Friday, April 19, 2024

ਇੰਡਿਅਨ ਮੀਡਿਆ ਸੈਂਟਰ (ਹਰਿਆਣਾ ਚੈਪਟਰ) ਦੇ ਪ੍ਰਤਿਨਿਧੀ ਮੰਡਲ ਨੇ ਕੀਤਾ ਅੰਮ੍ਰਿਤਸਰ ਦਾ ਦੌਰਾ

ਨਵੀਂ ਮੀਡੀਆ ਨੀਤੀ ਨੂੰ ਲੈ ਕੇ ਵਿਧਾਇਕ ਡਾ. ਰਾਜ ਕੁਮਾਰ ਦੇ ਨਾਲ ਕੀਤੀ ਗਈ ਚਰਚਾ

PPN1206201825ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ) – ਚੰਡੀਗੜ ਅਤੇ ਹਰਿਆਣੇ ਦੇ ਇੰਡਿਅਨ ਮੀਡੀਆ ਸੈਂਟਰ (ਹਰਿਆਣਾ ਚੈਪਟਰ) ਦੇ ਡੇਲੀਗੇਟਸ ਦਾ ਦੋ ਦਿਨਾਂ ਅੰਮ੍ਰਿਤਸਰ ਦੌਰਾ  ਦੌਰਾ ਐਤਵਾਰ ਨੂੰ ਸੰਪਨ ਹੋ ਗਿਆ।ਇਸ ਡੇਲੀਗੇਟਸ ਵਿੱਚ ਚੰਡੀਗੜ ਅਤੇ ਹਰਿਆਣੇ ਦੇ ਵੱਖ-ਵੱਖ ਪ੍ਰਿੰਟ ਅਤੇ ਇਕੈਟਰੋਨਿਕ ਮੀਡੀਆ ਦੇ ਕਰੀਬ 45 ਪੱਤਰਕਾਰ ਸ਼ਾਮਲ ਸਨ।ਇਸ ਪ੍ਰਤੀਨਿਧੀ ਮੰਡਲ ਦੀ ਅਗਵਾਈ ਇੰਡੀਅਨ ਮੀਡੀਆ ਸੈਂਟਰ (ਪੰਜਾਬ ਚੈਪਟਰ) ਦੇ ਜਨਰਲ ਸਕੱਤਰ ਦੀਪਕ ਕੁਮਾਰ ਮਹਿਰਾ ਨੇ ਕੀਤੀ।ਦਾ ਪ੍ਰੈਸ ਕਲੱਬ ਆਫ ਅਮ੍ਰਿਤਸਰ ਦੇ ਪ੍ਰਧਾਨ ਰਾਜੇਸ਼ ਗਿੱਲ ਅਤੇ ਕਲੱਬ ਦੇ ਹੋਰ ਸਾਥੀਆਂ ਨੇ ਇਸ ਪ੍ਰਤਿਨਿੱਧੀ ਮੰਡਲ ਦਾ ਅੰਮ੍ਰਿਤਸਰ ਪੁੱਜਣ `ਤੇ ਸਵਾਗਤ ਕੀਤਾ।ਪ੍ਰਤਿਨਿਧੀ ਮੰਡਲ ਵਲੋਂ ਵਿਧਾਇਕ ਅਤੇ ਐਸ.ਸੀ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਡਾ. ਰਾਜ ਕੁਮਾਰ ਦੇ ਨਾਲ ਵੀ ਮੁਲਾਕਾਤ ਕੀਤੀ ਗਈ।ਮੀਡੀਆ ਸੇਂਟਰ ਦੇ ਡੇਲੀਗੇਟਾਂ  ਵਲੋਂ ਨਵੀਂ ਮੀਡੀਆ ਨੀਤੀ ਨੂੰ ਪੰਜਾਬ ਵਿੱਚ ਵੀ ਲਾਗੂ ਕਰਨ ਲਈ ਇੱਕ ਮੀਮੋ ਵਿਧਾਇਕ ਡਾ. ਰਾਜ ਕੁਮਾਰ  ਨੂੰ ਸਪੁੱਰਦ ਕੀਤਾ,  ਉਥੇ ਹੀ ਰਾਜ  ਦੇ ਅੰਦਰ ਬਾਰ ਕੌਂਸਲ ਦੀ ਤਰਜ਼ `ਤੇ ਮੀਡਿਆ ਕੌਂਸਲ ਦਾ ਗਠਨ ਕਰਨ ਅਤੇ ਮੀਡੀਆ ਨੀਤੀ ਕਮਿਸ਼ਨ ਸਥਾਪਤ ਕਰਨ ਦੀ ਮੰਗ ਵੀ ਮੰਗ ਕੀਤੀ ਗਈ।ਡਾ. ਰਾਜ ਕੁਮਾਰ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗਾਂ ਨੂੰ ਉਹ ਪੰਜਾਬ  ਦੇ ਮੁੱਖ ਮੰਤਰੀ  ਦੇ ਕੋਲ ਉਠਾਉਣਗੇ ਅਤੇ ਰਾਜ ਦੇ ਸਾਰੇ ਮੀਡਿਆ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਬਰਾਂ ਨੂੰ ਵੀ ਬੀਮਾ ਯੋਜਨਾ ਦੇ ਘੇਰੇ ਵਿਚ ਲੈ ਕੇ ਆਉਣ ਦੀ ਸਿਫਾਰਿਸ਼ ਰਾਜ ਸਰਕਾਰ ਵਲੋਂ ਕਰਨਗੇ ।
     ਸ਼ਨੀਵਾਰ ਨੂੰ ਇਹ ਪ੍ਰਤਿਨਿਧੀ ਮੰਡਲ ਅਟਾਰੀ ਜੇ.ਸੀ.ਪੀ ਪੋਸਟ ਅਤੇ ਰੀਟਰੀਟ ਸੈਰੇਮਨੀ ਦੇਖਣ ਲਈ ਗਿਆ    ਇਸ ਦੇ ਬਾਅਦ ਬੀ.ਐੇਸ.ਐਫ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਾਰਤਾਲਾਪ ਸੈਸ਼ਨ ਰੱਖਿਆ ਗਿਆ।ਇਸ ਗੱਲਬਾਤ ਦੌਰਾਨ ਡੈਲੀਗੇਸ਼ਨ ਨੇ ਬੀ.ਐੇਸ.ਐਫ ਦੇ ਨਾਲ ਸੀਮਾ `ਤੇ ਡਿਊਟੀ ਦੇ ਦੌਰਾਨ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਣਾ ਪੈਂਦਾ ਹੈ ਉਸ `ਤੇ ਵਿਚਾਰ ਚਰਚਾ ਕੀਤੀ।ਬੀ.ਐੇਸ.ਐਫ ਦੇ ਅਧਿਕਾਰੀਆਂ ਨੇ ਮੀਡੀਆ ਡੇਲਿਗੇਸ਼ਨ ਨੂੰ ਦੱਸਿਆ ਕਿ ਜਦੋਂ ਸਾਰਾ ਦੇਸ਼ ਰਾਤ ਨੂੰ ਸੋ ਜਾਂਦਾ ਹੈ ਤਾਂ ਉਨ੍ਹਾਂ ਦੇ ਜਵਾਨ ਕਿਸ ਤਰ੍ਹਾਂ ਦੇਸ਼ ਦੀਆਂ ਸਰਹਦਾਂ ਦੀ ਹਿਫਾਜਤ ਕਰਦੇ ਹਨ।ਬੀ.ਐੇਸ.ਐਫ ਦੇ ਅਧਿਕਾਰੀ ਡੇਲੀਗੇਟਸ ਨੂੰ ਜੀਰੋ ਲਾਈਨ ਉੱਤੇ ਵੀ ਲੈ ਕੇ ਗਏ।ਦਾ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵਲੋਂ ਚੰਡੀਗੜ ਅਤੇ ਹਰਿਆਣੇ ਦੇ ਇੰਡੀਅਨ ਮੀਡੀਆ ਸੈਂਟਰ (ਹਰਿਆਣਾ ਚੈਪਟਰ) ਦੇ ਡੇਲੀਗੇਟਸ ਲਈ ਵਿਸ਼ੇਸ਼ ਤੌਰ `ਤੇ ਰਾਤ ਦੇ ਭੋਜ ਦਾ ਇਂਤਜਾਮ ਕੀਤਾ ਗਿਆ।ਜਿਸ ਵਿੱਚ ਦਾ ਪ੍ਰੈਸ ਕਲੱਬ ਆਫ ਅੰਿਮ੍ਰਤਸਰ ਦੇ ਪ੍ਰਧਾਨ ਰਾਜੇਸ਼ ਗਿੱਲ ਅਤੇ ਜਨਰਲ ਸਕੱਤਰ ਪੰਕਜ ਸ਼ਰਮਾ, ਉਪਪ੍ਰਧਾਨ  ਦੀਪਕ ਮਹਿਰਾ, ਹਰੀਸ਼ ਸ਼ਰਮਾ, ਪ੍ਰੀਤ ਗਿੱਲ, ਰਾਕੇਸ਼ ਸ਼ਰਮਾ, ਦੀਪਕ ਭੰਡਾਰੀ, ਨਰੇਂਦਰ ਨੰਨੂ  ਸਮੇਤ ਸਾਰੇ ਸਾਥੀਆਂ ਨੇ  ਚੰਡੀਗੜ ਅਤੇ ਹਰਿਆਣੇ ਦੇ ਇੰਡੀਅਨ ਮੀਡੀਆ ਸੇਂਟਰ (ਹਰਿਆਣਾ ਚੈਪਟਰ) ਦੇ ਡੇਲੀਗੇਟਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।ਇਸ ਮੌਕੇ ਚੰਡੀਗੜ ਅਤੇ ਹਰਿਆਣਾ ਦੇ ਇੰਡੀਅਨ ਮੀਡਿਆ ਸੇਂਟਰ (ਹਰਿਆਣਾ ਚੈਪਟਰ) ਦੇ ਡੇਲੀਗੇਟ ਚੈਪਟਰ ਦੇ ਪ੍ਰਧਾਨ ਰਾਕੇਸ਼ ਸ਼ਰਮਾ ਅਤੇ ਜਰਨਲ ਸੈਕਟਰੀ ਨਰਿਦਰ ਸਿੰਘ ਅਤੇ ਅਸ਼ੋਕ ਮਲਿਕ ਨੇ ਨਵੀਂ ਮੀਡਿਆ ਪਾਲਿਸੀ `ਤੇ ਵੀ ਚਰਚਾ ਕੀਤੀ।ਐਤਵਾਰ ਨੂੰ ਪ੍ਰਤਿਨਿਧੀ ਮੰਡਲ ਦੇ ਮੈਬਰਾਂ ਨੇ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ਼੍ਰੀ ਦੁਰਗਿਆਣਾ ਮੰਦਿਰ ਦੇ ਦਰਸ਼ਨ ਕੀਤੇ ਅਤੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਮਨ ਕੀਤਾ।ਇਸ ਸਮੇਂ ਫੈਸਲਾ ਲਿਆ ਗਿਆ ਕਿ ਭਵਿੱਖ ਵਿੱਚ ਵੀ ਇੰਡੀਆ ਮੀਡੀਆ ਸੈਂਟਰ ਅਤੇ ਦਾ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਆਪਸੀ ਸਹਿਯੋਗ ਦੇ ਨਾਲ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਨਵੀਆਂ ਯੋਜਨਾਵਾਂ ਲਾਗੂ ਕਰਵਾਉਣਗੇ । 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply