Tuesday, August 14, 2018
ਤਾਜ਼ੀਆਂ ਖ਼ਬਰਾਂ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ `ਚ ਲਗਾਏ ਗਏ ਪੌਦੇ

PPN1206201823ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲੀਚੀ ਅਤੇ ਅੰਬ ਦੇ ਕਰੀਬ 25 ਪੌਦੇ ਲਗਾਏ ਗਏ ਹਨ ਅਤੇ ਇਸ ਦੇ ਨਾਲ ਹੀ ਜਨਤਾ ਨੂੰ ਵੀ ਅਪੀਲ ਹੈ ਕਿ ਆਪਣੀ ਧਰਤੀ ਨੂੰ ਹਰਾ ਭਰਾ ਬਣਾਉਂਣ ਲਈ ਜਿਲ੍ਹਾ ਪ੍ਰਸਾਸਨ ਦਾ ਸਹਿਯੋਗ ਕਰਨ ਅਤੇ ਜਿੱਥੇ ਵੀ ਖਾਲੀ ਸਥਾਨ ਮਿਲਦਾ ਹੈ ਪੌਦੇ ਲਗਾਏ ਜਾਣ।ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੋਦੇ ਲਗਾਉਂਣ ਤੋਂ ਬਾਅਦ ਕੀਤਾ। ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਆਈ.ਏ.ਐਸ ਪਠਾਨਕੋਟ, ਅਰਸਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਰਵਿੰਦਰ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ), ਕੁਲਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਅਤੇ ਹੋਰ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
    ਇਸ ਮੋਕੇ ਸੰਬੋਧਨ ਕਰਦਿਆਂ ਸ੍ਰੀਮਤੀ ਨੀਲਿਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ “ਮਿਸ਼ਨ ਤੰਦਰੁਸਤ ਪੰਜਾਬ”ਸੁਰੂ ਕੀਤਾ ਗਿਆ ਹੈ।ਜਿਸ ਅਧੀਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੌਦੇ ਲਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਆਉਂਣ ਵਾਲੇ ਸਮੇਂ ਦੋਰਾਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਹੋਰ ਸਥਾਨਾਂ ਤੇ ਹੋਰ ਵੀ ਪੌਦੇ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਵੀ ਆਪਣੀ ਜੀਵਨ ਵਿੱਚ ਪੌਦੇ ਲਗਾਏ ਤਾਂ ਜੋ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ “ਮਿਸ਼ਨ ਤੰਦਰੁਸਤ ਪੰਜਾਬ” ਇਕ ਵਧੀਆ ਸੋਚ ਹੈ ਅਤੇ ਇਹ ਮਿਸਨ ਤੱਦ ਹੀ ਕਾਮਯਾਬ ਹੋ ਸਕਦਾ ਹੈ ਜਦ ਅਸੀਂ ਸਾਰੇ ਜਾਗਰੂਕ ਹੋਵਾਂਗੇ।ਉਨ੍ਹਾਂ ਕਿਹਾ ਕਿ ਆਓ ਅਸੀਂ ਖੁਦ ਵੀ ਪੌਦੇ ਲਗਾਈਏ ਅਤੇ ਹੋਰਨਾਂ ਨੂੰ ਵੀ ਜਿਆਦਾ ਤੋਂ ਜਿਆਦਾ ਪੌਦੇ ਲਗਾਉਂਣ ਦੇ ਲਈ ਜਾਗਰੂਕ ਕਰੀਏ।
 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>