Friday, March 29, 2024

ਜਿਲ੍ਹਾ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲਾਂ `ਚ ਦਾਖਲੇ ਲਈ ਕਾਉਂਸਲਿੰਗ ਹੋਈ- ਡੀ.ਈ.ਓ

PPN1506201807ਬਟਾਲਾ, 15 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਗੁਰਦਾਸਪੁਰ ਵਿਚ ਪਹਿਲੇ ਦਿਨ ਦੀ ਮੈਰੀਟੋਰੀਅਸ ਕਾਉਂਸਲਿੰਗ ਪ੍ਰਕਿਰੀਆ ਵਿਚ ਕੁੱਲ 19 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚੋ 11 ਲੜਕੀਆਂ ਅਤੇ 8 ਲੜਕਿਆਂ ਅਤੇ ਦੁਸਰੇ ਦਿਨ ਕੁੱਲ 12 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚੋਂ 4 ਲੜਕੀਆਂ ਅਤੇ 8 ਲੜਕਿਆਂ ਦੀ ਵੱਖ-ਵੱਖ ਜ਼ਿਲ੍ਹਿਆਂ ਦੇ ਮੈਰੀਟੋਰੀਅਸ ਸਕੂਲਾਂ ਲਈ ਚੋਣ ਹੋਈ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਗੁਰਦਾਸਪੁਰ ਸ਼੍ਰੀਮਤੀ ਰਾਕੇਸ਼ ਬਾਲਾ ਨੇ ਗੋਲਡਨ ਕਾਲਜ਼ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਗੁਰਦਾਸਪੁਰ ਵਿਖੇ ਚੱਲ ਰਹੀ ਕਾਊਂਸਲਿੰਗ ਦੋਰਾਨ ਕੀਤਾ।ਉਹਨਾਂ ਦੱਸਿਆ ਕਿ ਜਿਲ੍ਹਾ ਵਿਦਿਆਰਥੀਆਂ ਦੀ ਕਾਂਊਸਲਿੰਗ ਲਈ ਉਪ ਜਿਲ੍ਹਾ ਸਿੱਖਿਆ ਅਫ਼ਸਰ ਗੁਰਨਾਮ ਸਿੰਘ ਦੀ ਅਗਵਾਈ ਹੇਠ ਕਾਉਂਸਲਿੰਗ ਟੀਮ ਬਣਾਈ ਗਈ ਸੀ, ਜਿਸ ਵਿਚ ਵਿਨੇ ਕੁਮਾਰ ਜ਼ਿਲ੍ਹਾ ਐਮ.ਆਈ.ਐਸ ਕੋਆਰਡੀਨੇਟਰ, ਜਤਿੰਦਰ ਕੁਮਾਰ ਐਮ.ਆਈ.ਐਸ ਕੋਆਰਡੀਨੇਟਰ, ਮੁਨੀਸ਼ ਸ਼ਰਮਾ ਐਮ.ਆਈ.ਐਸ ਕੋਆਰਡੀਨੇਟਰ) ਅਤੇ ਧੀਰਜ ਪੁਰੀ ਐਮ.ਆਈ.ਐਸ ਕੋਆਰਡੀਨੇਟਰ ਸ਼ਾਮਿਲ ਕੀਤੇ ਗਏ ਸਨ।ਕਾਉਂਸਲਿੰਗ ਦੇ ਪਹਿਲੇ ਦਿਨ ਗੁਰਨਾਮ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਦਿਆਰਥੀਆਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਵਿਚ ਉਹੀ ਵਿਦਿਆਰਥੀ ਦਾਖਲਾ ਲੈ ਸਕਦੇ ਹਨ, ਜੋ ਸਰਕਾਰੀ ਸਕੂਲਾਂ ਦੇ ਦਸਵੀ ਜਮਾਤ ਵਿਚੋ 55 ਪ੍ਰਤੀਸ਼ਤ ਜਨਰਲ ਕੈਟਾਗਰੀ ਅਤੇ 50 ਪ੍ਰਤੀਸ਼ਤ ਐਸ.ਸੀ./ਐਸ.ਟੀ ਕੈਟਾਗਰੀ ਅੰਕਾਂ ਨਾਲ ਪਾਸ ਹੁੰਦੇ ਹਨ।ਇਸ ਮੋਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗੁਰਦਾਸਪੁਰ ਗੁਰਨਾਮ ਸਿੰਘ ਅਤੇ ਉਹਨਾਂ ਦੀ ਅਗਵਾਈ ਹੇਠ ਟੀਮ ਵੱਲੋ ਮੋਕੇ ਵਿਦਿਆਰਥੀਆਂ ਨੰੂ ਚੁਣੇ ਹੋਏ ਸਟੇਸ਼ਨਾ ਦੇ ਆਫਰ ਲੈਟਰ ਦਿੱਤੇ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply