Thursday, April 18, 2024

ਧਰਵਿੰਦਰ ਔਲਖ ਦੇ ਜਨਮ ਦਿਨ ਮੌਕੇ ਸਾਹਿਤ ਸਭਾਵਾਂ ਵਲੋਂ ਕਵੀ ਦਰਬਾਰ

PPN1106201810ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਜ਼ਿਲ੍ਹਾ ਅੰਮ੍ਰਿਤਸਰ ਦੀਆਂ ਚਰਚਿਤ ਸਾਹਿਤ ਸਭਾਵਾਂ ਨਿਵੇਕਲੀ ਪਹਿਲ ਤਹਿਤ ਲੇਖਕਾਂ ਅਤੇ ਸਾਹਿਤ ਸਭਾਵਾਂ ਦੇ ਮੈਂਬਰ/ਅਹੁਦੇਦਾਰਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਮਨਾਏ ਜਾਂਦੇ ਸਾਹਿਤਕ ਸਮਾਗਮਾਂ ਦੀ ਆਰੰਭੀ ਗਈ ਲੜੀ ਤਹਿਤ ਇਸ ਵਾਰ ਪੰਜਾਬੀ ਸਾਹਿਤ ਸਭਾ, ਚੋਗਾਵਾਂ ਦੇ ਪ੍ਰਧਾਨ ਧਰਮਿੰਦਰ ਸਿੰਘ ਔਲਖ ਦੇ 47ਵੇਂ ਜਨਮ ਦਿਨ ਮੌਕੇ `ਕਵੀ ਦਰਬਾਰ` ਉਹਨਾਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ।
ਇਸ ਸਮੇਂ ਸ਼ਾਇਰ ਗੁਰਬਾਜ਼ ਸਿੰਘ ਛੀਨਾ ਨੇ ਧਰਮਿੰਦਰ ਔਲਖ ਦੇ ਜਨਮ ਦਿਨ `ਤੇ ਮੰਚ ਸੰਚਾਲਨ ਕਰਦਿਆਂ ਆਏ ਸਾਰੇ ਅਦੀਬਾਂ ਦੀ ਜਾਣ ਪਹਿਚਾਣ ਕਰਵਾਈ।ਉਪਰੰਤ ਗਾਇਕ ਮੱਖਣ ਭੈਣੀਵਾਲਾ ਨੇ ਖੂਬਸੂਰਤ ਗੀਤ ਰਾਹੀਂ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ।ਸਮਾਗਮ ਨੰੁ ਸੰਬੋਧਿਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਰ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਪੰਜਾਬੀ ਸਾਹਿਤ ਸੰਗਮ ਦੇ ਜਨਰਲ ਸਕੱਤਰ ਸ਼ਾਰਿ ਮਲਵਿੰਦਰ ਸਿੰਘ ਨੇ ਸਾਂਝੈ ਤੌਰ `ਤੇ ਕਿਹਾ ਕਿ ਸਾਹਿਤਕਾਰਾਂ ਵੱਲੋਂ ਆਰੰਭੀ ਗਈ ਇਸ ਨਿਵੇਕਲੀ ਪਹਿਲ ਨਾਲ ਜਿਥੇ ਸਮਾਜ ਅੰਦਰ ਮਿਲ ਬੈਠਣ ਦਾ ਸੰਦੇਸ਼ ਜਾਂਦਾ ਹੈ, ਉਥੇ ਬਹੁਮੁੱਲੀਆਂ ਮਾਨਵੀ ਕਦਰਾਂ ਕੀਮਤਾਂ ਅਤੇ ਸਮਾਜਿਕ ਰਿਸ਼ਤਿਆਂ ਦੀ ਪੀਡੀ ਗੰਢ ਵੀ ਉਸਰਦੀ ਹੈ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਪ੍ਰਿੰ: ਰਘਬੀਰ ਸਿੰਘ ਸੋਹਲ, ਤਰਲੋਕ ਸਿੰਘ ਦੀਵਾਨ, ਮਨਜੀਤ ਸਿੰਘ ਵੱਸੀ, ਸੁਰਿੰਦਰ ਚੌਹਕਾ, ਮਨਮੋਹਣ ਬਾਸਰਕੇ, ਹਰਮੀਤ ਆਰਟਿਸਟ, ਗੁਰਪ੍ਰੀਤ ਧੰਜਲ, ਬਲਦੇਵ ਸਿੰਘ ਕੰਬੋ, ਸੁਰਿੰਦਰ ਚੌਹਕਾ, ਕੁਲਦੀਪ ਸਿੰਘ ਦਰਾਜਕੇ, ਰਾਜਵਿੰਦਰ ਕੌਰ, ਸੁਰਿੰਦਰ ਕੌਰ ਖਿਲਚੀਆਂ, ਅਮਰੀਕ ਸ਼ੇਰਗਿੱਲ, ਹਰੀ ਸਿੰਘ ਗਰੀਬ, ਚੰਨਾ ਰਣਾੇਵਾਲੀਆ, ਪ੍ਰੋ: ਸ਼ੇਰ ਸਿੰਘ, ਗੁਰਚਰਨ ਸਿੰਘ ਛੀਨਾ, ਆਦਿ ਸਾਇਰਾਂ ਨੇ ਕਾਵਿ ਰਚਨਵਾਂ ਪੇਸ਼ ਕੀਤੀਆਂ।ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਚੋਗਵਾਂ, ਜੰਡਿਆਲ ਗੁਰੂ, ਛੇਹਰਟਾ ਆਦਿ ਸਭਾਵਾਂ ਵੱਲੋਂ ਧਰਵਿੰਦਰ ਔਲਖ ਅਤੇ ਉਹਨਾਂ ਦੀ ਪਤਨੀ ਬੀਬੀ ਹਰਜਿੰਦਰ ਕੌਰ ਨੰੁ ਸਨਮਾਨਿਤ ਵੀ ਕੀਤਾ ਗਿਆ ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply