Thursday, April 25, 2024

ਖੁੱਲੀ ਹਵਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦਿੱਲੀ ਕਮੇਟੀ ਨੇ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ

PPN1306201810ਨਵੀਂ ਦਿੱਲੀ, 13 ਜੂਨ (ਪੰਜਾਬ ਪੋਸਟ ਬਿਊਰੋ) – ਖੁੱਲ੍ਹੀ ਹਵਾ ਨੂੰ ਵਿਗਿਆਨਕ ਤਰੀਕੇ ਨਾਲ ਪ੍ਰਦੂਸ਼ਣ ਮੁੱਕਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁੱਧ ਹਵਾ ਦਾ ਕੇਂਦਰ ਸਥਾਪਤ ਕੀਤਾ ਗਿਆ ਹੈ।ਏਅਰ ਲੈਬ ਦੇ ਸਹਿਯੋਗ ਨਾਲ ਖੁਲ੍ਹੀ ਹਵਾ ਨੂੰ ਸ਼ੁੱਧ ਕਰਨ ਲਈ ਭਾਰਤ ’ਚ ਪਹਿਲੀ ਵਾਰ ਦਿੱਲੀ ਕਮੇਟੀ ਵੱਲੋਂ ਅਜਿਹੀ ਕੋਸ਼ਿਸ਼ ਕੀਤੀ ਗਈ ਹੈ।ਇਸ ਪਾਇਲਟ ਪ੍ਰੋਜੈਕਟ ’ਤੇ ਕਾਰਜ ਕਰ ਰਹੇ ਵਾਤਾਵਰਨ ਪ੍ਰੇਮੀਆਂ ਨੇ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਵੇਹੜੇ ’ਚ ਸਥਾਪਤ ਉਕਤ ਪ੍ਰਯੋਗਸ਼ਾਲਾ ਦੇ ਅੰਦਰ ਪ੍ਰਦੂਸ਼ਣ ਦਾ ਪੱਧਰ  30 ਹੈ ਜਦਕਿ ਗੁਰਦੁਆਰਾ ਕੰਪਲੈਕਸ ਤੋਂ ਬਾਹਰ 170 ਹੈ।
     ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਏ ਉਦਘਾਟਨੀ ਪ੍ਰੋਗਰਾਮ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਣੇ ਕਈ ਵਾਤਾਵਰਨ ਪ੍ਰੇਮੀਆਂ ਨੇ ਵੀ ਆਪਣੇ ਵਿਚਾਰ ਰੱਖੇ। ਜੀ.ਕੇ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਸੀ। ਇਸ ਲਈ ਪ੍ਰਦੂਸ਼ਣ ਦੇ ਖਿਲਾਫ਼ ਲੋਕਾਂ ’ਚ ਚੇਤਨਾ ਪੈਦਾ ਕਰਨ ਲਈ ਦਿੱਲੀ ਕਮੇਟੀ ਵੱਲੋਂ ਉਕਤ ਕੋਸ਼ਿਸ਼ ਕੀਤੀ ਜਾ ਰਹੀ ਹੈ।ਵਾਤਾਵਰਣ ’ਚ ਵਿਕਾਸ ਜਿਥੇ ਜਰੂਰੀ ਹੈ ਉਥੇ ਹੀ ਵਾਤਾਵਰਣ ਦੇ ਮੂਲ ਅੰਸ਼ ਹਵਾ ਅਤੇ ਪਾਣੀ ਨੂੰ ਸ਼ੁੱਧ ਰੱਖਣਾ ਵੀ ਸਾਡੀ ਜਿੰਮੇਵਾਰੀ ਹੈ। ਕਮੇਟੀ ਵੱਲੋਂ ਇਸ ਕਰਕੇ ਸੂਰਜੀ ਉਰਜਾ ਰਾਹੀਂ ਬਿਜਲੀ ਬਣਾਉਣ ਲਈ ਕ੍ਰਾਂਤੀਕਾਰੀ ਪਹਿਲ ਸ਼ੁਰੂ ਕੀਤੀ ਗਈ ਹੈ। ਤਾਂਕਿ ਗੁਰੂ ਦੀ ਗੋਲਕ ’ਤੇ ਪੈਂਦੇ ਮਾਲੀ ਭਾਰ ਨੂੰ ਘਟਾਉਣ ਦੇ ਨਾਲ ਹੀ ਵਾਤਾਵਰਣ ’ਚ ਬਿਜਲੀ ਉਤਪਾਦਨ ਰਾਹੀਂ ਪੈਦਾ ਹੁੰਦੀ ਕਾਰਬਨ ਦੀ ਨਿਕਾਸੀ ਨੂੰ ਘਟਾਇਆ ਜਾ ਸਕੇ।  
    ਸੋਢੀ ਨੇ ਵਾਤਾਵਰਨ ਦੀ ਸੰਭਾਲ ਲਈ ਸਮਾਜਿਕ ਸੰਸਥਾਵਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਹੋਏ ਦਿੱਲੀ ਕਮੇਟੀ ਦੇ ਉਪਰਾਲੇ ਦੀ ਸਲਾਘਾ ਕੀਤੀ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਵਾਤਾਵਰਣ ਮੰਤਰੀ ਡਾ. ਹਰਸ਼ ਵਰਧਨ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁੱਧ ਹਵਾ ਲਈ ਸਥਾਪਤ ਹੋਏ ਪਾਇਲਟ ਪ੍ਰੋਜੈਕਟ ਨੂੰ ਦੇਖਣ ਦਾ ਸੱਦਾ ਦਿੱਤਾ।ਸਿਰਸਾ ਨੇ ਕਿਹਾ ਕਿ ਦਿੱਲੀ ਸ਼ਹਿਰ ’ਚ ਹਵਾ ਦੇ ਵੱਧਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਦਿੱਲੀ ਕਮੇਟੀ ਨੇ ਬੀਤੇ ਵਰ੍ਹੇ ਮੁਫਤ ਮਾਸਕ ਵੀ ਵੰਡੇ ਸਨ ਅਤੇ ਹੁਣ ਗੁਰੂ ਘਰ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਸਤੇ ਕਾਰਜ ਕੀਤਾ ਜਾ ਰਿਹਾ ਹੈ।ਚੰਗਾ ਸਾਹ ਲੈਣ ਦਾ ਹੱਕ ਸਭ ਨੂੰ ਹੈ।ਇਸ ਲਈ ਹੀ ਜਾਗਰੁਕਤਾ ਫੈਲਾਈ ਜਾ ਰਹੀ ਹੈ। 

Check Also

1525 ਵਿੱਚੋਂ 596 ਸ਼ਰਧਾਲੂਆਂ ਨੂੰ ਵੀਜੇ ਨਾ ਦੇਣੇ ਮੰਦਭਾਗੀ ਕਾਰਵਾਈ- ਸਕੱਤਰ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਸਬੰਧੀ 13 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ ਅੰਮ੍ਰਿਤਸਰ, …

Leave a Reply