Tuesday, August 14, 2018
ਤਾਜ਼ੀਆਂ ਖ਼ਬਰਾਂ

‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ’ਚ ਬੱਚਿਆਂ ਸਿੱਖੇ ਐਕਟਿੰਗ ਦੇ ਗੁਰ

PPN1306201801ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਅਮਨ) – ਸ਼ਿਵਾਲਾ ਬਾਗ ਭਾਈਆਂ ਵਿਖੇ ਸਥਿਤ ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਵਿਖੇ ਚੱਲ ਰਹੇ ਸਮਰ ਕੈਂਪ ਦੌਰਾਨ ਬੱਚਿਆਂ ਨੇ ਐਕਟਿੰਗ ਦੇ ਗੁਰ ਸਿੱਖੇ।ਇਹ ਗੁਰ ਸਿਖਾਉਣ ਲਈ ਅਲ਼ਫਾਜ ਐਕਟਿੰਗ ਅਕੈਡਮੀ ਤੋਂ ਪ੍ਰਸਿੱਧ ਅਦਾਕਾਰ ਅਸ਼ੋਕ ਅਜੀਜ ਵਿਸ਼ੇਸ਼ ਤੌਰ `ਤੇ ਪਹੁੰਚੇ।ਉਨਾਂ ਨੇ ਜਿੱਥੇ ਬੱਚਿਆਂ ਨਾਲ ਖੂਬ ਮਸਤੀ ਕੀਤੀ, ਉਥੇ ਹੀ ਉਨ੍ਹਾਂ ਨੂੰ ਐਕਟਿੰਗ ਦੀਆਂ ਬਰੀਕੀਆਂ ਦੱਸੀਆਂ।ਅਸ਼ੋਕ ਅਜੀਜ ਨੇ ਕਿਹਾ ਕਿ ਬੱਚਿਆਂ ਨੂੰ ਜਿਵੇਂ ਪੜ੍ਹਾਈ ਕਰਨੀ ਬੇਹੱਦ ਜਰੂਰੀ ਹੈ, ਉਸੇ ਤਰ੍ਹਾਂ ਹੋਰ ਗਤੀਵਿਧੀਆਂ ਜਿਵੇਂ ਖੇਡਾਂ, ਡਾਂਸ ਜਾਂ ਐਕਟਿੰਗ ਆਦਿ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ।ਮਨੋਰੰਜਨ ਦੇ ਨਾਲ ਜੀਵਨ ਵਿਚ ਪੈਣ ਵਾਲੇ ਤਣਾਅ ਤੋਂ ਵੀ ਮੁਕਤੀ ਮਿਲਦੀ ਹੈ ਅਤੇ ਬੱਚਿਆਂ ਦੇ ਅੰਦਰਲੇ ਹੁਨਰ ਦੀ ਕਲਾ ਵਿਚ ਵੀ ਨਿਖਾਰ ਆਉਂਦਾ ਹੈ।ਇਸ ਤੋਂ ਪਹਿਲਾਂ ਐਮ.ਡੀ ਮੈਡਮ ਰੇਖਾ ਤੇ ਰਿਸ਼ਬ ਨੇ ਅਸ਼ੋਕ ਅਜੀਜ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>