Friday, March 29, 2024

ਤੰਦਰੁਸਤ ਪੰਜਾਬ ਮੁੰਹਿਮ ਤਹਿਤ ਲਾਏ ਆਯੂਰਵੈਦਿਕ ਮਹੱਤਤਾ ਵਾਲੇ ਬੂਟੇ

PPN1306201803ਅੰਮਿ੍ਤਸਰ, 13 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੱੁੱਖ ਮੰਤਰੀ ਪੰਜਾਬ ਵਲੌ ਅਰੰਭੀ ਗਈ ਤੰਦਰੁਸਤ ਪੰਜਾਬ ਮੁੰਹਿਮ ਤਹਿਤ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਵਲੋ ਵੱੱਖ-ਵੱੱਖ ਆਯੂਰਵੈਦਿਕ ਬੂਟੇ ਲਗਾਏ ਗਏ।ਡਾ. ਹਰਦੀਪ ਸਿੰਘ ਘਈ ਨੇ ਇਸ ਸਮੇਂ ਕਿਹਾ ਕਿ ਤੰਦਰੁਸਤ ਪੰਜਾਬ ਮੁੰਹਿਮ ਤਹਿਤ ਬੂਟੇ ਲਗਾੳੇੁਣ ਦੀ ਸ਼ਰੁਆਤ ਅੱੱਜ ਸਿਵਲ ਸਰਜਨ ਦਫਤਰ ਤੋ ਕੀਤੀ ਗਈ ਹੈ ਅਤੇ ਇਸ ਮੁਹਿੰਮ ਦੀ ਲੜੀ ਵਜੋ ਸਾਰੇ ਸਿਹਤ ਕੇਦਰਾਂ ਵਿੱੱਚ ਅਣੁਰਵੈਦਿਕ ਮਹਤਤਾ ਵਾਲੇ ਬੂਟੇ ਲਗਾਏ ਜਾਣਗੇ।ਉਨਾ ਹਾਜਰ ਸਟਾਫ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ ਦੁਆਲਾ ਸਾਫ ਰੱਖਣ ਦੇ ਨਾਲ-ਨਾਲ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਰੋਕਣ ਲਈ ਵੀ ਯਤਨ ਕੀਤੇ ਜਾਣ।ਉਨਾਂ ਕਿਹਾ ਕਿ ਸਾਫ-ਸੁਥਰੇ ਵਾਤਾਵਰਣ ਵਿੱਚ ਕੰਮ ਕਰਨ ਨਾਲ ਜਿਥੇ ਕੰਮ ਕਰਨ ਦੀ ਸ਼ਕਤੀ ਵਧਦੀ ਹੈ, ਉਥੇ ਇਨਸਾਨ ਕਈ ਤਰਾਂ ਦੇ ਰੋਗਾਂ ਤੋਂ ਬਚਿਆ ਰਹਿੰਦਾ ਹੈ।ਇਸ ਮੌਕੇ ਅਸਿਸਟੈਟ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ, ਜਿਲਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ, ਜਿਲ੍ਹਾ ਸਿਹਤ ਅਫਸਰ ਡਾ. ਭਾਗੋਵਾਲੀਆ, ਡਾ. ਮਦਨ ਮੋਹਨ, ਡਾ. ਭਾਰਤੀ, ਅਮਰਦੀਪ ਸਿੰਘ ਅਤੇ ਆਰੂਸ਼ ਭੱਲਾ ਆਦਿ ਵੀ ਮੌਜੂਦ ਸਨ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply