Thursday, April 25, 2024

ਬਰਸਾਤੀ ਨਾਲੇ `ਚ ਉਗੀ ਜਲ ਬੂਟੀ ਦੀ ਸਫ਼ਾਈ ਮੰਗੀ

ਭੀਖੀ, 12 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਵਿਚੋਂ ਹੁੰਦੇ ਹੋਏ ਨੇੜਲੇ ਪਿੰਡਾਂ ਵਿੱਚੋਂ ਲੰਘਣ ਵਾਲੇ ਬਰਸਾਤੀ ਨਾਲੇ ਵਿੱਚ ਪਹਿਲਾਂ ਹੀ ਪਿੰਡਾਂ-PPN1206201812ਸ਼ਹਿਰਾਂ ਦਾ ਦੂਸ਼ਿਤ ਪਾਣੀ ਵਗਦਾ ਹੈ। ਇਸ ਦੇ ਨਾਲ ਹੀ ਦੂਰ ਤੱਕ ਨਿਗ੍ਹਾ ਮਾਰੀ ਜਾਵੇ ਤਾਂ ਨਾਲੇ ਦੇ ਸਾਰੇ ਪਾਸੇ ਜਲ ਬੂਟੀ ਹੀ ਨਜ਼ਰ ਆਉਂਦੀ ਹੈ, ਇਸ ਦੇ ਬਹੁਤ ਸਾਰੇ ਪੁਲ ਨੀਵੇਂ ਤੇ ਪੁਰਾਣੇ ਹਨ, ਦੂਸਰੇ ਪਾਸੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੀਆਂ ਨਹਿਰੀ ਵਿਭਾਗ ਦੀਆਂ ਜਲ ਸਪਲਾਈ ਵਾਲੀਆਂ ਪਾਈਪਾਂ ਵੀ ਇਸ ਵਿੱਚੋਂ ਦੀ ਹੋ ਕੇ ਲੰਘਦੀਆਂ ਹਨ, ਬਰਸਾਤਾਂ ਦਾ ਪਾਣੀ ਵਧਣ ਨਾਲ ਇਨ੍ਹਾਂ ਪਾਇਪਾਂ ਦੀਆਂ ਬੁਰਜ਼ੀਆਂ ਟੁੱਟਣ ਦਾ ਖ਼ਦਸ਼ਾ ਰਹਿੰਦਾ ਹੈ। ਕਈ ਵਾਰ ਜਲ ਬੂਟੀ ਨੀਵੇਂ ਪੁਲਾਂ ਹੇਠ ਫਸ ਜਾਣ ਕਾਰਨ ਪਾਣੀ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਪੰਜਾਬ ਕਿਸਾਨ ਯੂਨੀਅਨ ਆਗੂ ਗੁਰਨਾਮ ਸਿੰਘ ਭੀਖੀ, ਭੋਲਾ ਸਿੰਘ ਸਮਾਓ, ਤਰਕਸ਼ੀਲ ਆਗੂ ਭੁਪਿੰਦਰ ਫ਼ੌਜੀ ਅਤੇ ਸਮੂਹ ਜਥੇਬੰਦੀਆਂ ਵੱਲੋਂ ਪੰਜਾਬ ਜਲ ਨਿਕਾਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਰਸਾਤਾਂ ਤੋਂ ਪਹਿਲਾਂ ਬਰਸਾਤੀ ਨਾਲੇ ਵਿੱਚ ਉਘੀ ਹੋਈ ਜਲ ਬੂਟੀ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਤੋਂ ਬਚਾਅ ਹੋ ਸਕੇ।ਉਨਾਂ ਇਹ ਵੀ ਕਿਹਾ ਕਿ ਬਰਸਾਤਾਂ ਦੇ ਆ ਰਹੇ ਮੌਸਮ ਦੇ ਮੱਦੇਨਜ਼ਰ ਬੇੱਸ਼ੱਕ ਪੰਜਾਬ ਸਰਕਾਰ ਵਲੋਂ ਹੜ੍ਹਾਂ ਸਬੰਧੀ ਨਰੀਖਣ ਕੀਤੇ ਜਾ ਰਹੇ ਹਨ, ਪਰ ਸੇਮ ਨਾਲਿਆਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply