Thursday, April 18, 2024

ਧਰਮ ਦੇ ਨਾਲ-ਨਾਲ ਕਰਮ ਖੇਤਰ ਵੱਲ ਵੀ ਪ੍ਰੇਰਦੀ ਹੈ ਸ਼੍ਰੀ ਮਦਭਾਗਵਤ ਗੀਤਾ – ਕਵੀਚੰਦਰ ਦਾਸ

PPN1106201811 ਧੂਰੀ, 11 ਜੂਨ (ਪੰਜਾਬ ਪੰਜਾਬ – ਪ੍ਰਵੀਨ ਗਰਗ) – ਸਥਾਨਕ ਸਨਾਤਨ ਧਰਮ ਆਸ਼ਰਮ ਵਿਖੇ ਧਰਮ ਪ੍ਰਚਾਰ ਅਤੇ ਜਨ ਕਲਿਆਣ ਸੰਮਤੀ ਧੁਰੀ ਵੱਲੋਂ ਕਰਵਾਈ ਜਾ ਰਹੀ ਸ਼੍ਰੀ ਮਦਭਾਗਵਤ ਗੀਤਾ ਕਥਾ ਦੇ ਤੀਸਰੇ ਦਿਨ ਵ੍ਰਿੰਦਾਵਨ ਤੋਂ ਪਹੁੰਚੇ ਕਵੀਚੰਦਰ ਦਾਸ ਨੇ ਆਪਣੇ ਗੀਤਾ ਪਾਠ ਦੇ ਸੰਬੋਧਨ ਵਿੱਚ ਕਿਹਾ ਕਿ ਨਿਰਾਕਾਰ ਦੇ ਪਿੱਛੇ ਆਕਾਰ ਛਿਪਿਆ ਹੁੰਦਾ ਹੈ, ਉਹਨਾਂ ਸੁਗੰਧੀ ਨੂੰ ਨਿਰਾਕਾਰ ਦਾ ਰੂਪ ਦੱਸਦਿਆਂ ਕਿਹਾ ਕਿ ਫੁੱਲ ਵਿੱਚ ਉਸ ਦਾ ਆਕਾਰ ਹੁੰਦਾ ਹੈ।ਉਹਨਾਂ ਕਿਹਾ ਕਿ ਮਨੁੱਖ ਵੀ ਭਗਵਾਨ ਦੀ ਅੰਸ਼ ਜੀਵ ਆਤਮਾ ਹੈ, ਮਨੁੱਖ ਸ਼ਰੀਰ ਨਹੀਂ।ਉਹਨਾਂ ਕਿਹਾ ਕਿ ਆਤਮਾ ਦਾ ਆਕਾਰ ਸਿਰ ਦੇ ਵਾਲ਼ ਦੇ ਦਸ ਹਜ਼ਾਰਵੇਂ ਹਿੱਸੇ ਤੋਂ ਛੋਟਾ ਹੁੰਦਾ ਹੈ।ਉਹਨਾਂ ਕਿਹਾ ਕਿ ਸ਼੍ਰੀ ਮਦਭਾਗਵਤ ਗੀਤਾ ਦਾ ਗਿਆਨ ਮਨੁੱਖ ਨੂੰ ਖਰਮ ਖੇਤਰ ਦੇ ਨਾਲ-ਨਾਲ ਕਰਮ ਖੇਤਰ ਵਿੱਚ ਵਿਚਰਣ ਦੀ ਪ੍ਰੇਰਣਾ ਵੀ ਦਿੰਦਾ ਹੈ।ਕਵੀ ਚੰਦਰ ਦਾਸ ਨੇ ਆਪਣੇ ਭਜਨਾਂ ਨਾਲ ਭਗਤਾਂ ਨੂੰ ਮੰਤਰ-ਮੁਗਧ ਵੀ ਕੀਤਾ।PPN1106201812
ਇਸ ਮੌਕੇ ਪਵਨ ਕੁਮਾਰ ਐਡਵੋਕੇਟ, ਮਦਨ ਲਾਲ, ਹੰਸ ਰਾਜ ਬਜਾਜ, ਸੁਭਾਸ਼ ਚੰਦ ਸੁਹਾਗ ਜਿਊਲਰਜ਼, ਚੌਧਰੀ ਰਤਨ ਲਾਲ, ਵਿਨੋਦ ਕੁਮਾਰ, ਵੇਦ ਪ੍ਰਕਾਸ਼ ਅਤੇ ਦੀਪਕ ਕੁਮਾਰ ਐਡਵੋਕੇਟ ਆਦਿ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply