Saturday, April 20, 2024

ਵਿਧਾਇਕ ਵੇਰਕਾ ਨੇ ਐਮ.ਸੀ.ਐਚ ਸੈਂਟਰ ਜੋਨ ਨੰਬਰ 5 ਵਿਖੇ ਬੱਚਿਆਂ ਨੂੰ ਰੁਬੈਲਾ ਵੈਕਸੀਨ ਲਗਾਉਣ ਦਾ ਕੀਤਾ ਉਦਘਾਟਨ

PPN1306201814ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਵਾਰਡ ਨੰਬਰ 2 ਸਥਿਤ ਐਮ.ਸੀ.ਐਚ ਸੈਂਟਰ ਜੋਨ ਨੰਬਰ 5 ਵਿਖੇ ਬੱਚਿਆਂ ਨੂੰ ਲਗਾਏ ਜਾਣ ਵਾਲੇ ਰੁਬੈਲਾ ਵੈਕਸੀਨ ਦੇ ਕੰਮ ਦਾ ਉਦਘਾਟਨ ਕੀਤਾ, ਇਸ ਸਮੇਂ ਸੈਂਕੜੇ ਬੱਚਿਆਂ ਨੂੰ ਟੀਕੇ ਵੀ ਲਗਾਏ ਗਏ।ਡਾ. ਵੇਰਕਾ ਨੇ ਸਕੂਲਾਂ ਅਤੇ ਹੋਰ ਵੱਖ-ਵੱਖ ਸਥਾਨਾਂ `ਤੇ ਬੱਚਿਆਂ ਟੀਕੇ ਲਗਾਏ ਜਾਣ `ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦਿਆਂ ਕਿਹਾ ਇਹ ਟੀਕੇ ਰੋਗਾਂ ਨਾਲ ਲੜਣ ਦੀ ਸ਼ਕਤੀ ਪੈਦਾ ਕਰਦੇ ਹਨ, ਜਿਸ ਨਾਲ ਬਿਮਾਰੀਆਂ ਤੋਂ ਬਚਾੳ ਹੁੰਦਾ ਹੈ।ਵਾਰਡ ਇੰਚਾਰਜ ਡਿੰਪਲ ਅਰੋੜਾ ਨੇ ਡਾਕਟਰਾਂ ਦਾ ਸ਼ੂਕਰੀਆ ਅਦਾ ਕੀਤਾ।ਇਸ ਮੌਕੇ ਅੰਮ੍ਰਿਤਪਾਲ ਸਿੰਘ, ਰਾਜ ਬਹਾਦਰ ਸਿੰਘ, ਖਜਾਨ ਸਿੰਘ, ਭੁਪਿੰਦਰ ਸਿੰਘ, ਅਜੀਤ ਸਿੰਘ ਲਾਲੀ, ਤੇਜਿੰਦਰ ਸਿੰਘ, ਰਾਜ ਭੰਡਾਰੀ, ਲਖਬੀਰ ਸਿੰਘ ਖਿਆਲਾ, ਮੈਡੀਕਲ ਅਫਸਰ ਰੀਤੂ ਬਾਲਾ, ਫਾਰਮਾਸਿਸਟ ਰਾਜਵੰਤ ਕੌਰ, ਕੰਵਲਜਕੀਤ ਕੌਰ ਐਲ.ਅੇਚ.ਵੀ ਅਤੇ ਪਰਮਜੀਤ ਕੌਰ ਏ.ਐਲ.ਐਨ ਨੇ ਵੈਕਸੀਨ ਪ੍ਰੋਗਰਾਮ ਵਿੱਚ ਭਾਗ ਲ਼ਿਆ।
    ਇਸੇ ਦੌਰਾਨ ਵਿਧਾਇਕ ਵੇਰਕਾ ਨੇ ਵਾਰਡ ਨੰਬਰ 56 ਵਿਖੇ ਤਪੋਬਨ ਤੋਂ ਏਕਤਾ ਨਗਰ ਤੱਕ 20 ਲੱਖ ਦੀ ਲਾਗਤ ਨਾਲ ਬਨਣ ਵਾਲੀ ਸੜਕ ਦੇ ਕੰਮ ਦਾ ਸ਼ੁਭਅਰੰਭ ਕੀਤਾ।ਇਸ ਸਮੇਂ ਵਾਰਡ ਕੌਂਸਲਰ ਪ੍ਰਮੋਦ ਬਬਲਾ ਨੇ ਕਿਹਾ ਕਿ ਉਨਾਂ ਦੀ ਵਾਰਡ ਵਿੱਚ ਕਈ ਵਿਕਾਸ ਕਾਰਜ ਅਧੂਰੇ ਸਨ, ਜਿੰਨਾਂ ਨੂੰ ਵਿਧਾਇਕ ਡਾ. ਵੇਰਕਾ ਵਲੋਂ ਪੂਰਾ ਕਰਵਾਇਆ ਜਾ ਰਿਹਾ ਹੈ।ਉਨਾਂ ਨੇ ਡਾਕਟਰ ਰਾਜ ਕੁਮਾਰ ਵੇਰਕਾ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਨਰਿੰਦਰ ਬੋਗਲ, ਅਸੋਕ ਭਗਤ, ਸੁਰਿੰਦਰ, ਚੂਨੀ ਲਾਲ ਭਗਤ, ਸੰਦੀਪ ਆਦਿ ਵੀ ਹਾਜਰ ਸਨ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply