Monday, January 21, 2019
ਤਾਜ਼ੀਆਂ ਖ਼ਬਰਾਂ

ਹਰਿਆਣਾ ਦੇ ਪੱਤਰਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

PPN1206201826ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪੱਤਰਕਾਰਾਂ ਦੀ ਦੇਸ਼ ਪੱਧਰੀ ਜਥੇਬੰਦੀ ਇੰਡੀਅਨ ਮੀਡੀਆ ਸੈਂਟਰ ਨਾਲ ਸਬੰਧਤ ਹਰਿਆਣਾ ਦੇ ਸੀਨੀਅਰ ਪੱਤਰਕਾਰਾਂ ਦੇ ਵਫ਼ਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਤੇ ਇਸ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ, ਗੁਰਦੁਆਰਾ ਪ੍ਰਬੰਧਾਂ ਦੇ ਸੰਗਤੀ ਸੰਕਲਪ ਅਤੇ ਸਿੱਖ ਧਰਮ ਵਿਚ ਲੰਗਰ ਪਰੰਪਰਾ ਦੀ ਮਹੱਤਤਾ ਬਾਰੇ ਵੀ ਦਿਲਚਸਪੀ ਨਾਲ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਐਡੀਸ਼ਨਲ ਮੈਨੇਜਰ ਰਾਜਿੰਦਰ ਸਿੰਘ ਰੂਬੀ ਅਟਾਰੀ ਨੇ ਹਰਿਆਣਾ ਦੇ ਪੱਤਰਕਾਰਾਂ ਦੇ ਵਫ਼ਦ ਦੇ ਮੈਂਬਰਾਂ ਨੂੰ ਸਿਰੋਪਾਓ, ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਸੈੱਟ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਅਤੇ ਤਸਵੀਰ ਦੇ ਕੇ ਸਨਮਾਨ ਕੀਤਾ।ਹਰਿਆਣਾ ਦੇ ਪੱਤਰਕਾਰਾਂ ਦੇ ਵਫ਼ਦ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਤਿਆਰ ਹੁੰਦੀਆਂ ਦਾਲਾਂ, ਸਬਜ਼ੀਆਂ ਅਤੇ ਪ੍ਰਸ਼ਾਦੇ ਪਕਾਉਣ ਦੇ ਪ੍ਰਬੰਧਾਂ ਨੂੰ ਵੀ ਵੇਖਿਆ ਅਤੇ ਜਾਣਕਾਰੀ ਹਾਸਲ ਕੀਤੀ।ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਹਰਿਆਣਾ ਦੇ ਪੱਤਰਕਾਰਾਂ ਨੂੰ ਲੰਗਰ ਘਰ ਦਿਖਾਉਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਛੁੱਟੀਆਂ ਦੇ ਦਿਨਾਂ ਵਿਚ ਸੰਗਤਾਂ ਦੀ ਆਮਦ ਦੁਗਣੀ ਹੋ ਜਾਂਦੀ ਹੈ।ਇੰਡੀਅਨ ਮੀਡੀਆ ਸੈਂਟਰ ਹਰਿਆਣਾ ਦੇ ਪ੍ਰਧਾਨ ਰਕੇਸ਼ ਸ਼ਰਮਾ ਅਤੇ ਉਪ ਪ੍ਰਧਾਨ ਅਸ਼ੋਕ ਮਲਿਕ ਨੇ ਇਸ ਮੌਕੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਰੂਹਾਨੀ ਸਕੂਨ ਹਾਸਲ ਹੋਇਆ ਹੈ।ਇਸ 35 ਮੈਂਬਰੀ ਪੱਤਰਕਾਰਾਂ ਦੇ ਵਫ਼ਦ ਵਿਚ ਇੰਡੀਅਨ ਮੀਡੀਆ ਸੈਂਟਰ ਹਰਿਆਣਾ ਦੇ ਜਨਰਲ ਸਕੱਤਰ ਨਰਿੰਦਰ ਸਿੰਘ, ਸੰਨੀ ਮਲਿਕ, ਤਲਵਿੰਦਰ ਸਿੰਘ ਬੁੱਟਰ, ਦੀਪਕ ਮਹਿਰਾ ਆਦਿ ਸਮੇਤ ਹਿਸਾਰ, ਕੈਥਲ, ਕੁਰਕਸ਼ੇਤਰ, ਪਾਣੀਪਤ, ਚੰਡੀਗੜ੍ਹ, ਸੋਨੀਪਤ, ਯਮੁਨਾਨਗਰ, ਭਿਵਾਨੀ, ਮਹਿੰਦਰਗੜ੍ਹ, ਰੇਵਾੜੀ ਅਤੇ ਪਿਹੋਵਾ ਆਦਿ ਜ਼ਿਲ੍ਹਿਆਂ ਤੋਂ ਵੱਖ ਵੱਖ ਟੀ.ਵੀ. ਚੈਨਲ ਅਤੇ ਅਖ਼ਬਾਰਾਂ ਦੇ ਸੀਨੀਅਰ ਪੱਤਰਕਾਰ ਵੀ ਸ਼ਾਮਲ ਸਨ।
 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>