Friday, April 19, 2024

ਵਿਸ਼ਵ ਖੂਨਦਾਨ ਦਿਵਸ ਮੌਕੇ ਅੱਜ ਲੱਗਣਗੇ 9 ਖੂਨਦਾਨ ਕੈਂਪ- ਡਿਪਟੀ ਕਮਿਸ਼ਨਰ

Blood Donationਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਅੱਜ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ ਅਤੇ ਹੋਰ ਸਮਾਜ ਸੇਵੀ ਐਸੋਸੀਏਸ਼ਨਾਂ ਦੀ ਸਹਾਇਤਾ ਨਾਲ ਵੱਖ-ਵੱਖ ਥਾਵਾਂ ’ਤੇ 9 ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।ਇਸ ਬਾਰੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਹ ਕੈਂਪ ਉਨਾਂ ਸਥਾਨਾਂ ’ਤੇ ਲਗਾਏ ਜਾ ਰਹੇ ਹਨ, ਜਿੱਥੇ ਕਿ ਵੱਧ ਤੋਂ ਵੱਧ ਲੋਕ ਪਹੁੰਚ ਕਰ ਸਕਣ।ਇੰਨਾਂ ਥਾਵਾਂ ਦਾ ਜ਼ਿਕਰ ਕਰਦੇ ਸੰਘਾ ਨੇ ਦੱਸਿਆ ਕਿ ਕੈਂਪ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅਰਬਨ ਸਿਹਤ ਕੇਅਰ ਸੈਂਟਰ, ਸ੍ਰੀ ਦਰਬਾਰ ਸਾਹਿਬ ਵਿਚ ਲੰਗਰ ਹਾਲ ਵਾਲੇ ਪਾਸੇ, ਗੁਰਦੁਆਰਾ ਸ਼ਹੀਦਾਂ, ਜਲਿਆਂ ਵਾਲਾ ਬਾਗ, ਬੀ.ਐਸ.ਐਫ ਕੈਂਪ ਅਟਾਰੀ ਬਾਰਡਰ, ਟ੍ਰਿਲੀਅਮ ਮਾਲ, ਮਾਲ ਆਫ ਅੰਮ੍ਰਿਤਸਰ, ਫੋਰਟਿਸ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਅਤੇ ਸਰਕੂਲਰ ਰੋਡ ਸ਼ਾਮਿਲ ਹਨ।
        ਉਨਾਂ ਦੱਸਿਆ ਕਿ ਇੰਨਾਂ ਕੈਂਪਾਂ ਲਈ ਯੂਅਰ ਬਲੱਡ ਕੈਨ ਸੇਵ ਲਾਇਫ, ਐਸੋਸੀਏਸ਼ਨ ਆਫ ਬਲੱਡ ਡੋਨਰਜ਼ ਸੁਸਾਇਟੀ, ਖਾਲਸਾ ਬਲੱਡ ਡੋਨੇਟ ਯੂਨਿਟੀ, ਹਿਊਮੈਨਟੀ ਫਾਰ ਐਵਰ, ਐਮਰਜੈਂਸੀ ਬਲੱਡ ਡੋਨਰਜ਼, ਬੀਇੰਗ ਹਿਊਮਨ ਬਲੱਡ ਡੋਨੇਸ਼ਨ ਸੁਸਾਇਟੀ, ਸ੍ਰੀ ਗੁਰੂ ਰਾਮ ਦਾਸ ਸੇਵਕ ਸਭਾ, ਨਾਲਜ ਵਿਲਾ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ, ਆਸਰਾ ਵੈਲਫੇਅਰ ਫਾਉਡੇਸ਼ਨ, ਵਇਸ ਆਫ ਅੰਮਿ੍ਰਤਸਰ ਅਤੇ ਹੋਰ ਸੰਸਥਾਵਾਂ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ।
               ਕੈਂਪਾਂ ਲਈ ਤਾਲਮੇਲ ਕਰ ਰਹੀ ਸੰਸਥਾ ਅਧਾਰਿਤ ਦੇ ਪ੍ਰਧਾਨ ਸੰਜੈ ਬਾਲੀ ਨੇ ਇਸ ਨੇਕ ਕੰਮ ਲਈ ਡਿਪਟੀ ਕਮਿਸ਼ਨਰ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਇਸ ਨੇਕ ਕੰਮ ਵਿਚ ਰਿਸ਼ੀ ਅਬਰੋਲ, ਨਿਤਿਨ ਮਹਿੰਦਰੂ ਅਤੇ ਭੁਵੇਸ਼ ਮਹਿਰਾ ਵੱਲੋਂ ਵੀ ਹਰ ਤਰਾਂ ਦੀ ਮਦਦ ਕੀਤੀ ਜਾ ਰਹੀ ਹੈ।ਉਨਾਂ ਆਸ ਪ੍ਰਗਟਾਈ ਕਿ ਇੰਨਾਂ ਕੈਂਪਾਂ ਵਿਚ ਰਿਕਾਰਡ ਖੂਨਦਾਨ ਹੋਵੇਗਾ।ਬਾਲੀ ਨੇ ਦੱਸਿਆ ਕਿ ਕੈਂਪਾਂ ਲਈ ਓਲਾ ਕੈਬ, ਵੋਹੱਬ ਸੈਲੂਨ, ਬਾਰਿਸਟੋ, ਇੰਡੀਅਨ ਆਇਲ, ਗੋਲਡਨ ਸਿਟੀ ਡਿਜ਼ੀਟਲ ਸਟੂਡੀਓ, ਮਾਲ ਆਫ ਅੰਮ੍ਰਿਤਸਰ, ਹੋਟਲ ਡੀ.ਐਨ.ਆਰ ਪ੍ਰਾਈਡ, ਬਾਂਸਲ ਸਵੀਟਸ, ਵੇਰਕਾ ਅਤੇ ਹੋਰ ਵਪਾਰਕ ਅਦਾਰਿਆਂ ਵੱਲੋਂ ਵੀ ਕਈ ਤਰਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply