Friday, April 19, 2024

ਸਮਾਰਟ ਸਿਟੀ ਦੀ ਵਿਉਂਤਬੰਦੀ ਲਈ ਰਿਹਾਇਸ਼ੀ ਵੈਲਫੇਅਰ ਅਤੇ ਮਾਰਕੀਟ ਐਸੋਸੀਏਸ਼ਨਾਂ ਨਾਲ ਮੀਟਿੰਗ

PPN1306201809ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਗੁਰੂ ਨਗਰੀ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੈਡਮ ਦੀਪਤੀ ਉਪਲ ਵੱਲੋਂ ਅੱਜ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨਾਂ ਅਤੇ ਮਾਰਕੀਟ ਕਮੇਟੀ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕੀਤੀ ਗਈ।ਸੀ.ਈ.ਓ ਸਮਾਰਟ ਸਿਟੀ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ, ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਵਧੇਰੇ ਨਾਗਰਿਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਸ਼ਾਮਲ ਹੈ, ਤਾਂ ਜੋ ਜਿਆਦਾਤਰ ਪ੍ਰਾਜੈਕਟਾਂ ਦੀ ਵਿਉਂਤਬਦੀ ਕਰਕੇ ਉਸ ਨੂੰ ਵਧੇਰੇ ਗਤੀ ਦਿੱਤੀ ਜਾ ਸਕੇ।
     ਮੀਟਿੰਗ ਵਿੱਚ ਟੀਮ ਲੀਡਰ ਕਰਨਲ ਮਨੰੂ ਚੌਧਰੀ, ਪ੍ਰੋ. ਬਲਵਿੰਦਰ ਸਿੰਘ ਸਲਾਹਕਾਰ ਏਐਸਸੀਐਲ, ਸ਼੍ਰੀ ਅਮਿਤ ਕੁਮਾਰ ਸਿੰਘ ਸੀਨੀਅਰ ਡਿਜ਼ਾਈਨਰ ਵੀ ਹਾਜ਼ਰ ਰਹੇ। ਸ੍ਰੀਮਤੀ ਦੀਪਤੀ ਉਪਲ ਨੇ ਭਵਿੱਖ ਦੀਆਂ ਪ੍ਰੋਜੈਕਟ ਯੋਜਨਾਵਾਂ ਜੋ ਪਾਈਪਲਾਈਨ ਵਿੱਚ ਹਨ, ਦਾ ਜ਼ਿਕਰ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਉਹ ਸ਼ਹਿਰ ਦੇ ਵਿਕਾਸ ਕੰਮ ਕਰਵਾਉਣ ਬਾਬਤ ਵੱਖ-ਵੱਖ ਏਜੰਸੀਆਂ ਨਾਲ ਪ੍ਰਾਜੈਕਟ ਦੀ ਸਫਲਤਾ ਨੂੰ ਲੈ ਕੇ ਮੀਟਿੰਗਾਂ ਕਰ ਰਹੇ ਹਨ।  
     ਸ੍ਰੀਮਤੀ ਉਪਲ ਨੇ ਕਿਹਾ ਕਿ ਸਮਾਜ ਦੇ ਵੱਖ ਵੱਖ ਸਮੂਹਾਂ ਦੇ ਪ੍ਰਤੀਕਰਮ ਅਤੇ ਸੁਝਾਅ ਪ੍ਰਾਪਤ ਕਰਨ ਲਈ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਸਮਾਰਟ ਸਿਟੀ ਪ੍ਰਾਜੈਕਟਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ।ਕੁੱਝ ਮੈਂਬਰਾਂ ਵੱਲੋਂ ਸ਼ਹਿਰ ਦੀ ਸਫਾਈ, ਸੀਵਰੇਜ ਪ੍ਰਣਾਲੀ ਅਤੇ ਨਾਗਰਿਕਾਂ ਦੀ ਲਾਪਰਵਾਹੀ ਦੀ ਮੌਜੂਦਾ ਸਥਿਤੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ।ਸਾਰੀਆਂ ਐਸੋਸੀਏਸ਼ਨਾਂ ਇਸ ਗੱਲ ’ਤੇ ਖੁਸ਼ ਸਨ ਕਿ ਸ਼ਹਿਰ ਦੇ ਵਿਕਾਸ ਬਾਰੇ ਉਨਾਂ ਕੋਲੋਂ ਵੀ ਸੁਝਾਅ ਮੰਗੇ ਗਏ ਹਨ।  
         ਇਸ ਮੀਟਿੰਗ ਵਿੱਚ ਵੱਖ-ਵੱਖ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਹਮੇਸ਼ਾਂ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਨਾਲ ਯੋਜਨਾਵਾਂ ਦੇ ਵਿਕਾਸ ਅਤੇ ਲਾਗੂ ਕਰਨ ਦੇ ਚਾਹਵਾਨ ਹਨ ਅਤੇ ਉਹ ਇਸ ਪਵਿੱਤਰ ਸ਼ਹਿਰ ਦਾ ਵਿਕਾਸ ਵੇਖਣਾ ਚਾਹੁੰਦੇ ਹਨ।
     ਇਸ ਮੀਟਿੰਗ ਵਿੱਚ ਗੋਬਿੰਦ ਪਾਰਕ ਦੇ ਰਾਜੀਵ ਗੁਲਾਟੀ ਅਤੇ ਸੰਜੀਵ ਮਹਿਰਾ, ਬਸੰਤ ਐਵਨਿਊ, ਤਰੁਣਦੀਪ ਸਿੰਘ ਘੁੰਮਣ ਪ੍ਰਧਾਨ ਰਾਣੀ ਕਾ ਬਾਗ, ਪ੍ਰਧਾਨ ਬਲਬੀਰ ਸਿੰਘ ਨਾਗਰਾ ਅਤੇ ਬੀ.ਐਸ ਸੋਹਲ ਗੁਰੂ ਅਮਰਦਾਸ ਐਸੋਸੀਏਸ਼ਨ, ਦੀਪਕ ਬੱਬਰ ਫਰੈਂਡਜ਼ ਵਿਊ, ਨਿਰਮਲ ਸਿੰਘ ਬੇਦੀ ਛੇਹਰਟਾ ਐਸੋਸੀਏਸ਼ਨ, ਸ੍ਰੀਮਤੀ ਪ੍ਰਭਜੋਤ ਕੌਰ ਜਿਲ੍ਹਾ ਲਾਇਬ੍ਰੇਰੀ, ਪਵਨ ਕੁਮਾਰ ਸਰੀਨ ਕਟੜਾ ਜੈਮਲ ਸਿੰਘ ਐਸੋਸੀਏਸ਼ਨ, ਬਲਦੇਵ ਸਿੰਘ ਪਿੰਕ ਪਲਾਜ਼ਾ ਮਾਰਕੀਟ ਐਸੋਸੀਏਸ਼ਨ, ਸੁਰੇਸ਼ ਕੁਮਾਰ ਛੇਹਰਟਾ ਐਸੋਸੀਏਸ਼ਨ ਆਦਿ ਹਾਜ਼ਰ ਸਨ।

 
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply