Monday, January 21, 2019
ਤਾਜ਼ੀਆਂ ਖ਼ਬਰਾਂ

ਟੈਕਸੀ ਡਰਾਈਵਰਾਂ ਦੇ ਹੁਨਰ ਨਿਖਾਰ ਲਈ ਲਗਾਈ ਗਈ 10 ਰੋਜ਼ਾ ਵਰਕਸ਼ਾਪ ਸਮਾਪਤ

ਸ਼ਹਿਰ ਦੀ ਨਿਵੇਕਲੀ ਪਹਿਚਾਣ ਬਨਾਉਣ `ਚ ਵੱਡਾ ਯੋਗਦਾਨ ਪਾ ਸਕਦੇ ਹਨ ਟੈਕਸੀ ਡਰਾਈਵਰ – ਡੀ.ਸੀ

PPN1306201806 ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਸੋਚ ਅਤੇ ਅਗਵਾਈ ਹੇਠ ਸ਼ਹਿਰ ਦੇ ਟੈਕਸੀ ਡਰਾਈਵਰਾਂ ਨੂੰ ਸਖਸ਼ੀਅਤ ਨਿਖਾਰਨ ਦੇ ਗੁਰ ਦੇਣ ਲਈ ਯਸਸਵੀ ਐਕਡਮੀ, ਬਹੁ-ਮੰਤਵੀ ਹੁਨਰ ਵਿਕਾਸ ਕੇਂਦਰ ਵਿਖੇ ਸ਼ੁਰੂ ਕੀਤੀ ਗਈ 10 ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਮੌਕੇ ਬੋਲਦੇ ਸੰਘਾ ਨੇ ਹਰੇਕ ਟੈਕਸੀ ਵਿਚ ਸ਼ਹਿਰ ਨੂੰ ਸਾਫ-ਸੁਖਰਾ ਰੱਖਣ ਦਾ ਹੋਕਾ ਦੇਣ ਲਈ ਸਟਿਕਰ ਲਗਾਉਣ ਅਤੇ ਕੰਪੋਸਟੇਬਲ ਲਿਫਾਫੇ ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਟੈਕਸੀ ਵਿਚ ਬੈਠਾ ਯਾਤਰੀ ਸ਼ਹਿਰ ਵਿਚ ਗੰਦ ਨਾ ਸੁੱਟੇ।ਸੰਘਾ ਨੇ ਕਿਹਾ ਕਿ ਟੈਕਸੀ ਡਰਾਈਵਰ ਨਾ ਕੇਵਲ ਸ਼ਹਿਰ ਦੀ ਸ਼ਾਖ ਬਣਾ ਸਕਦੇ ਹਨ, ਬਲਿਕ ਪੰਜਾਬੀਅਤ ਦਾ ਨਾਮ ਹੋਰ ਉਚਾ ਕਰ ਸਕਦੇ ਹਨ। ਉਨਾਂ ਇਸ ਮੌਕੇ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਡਰਾਈਵਰਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ।
        ਉਨਾਂ ਦੱਸਿਆ ਕਿ ਵਰਕਸ਼ਾਪ ਵਿਚ 250 ਡਰਾਈਵਰਾਂ ਨੂੰ ਅਨੁਸ਼ਾਸਿਤ ਹੋਣ, ਸਾਫ-ਸੁਥਰਾ ਪਹਿਰਾਵਾ ਪਹਿਨਣ, ਨਰਮੀ ਨਾਲ ਗੱਲਬਾਤ ਕਰਨ, ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ, ਗਾਹਕ ਦਾ ਸਤਿਕਾਰ ਕਰਨ, ਮੁੱਢਲੀ ਡਾਕਟਰੀ ਸਹਾਇਤਾ, ਸਲੀਕੇ, ਇਮਾਨਦਾਰੀ ਨਾਲ ਕੰਮ ਕਰਨ, ਮਹਿਮਾਨ ਨਿਵਾਜ਼ੀ, ਪੰਜਾਬੀਅਤ ਦੇ ਮੌਲਿਕ ਗੁਣ ਆਦਿ ਦੇ ਗੁਰ ਦਿੱਤੇ ਗਏ ਹਨ, ਤਾਂ ਜੋ ਸ਼ਹਿਰ ਆਉਣ ਵਾਲੇ ਸੈਲਾਨੀ ’ਤੇ ਸ਼ਹਿਰ ਬਾਰੇ ਚੰਗਾ ਪ੍ਰਭਾਵ ਬਣੇ।ਸੰਘਾ ਨੇ ਟੈਕਸੀ ਡਰਾਈਵਰਾਂ ਨੂੰ ਇਥੋਂ ਦੀ ਸੈਰ-ਸਪਾਟਾ ਸਨਅਤ ਦਾ ਧੁਰਾ ਦੱਸਦੇ ਕਿਹਾ ਕਿ ਤੁਹਾਡੇ ਵੱਲੋਂ ਕੀਤੀ ਗਈ ਥੋੜ੍ਹੀ ਜਿਹੀ ਕੋਸ਼ਿਸ਼ ਸ਼ਹਿਰ ਵਿਚ ਸੈਰ-ਸਪਾਟਾ ਸਨਅਤ ਨੂੰ ਬਹੁੱਤ ਵੱਡਾ ਹੁਲਾਰਾ ਦੇ ਸਕਦੀ ਹੈ। PPN1306201807
                     ਉਨਾਂ ਕਿਹਾ ਕਿ ਪੰਜਾਬੀਆਂ ਦੀ ਪਹਿਚਾਣ ਬਹਾਦਰੀ ਤੇ ਇਮਾਨਦਾਰੀ ਕਰਕੇ ਸਾਰੇ ਵਿਸ਼ਵ ਵਿਚ ਅਜੇ ਵੀ ਕਾਇਮ ਹੈ ਅਤੇ ਜੇਕਰ ਟੈਕਸੀ ਡਰਾਈਵਰ ਇਸ ਸੋਚ ’ਤੇ ਪਹਿਰਾ ਦੇਣ ਤਾਂ ਇਹ ਪੰਜਾਬੀਅਤ ਦੀ ਪਹਿਚਾਣ ਬਣਾਈ ਰੱਖਣ ਵਿਚ ਵੱਡਾ ਯੋਗਦਾਨ ਹੋਵੇਗਾ।ਕਾਰਜਕਾਰੀ ਮੈਜਿਸਟਰੇਟ ਸ੍ਰੀ ਸ਼ਿਵਰਾਜ ਸਿੰਘ ਬੱਲ ਨੇ ਕਿਹਾ ਕਿ ਟੈਕਸੀ ਡਰਾਈਵਰਾਂ ਦੀ ਵਰਕਸ਼ਾਪ ਦਾ ਸਿਲਸਿਲਾ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਵਰਕਸ਼ਾਪ ਤੋਂ ਵਿਰਵੇ ਰਹਿ ਗਏ ਡਰਾਈਵਰਾਂ ਨੂੰ ਵੀ ਸਫਲਤਾ ਦੇ ਇਹ ਮੰਤਰ ਸਿਖਾਏ ਜਾਣਗੇ।ਉਨਾਂ ਆਸ ਪ੍ਰਗਟਾਈ ਕਿ ਡਰਾਈਵਰ ਇਥੋਂ ਚੰਗੇ ਗੁਰ ਸਿੱਖ ਕੇ ਆਪਣੇ ਕਾਰੋਬਾਰ ਦੇ ਨਾਲ-ਨਾਲ ਸ਼ਹਿਰ ਦੇ ਸੈਰ-ਸਪਾਟਾ ਸਨਅਤ ਨੂੰ ਵੀ ਹੁਲਾਰਾ ਦੇਣਗੇ।ਇਸ ਮੌਕੇ ਐਕਡਮੀ ਦੇ ਸੰਚਾਲਕ ਸੁਖਜਿੰਦਰ ਸਿੰਘ, ਗੁਰਭੇਜ ਸਿੰਘ ਸੰਧੂ, ਰਣਬੀਰ ਠਾਕੁਰ, ਪਰਮਜੀਤ ਸਿੰਘ ਟਰੈਫਿਕ ਪੁਲਿਸ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>