨੇ ਸੂਬਾ ਤੇ ਕੇਂਦਰ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂੀਕਆ ਗਿਆ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਆਟੋ ਰਿਕਸ਼ਾ ਸਟੈਂਡ ਯੂਨੀਅਨ ਦੇ ਸੈਕਟਰੀ ਕਾ: ਕਿਸ਼ੋਰ ਸਿੰਘ ਫੈਜਪੁਰਾ, ਸੋਹਣ ਸਿੰਘ ਤੇ ਗੌਰਵ ਕੁਮਾਰ ਕਾਮਰੇਡ ਜਗਜੀਤ ਸਿੰਘ ਬਿੱਲੂ, ਫੋਰ.ਐਸ.ਚੌਕ ਆਟੋ ਸਟੈਂਡ ਦੇ ਆਗੂ ਦੇਸਾ ਸਿੰਘ ਤੇ ਕਾਜਲ ਕਰਮਪੁਰਾ ਵੀ ਹਾਜ਼ਰ ਸਨ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply