Friday, March 29, 2024

ਨਗਰ ਨਿਗਮ ਨੇ ਪਠਾਨਕੋਟ-ਜਲੰਧਰ ਹਾਈਵੇਅ `ਤੇ ਤੰਦਰੁਸਤ ਪੰਜਾਬ ਅਧੀਨ ਚਲਾਇਆ ਸਫਾਈ ਅਭਿਆਨ

PPN1206201824ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਪਠਾਨਕੋਟ ਵੱਲੋਂ ਹੈਲਥ ਅਫਸ਼ਰ ਐਨ.ਕੇ ਸਿੰਘ ਅਤੇ ਜਾਨੂ ਚਲੋਤਰਾ ਸੀ.ਐਸ.ਆਈ ਦੀ ਪ੍ਰਧਾਨਗੀ `ਚ ਵਿਸ਼ੇਸ ਪ੍ਰੋਜੈਕਟ ਚਲਾਏ ਗਏ।ਜਿਸ ਅਧੀਨ ਵਾਰਡ ਨੰਬਰ 27 `ਚ ਨਜਦੀਕ ਚੱਕੀ ਪੁਲ ਪਠਾਨਕੋਟ-ਜਲੰਧਰ ਹਾਈਵੇਅ `ਤੇ ਸਫਾਈ ਅਭਿਆਨ ਚਲਾਇਆ ਗਿਆ।ਇਸ ਦੇ ਨਾਲ ਹੀ ਵਾਰਡ ਨੰਬਰ 27 ਦੇ ਡਾ. ਐਚ.ਕੇ ਖੇੜਾ ਮਾਰਗ `ਤੇ ਬੰਦ ਪਏ  ਸੀਵਰੇਜ ਨੂੰ ਖੋਲਿਆ ਗਿਆ ਗਿਆ। ਡਾ. ਐਨ.ਕੇ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 28 ਸਥਿਤ ਆਂਗਨਵਾੜੀ ਸੈਂਟਰ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ।ਉਨ੍ਹਾਂ ਸੈਮੀਨਾਰ ਵਿੱਚ ਦੱਸਿਆ ਕਿ ਸਾਨੂੰ ਘਰ੍ਹਾਂ ਦੇ ਕਚਰੇ ਨੂੰ ਅੱਗ ਨਹੀਂ ਲਗਾਉਂਣੀ ਚਾਹੀਦੀ ਇਸ ਦੇ ਨਾਲ ਜਿੱਥੇ ਵਾਤਾਵਰਣ ਪ੍ਰਭਾਵਿੱਤ ਹੁੰਦਾ ਹੈ ਉਥੇ ਹੀ ਸਾਡੀ ਸਿਹਤ `ਤੇ ਵੀ ਮਾੜਾ ਅਸਰ ਪੈਂਦਾ ਹੈ।ਉਨ੍ਹਾਂ ਦੱਸਿਆ ਕਿ ਸਾਨੂੰ ਘਰ੍ਹਾਂ ਦਾ ਕੂੜਾ ਨਗਰ ਨਿਗਮ ਵੱਲੋਂ ਨਿਰਧਾਰਤ ਸਥਾਨਾਂ `ਤੇ ਰੱਖੇ ਡੰਪ ਵਿੱਚ ਹੀ ਸੁੱਟਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਰੂ ਕੀਤਾ ਗਿਆ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਾਰਿਆਂ ਨੇ ਮਿਲ ਕੇ ਸਫਲ ਬਣਾਉਂਣਾ ਹੈ ਅਤੇ ਇਸ ਲਈ ਸਭ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ ਕਿ ਆਪਣੇ ਆਪ ਦਾ ਆਲਾ ਦੁਆਲਾ ਪੂਰੀ ਤਰ੍ਹਾ ਨਾਲ ਸਾਫ ਰੱਖਿਆ ਜਾਵੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪੰਕਜ ਕੁਮਾਰ, ਸੁਨੀਤਾ ਸਰਮਾ ਅਤੇ ਹੋਰ ਨਗਰ ਨਿਗਮ ਅਧਿਕਾਰੀ ਵੀ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply