Monday, January 21, 2019
ਤਾਜ਼ੀਆਂ ਖ਼ਬਰਾਂ

ਲ਼ੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 2 ਮੈਂਬਰ ਰਿਵਾਲਵਰ ਤੇ ਨਗਦੀ ਸਮੇਤ ਪੁਲਿਸ ਅੜਿੱਕੇ

ਬੈਂਕਾਂ ਦੇ ਆਲੇ-ਦੁਆਲੇ ਤਿੱਖੀ ਨਜ਼ਰ ਰੱਖ ਕੇ ਦਿੰਦੇ ਸੀ ਵਾਰਦਾਤਾਂ ਨੂੰ ਅੰਜ਼ਾਮ
ਧੂਰੀ, 12 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਮਾਜ ਅੰਦਰ ਮਾੜੇ ਅਨਸਰਾਂ ਖਿਲਾਫ ਜ਼ਿਲਾ੍ਹ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ PPN1206201816ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਸੀ.ਆਈ.ਏ ਬਹਾਦਰ ਸਿੰਘ ਵਾਲਾ ਦੇ ਸਹਿਯੋਗ ਨਾਲ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗੈਂਗ ਦੇ 2 ਮੈਂਬਰਾਂ ਨੂੰ ਰਿਵਾਲਵਰ ਅਤੇ ਲੁੱਟ-ਖੋਹ ਦੌਰਾਨ ਖੋਹੀ ਗਈ ਕਰੀਬ 1 ਲੱਖ ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ. ਦਫਤਰ ਧੂਰੀ ਵਿਖੇ ਰੱਖੀ ਗਈ ਪ੍ਰੈਸ ਕਾਨਫਰੰਸ ਦੋਰਾਨ ਹਰਮੀਤ ਸਿੰਘ ਹੁੰਦਲ ਐਸ.ਪੀ (ਇੰਸ.) ਸੰਗਰੂਰ, ਡੀ.ਐਸ.ਪੀ ਰੋਸ਼ਨ ਲਾਲ, ਐਸ.ਐਚ.ਓ ਸਿਟੀ ਧੂਰੀ ਰਾਜੇਸ਼ ਸਨੇਹੀ ਅਤੇ ਵਿਜੈ ਕੁਮਾਰ ਦੀ ਹਾਜ਼ਰੀ ਵਿੱਚ ਹਰਮੀਤ ਹੁੰਦਲ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰੀ ਮਿਲੀ ਸੀ ਕਿ ਪਿੰਡ ਧਾਂਦਰਾ ਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ `ਤੇ 2 ਮੋਨੇ ਵਿਅਕਤੀ ਧੂਰੀ ਵੱਲ ਆ ਰਹੇ ਹਨ, ਜਦੋਂ ਮੁਖਬਰੀ ਦੇ ਅਧਾਰ `ਤੇ ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਅਤੇ ਸੀ.ਆਏ.ਏ ਸਟਾਫ ਬਹਾਦਰ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪੈਟਰੋਲ ਪੰਪ ਬਾਗੜੀਆਂ ਰੋਡ ਧੂਰੀ ਵਿਖੇ ਨਾਕਾ ਲਗਾਇਆ ਤਾਂ ਮੋਟਰਸਾਈਕਲ ਉੱਪਰ ਆ ਰਹੇ 2 ਵਿਅਕਤੀਆਂ ਨੂੰ ਸ਼ੱਕ ਦੇ ਅਧਾਰ `ਤੇ ਕਾਬੂ ਕੀਤਾ ਗਿਆ।ਮੋਟਰਸਾਈਕਲ ਨੂੰ ਰਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਮੁਰਾਦਾਬਾਦ ਚਲਾ ਰਿਹਾ ਸੀ ਅਤੇ ਮੋਟਰਸਾਈਕਲ ਦੇ ਪਿੱਛੇ ਰਜਿੰਦਰ ਸਿੰਘ ਪੁੱਤਰ ਮੁੱਸਾ ਸਿੰਘ ਵਾਸੀ ਮੁਰਾਦਾਬਾਦ ਸਵਾਰ ਸੀ।ਉਹਨਾਂ ਕਿਹਾ ਕਿ ਇਹਨਾਂ ਦੋਵਾਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਇਹਨਾਂ ਨੇ ਬੀਤੇ ਸਾਲ ਦਸੰਬਰ 2017 ਵਿੱਚ ਧੂਰੀ ਵਿਖੇ 1 ਲੱਖ ਰੁਪਏ ਦੀ ਖੋਹ ਕੀਤੀ ਸੀ ਜਿਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਪਹਿਲਾਂ ਹੀ ਮੁੱਕਦਮਾ ਨੰਬਰ 149 ਵੀ ਦਰਜ ਹੈ ਅਤੇ ਇਹਨਾਂ ਖਿਲਾਫ ਰਾਜਪੁਰਾ ਵਿਖੇ 3 ਲੱਖ ਰੁਪਏ ਦੀ ਖੋਹ ਦਾ ਮਾਮਲਾ ਵੀ ਦਰਜ ਹੈ।
ਉਹਨਾਂ ਦੱਸਿਆ ਕਿ ਤਲਾਸ਼ੀ ਦੌਰਾਨ ਮੋਟਰਸਾਈਕਲ ਦੇ ਬੈਗ ਵਿੱਚੋਂ 25 ਨਸ਼ੀਲੀਆਂ ਸ਼ੀਸ਼ੀਆਂ ਅਤੇ ਰਾਜਿੰਦਰ ਸਿੰਘ ਪਾਸੋਂ ਇੱਕ ਰਿਵਾਲਵਰ ਬਰਾਮਦ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ ਧੂਰੀ ਵਿਖੇ ਖੋਹ ਕੀਤਾ 1 ਲੱਖ ਰੁਪਿਆ ਵੀ ਬਰਾਮਦ ਕੀਤਾ ਗਿਆ ਹੈ।ਹੁੰਦਲ ਨੇ ਦੱਸਿਆ ਕਿ ਫੜੇ ਗਏ ਇਹਨਾਂ ਵਿਅਕਤੀਆਂ ਅਤੇ ਇਸ ਗੈਂਗ ਦੇ ਕੁੱਝ ਹੋਰ ਵਿਅਕਤੀਆਂ ਖਿਲਾਫ ਪੰਜਾਬ, ਦਿੱਲੀ, ਯੂ.ਪੀ ਆਦਿ ਸੂਬਿਆਂ ਵਿੱਚ ਹੋਰ ਵੀ ਕਈ ਮਾਮਲੇ ਦਰਜ ਹਨ।ਜਿਸ ਵਿੱਚ ਰਜਿੰਦਰ ਸਿੰਘ ਦੇ ਖਿਲਾਫ 8 ਮੁਕੱਦਮੇ ਅਤੇ ਰਵਿੰਦਰ ਸਿੰਘ ਦੇ ਖਿਲਾਫ 6 ਮੁੱਕਦਮੇ ਪਹਿਲਾਂ ਵੀ ਦਰਜ ਹਨ।ਇਹ ਵਿਅਕਤੀ ਬੈਂਕਾਂ ਦੇ ਆਲੇ-ਦੁਆਲੇ ਪੈਸੇ ਕਢਾਉਣ ਵਾਲੇ ਵਿਅਕਤੀਆਂ `ਤੇ ਨਜ਼ਰ ਰੱਖਦੇ ਸਨ ਅਤੇ ਬਾਅਦ ਵਿੱਚ ਪੈਸੇ ਲੁੱਟਣ ਦੀ ਵਾਰਦਾਤ ਨੰੁ ਅੰਜਾਮ ਦਿੰਦੇ ਸਨ। ਉਹਨਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਅਸਲਾ ਅਤੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਫੜੇ ਗਏ ਇਹਨਾਂ ਦੋਵੇਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।ਹੁੰਦਲ ਨੇ ਧੂਰੀ ਸ਼ਹਿਰ ਵਿੱਚ ਵਧੀਆ ਟ੍ਰੈਫਿਕ ਪ੍ਰਬੰਧਾਂ ਅਤੇ ਮਾੜੇ ਅਨਸਰਾਂ ਖਿਲਾਫ ਸਖਤੀ ਨਾਲ ਕਾਰਵਾਈ ਕਰਨ ਲਈ ਐਸ.ਐਚ.ਓ ਸਿਟੀ ਧੂਰੀ ਰਾਜੇਸ਼ ਸਨੇਹੀ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਡੀ.ਐਸ.ਪੀ ਰੋਸ਼ਨ ਲਾਲ, ਐਸ.ਐਚ.ਓ ਸਿਟੀ ਧੂਰੀ ਰਾਜੇਸ਼ ਸਨੇਹੀ, ਵਿਜੈ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ, ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ, ਸਹਾਇਕ ਥਾਣੇਦਾਰ ਗੁਰਿੰਦਰ ਸਿੰਘ, ਰੀਡਰ ਕੁਲਵਿੰਦਰ ਸ਼ਰਮਾ ਅਤੇ ਹੌਲਦਾਰ ਗੁਰਦੀਪ ਸਿੰਘ ਦਿਓਲ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>