Wednesday, October 24, 2018
ਤਾਜ਼ੀਆਂ ਖ਼ਬਰਾਂ

ਸ਼ੈਲਰ ਮਿਲ ਦੇ ਬਹੁ ਕਰੋੜੀ ਘੁਟਾਲੇ ਦੀ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਵਲੋਂ ਜਾਂਚ

ਬੈਂਕ ਮੈਨੇਜਰ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਕੀਤੀ ਪੁੱਛ-ਪੜਤਾਲ

PPN1206201817ਜੰਡਿਆਲਾ, 12 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਦੀ ਬੀਰੂ ਮੱਲ ਮੁਲਖ ਰਾਜ ਸ਼ੈਲਰ ਮਿਲ ਵੱਲੋਂ ਕੀਤੇ ਗਏ ਬਹੁ ਕਰੋੜੀ ਘੁਟਾਲੇ ਦੀ ਜਾਂਚ ਲਈ ਅੱਜ ਵਿਜੀਲੈਂਸ ਪੰਜਾਬ ਦੇ ਡਾਇਰੈਕਟਰ ਕਮ ਏ.ਡੀ.ਜੀ.ਪੀ ਬੀ.ਕੇ ਉਪਲ ਆਈ.ਪੀ.ਐਸ ਨੇ ਅੱਜ ਜੰਡਿਆਲਾ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਘੁਟਾਲੇ ਦੀ ਪੀੜਤ ਧਿਰਾਂ ਜਿਸ ਵਿਚ ਪੰਜਾਬ ਨੈਸ਼ਨਲ ਬੈਂਕ, ਪਨਗਰੇਨ ਅਤੇ ਵੇਅਰ ਹਾਊਸ ਆਦਿ ਦੇ ਅਧਿਕਾਰੀਆਂ ਕੋਲੋਂ ਪੁੱਛ-ਪੜਤਾਲ ਕੀਤੀ।
      ਦੱਸਣਯੋਗ ਹੈ ਕਿ ਉਕਤ ਸ਼ੈਲਰ ਮਿਲ ਵੱਲੋਂ ਪਨਗਰੇਨ ਅਤੇ ਵੇਅਰ ਹਾਊਸ ਦਾ 467 ਵੈਗਨ ਝੋਨਾ ਖੁਰਦ-ਬੁਰਦ ਕੀਤਾ ਗਿਆ ਹੈ ਅਤੇ ਪੰਜਾਬ ਨੈਸ਼ਨਲ ਬੈਂਕ ਦੀ 203 ਕਰੋੜ ਰੁਪਏ ਦੀ ਲਿਮਟ ਵੀ ਵਾਪਸ ਨਹੀਂ ਕੀਤੀ ਗਈ।ਉਪਲ ਨੇ ਸ਼ੈਲਰ ਮਿਲ ਪਹੁੰਚ ਕੇ ਜਿੱਥੇ ਮੌਕੇ ਦਾ ਜਾਇਜ਼ਾ ਲਿਆ, ਉਥੇ ਸਾਰੇ ਅਧਿਕਾਰੀਆਂ ਤੋਂ ਪੁੱਛ-ਗਿਛ ਕੀਤੀ, ਕਿ ਕਿਵੇਂ ਝੋਨਾ ਵਾਪਸ ਲੈਣ ਵਿਚ ਕੁਤਾਹੀ ਹੋਈ ਅਤੇ ਬੈਂਕ ਵੱਲੋਂ ਕਿਸ ਅਧਾਰ ’ਤੇ ਇੰਨੇ ਵੱਡੀ ਰਕਮ ਦੀ ਲਿਮਟ ਬਣਾਈ ਗਈ।ਉਨਾਂ ਸਾਰੇ ਅਧਿਕਾਰੀਆਂ ਨਾਲ ਵਿਸਥਾਰਤ ਗੱਲਬਾਤ ਕੀਤੀ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਪਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਸ ਮੌਕੇ ਉਨਾਂ ਨਾਲ ਐਸ.ਐਸ.ਪੀ ਵਿਜੀਲੈਂਸ ਅੰਮ੍ਰਿਤਸਰ ਰੇਂਜ ਰਵਿੰਦਰ ਕੁਮਾਰ ਬਖਸ਼ੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>