Monday, January 21, 2019
ਤਾਜ਼ੀਆਂ ਖ਼ਬਰਾਂ

7ਵੇਂ ਸਮਰ ਆਰਟ ਫੈਸਟੀਵਲ ਦੌਰਾਨ ਪੇਸ਼ ਕੀਤਾ ਨਾਟਕ `ਗੰਗਈਆ`

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ ਸੱਗੂ) – ਇੰਡੀਅਨ ਐਕਡਮੀ ਆਫ਼ ਫਾਇਨ ਆਰਟ ਵਲੋਂ ਨੌਰਥ ਜ਼ੌਨ ਕਲਚਰ ਸੈਟਰ ਪਟਿਆਲਾ ਦੇ ਸਹਿਯੋਗ ਨਾਲ 7ਵੇਂ PPN1206201809ਸਮਰ ਆਰਟ ਫੈਸਟੀਵਲ ਤਹਿਤ ਇੰਜ. ਧਰਮ ਸਿੰਘ ਆਡੀਟੋਰੀਅਮ `ਚ ਰੁਪਿੰਦਰ ਸਿੰਘ ਕੋਰਪਾਲ ਵਲੋਂ ਨਿਰਦੇਸ਼ਿਤ ਨਾਟਕ ਗੰਗਈਆ ਬਰਨਾਲਾ ਦੇ ਲੀਜੈਂਡ ਆਰਟ ਗਰੁੱਪ ਵਲੋ ਪੇਸ਼ ਕੀਤਾ ਗਿਆ।ਇਸ ਮੋਕੇ ਤੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ ਗੁਰਦਾਸਪੁਰ ਰੋਹਿਤ ਗੁਪਤਾ ਪੀ.ਸੀ.ਐਸ ਨੇ ਸ਼ਿਰਕਤ ਕੀਤੀ, ਜਿਨਾਂ ਦਾ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ।
ਗੰਗਈਆ ਨਾਟਕ ਨਾਟਕਕਾਰ ਅਜਮੇਰ ਸਿੰਘ ਔਲ਼ਖ ਦੇ ਪ੍ਰਸਿੱਧ ਨਾਟਕ ਝਨਾਂ ਦੇ ਪਾਣੀ `ਤੇ ਅਧਾਰਿਤ ਹੈ, ਜੋ ਸਮਾਜ ਵਿੱਚ ਛੋਟੀ ਕਿਰਸਾਨੀ ਦੀਆਂ ਮੁਸ਼ਕਲਾਂ ਅਤੇ ਸਮਾਜ ਵਿੱਚ ਮੁੱਲ ਦੀਆਂ ਅੋਰਤਾਂ ਸਬੰਧੀ ਚੱਲਦੇ ਵਰਤਾਰੇ ਨੂੰ ਪੇਸ਼ ਕਰਦਾ ਹੈ।ਨਾਟਕ ਵਿੱਚ ਇੱਕ ਅੋਰਤ ਪਾਤਰ ਗੰਗਾ ਨਾਲ ਵਾਪਰਦੇ ਦੁਖਾਂਤ ਉਸ ਨੂੰ ਮਜ਼ਬੂਤ ਬਣਾੳਂਦੇ ਹਨ।ਗੰਗਾ ਅੰਤ ਵਿੱਚ ਸ਼ਕਤੀ ਦਾ ਪ੍ਰਤੀਕ ਬਣਦੀ ਹੈ।ਜੱਗਾ ਜੁਗਤੀ ਪਾਤਰ ਜਗੀਰੂ ਦਾਬੇ ਦੇ ਯਥਾਰਥ ਨੂੰ ਦਿਖਾੳਂਦਾ ਹੈ।ਨਾਟਕ ਦੀ ਕਹਾਣੀ ਮੁੱਲ ਦੀ ਤੀਵੀਂ ਦੇ ਅੱਗੇ ਤੋਂ ਅੱਗੇ ਵਿਕਣ ਅਤੇ ਅੰਤ ਵਿੱਚ ਉਸ ਦੀ ਹਰ ਤਰਾਂ ਦੇ ਦਬਾਅ ਤੋਂ ਮੁਕਤੀ ਦਾ ਹੱਲ ਉਸ ਦੀ ਅੰਦਰ ਦੀ ਤਾਕਤ ਬਣਦੀ ਹੈ।ਇਹ ਯਥਾਰਥ ਵਿੱਚ ਰੰਗੀ ਭਾਵੁਕ ਤੇ ਸਜੀਵੀ ਕਹਾਣੀ ਹੈ।ਇਸ ਨਾਟਕ ਨੂੰ ਮੁੱਖ ਮਹਿਮਾਨ ਤੇ ਹਾਜ਼ਰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ।   
     ਆਰਟ ਗੈਲਰੀ ਦੇ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਹੈ ਕਿ ਸਮਰ ਆਰਟ ਫੈਸਟੀਵਲ ਦੌਰਾਨ ਹਰ ਐਤਵਾਰ ਆਡੀਟੋਰੀਅਮ ਦੇ ਵਿੱਚ ਵੱਖ-ਵੱਖ ਤਰਾਂ ਦੇ ਪੋ੍ਰਗਰਾਮ ਪੇਸ਼ ਕੀਤੇ ਜਾਣਗੇ, ਜਿਸ ਵਿੱਚ ਵੱਖ-ਵੱਖ ਕਲਾਵਾਂ ਨਾਟਕ, ਮਿਊਜ਼ਕ, ਮੁਸ਼ੈਹਰਾ ਆਦਿ ਦਰਸ਼ਕਾਂ ਦੇ ਰੁਬਰੂ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>