Thursday, April 25, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਵਿਮਿੰਗ ਪੂਲ `ਚ ਬਾਹਰੀ ਤੈਰਾਕਾਂ ਲਈ ਵੀ ਖੋਲਿਆ

PPN1506201815

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਵਿਮਿੰਗ ਪੂਲ ਦੀ ਮੈਂਬਰਸ਼ਿਪ ਦੀ ਪੇਸ਼ਕਸ਼ ਆਮ ਲੋਕਾਂ ਨੂੰ ਕੀਤੀ ਗਈ ਹੈ।ਯੂਨੀਵਰਸਿਟੀ ਦੇ ਕੈਂਪਸ ਵਿੱਚ ਉਪਲਬਧ ਅੰਤਰਰਾਸ਼ਟਰੀ ਪੱਧਰ ਦੇ ਸਵੀਮਿੰਗ ਪੂਲ ਵਿੱਚ ਸਿਖਲਾਈ, ਗੋਤਾਖੋਰੀ ਅਤੇ ਤੈਰਾਕੀ ਮੁਕਾਬਲਿਆਂ ਲਈ ਵੱਖਰੀਆਂ ਸਹੂਲਤਾਂ ਮੌਜੂਦ ਹਨ।ਮੈਂਬਰਸ਼ਿਪ ਫਾਰਮ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ਸਵੀਮਿੰਗ ਪੂਲ ਵਿਚ ਤਿੰਨ ਕੁਸ਼ਲ ਤੈਰਾਕੀ ਕੋਚਾਂ ਦੀ ਅਗਵਾਈ ਹੇਠ ਸਵੀਮਿੰਗ ਸਿੱਖੀ ਜਾ ਸਕੇਗੀ। ਸਵਿਮਿੰਗ ਪੂਲ ਕੰਪਲੈਕਸ ਵਿੱਚ ਕੁੱਲ ਤਿੰਨ ਪੂਲ ਹਨ, ਜਿਨ੍ਹਾਂ ਵਿਚੋਂ ਇਕ ਅੰਤਰਰਾਸ਼ਟਰੀ ਸਟੈਂਡਰਡ ਓਲੰਪਿਕ ਸਾਈਜ਼ 50ਯ21 ਮੀਟਰ ਦਾ ਬਣਿਆ ਹੈ ਜਿਸ ਵਿੱਚ ਅੱਠ ਸਵੀਮਿੰਗ ਲੇਨਾਂ ਹਨ ਅਤੇ ਦੂਜਾ 25ਯ12.5 ਮੀਟਰ ਦਾ ਹੈ ਜੋ ਖਾਸ ਕਰਕੇ ਸ਼ੁਰੂਆਤੀ ਤੈਰਾਕਿਆਂ ਲਈ ਬਣਾਏ ਗਏ ਹਨ। ਤੀਜਾ ਪੂਲ ਖਾਸ ਤੌਰ ਤੇ ਗੋਤਾਖੋਰਾਂ ਲਈ ਬਣਾਇਆ ਗਿਆ ਹੈ।ਲੜਕੇ ਅਤੇ ਲੜਕੀਆਂ ਲਈ ਵੱਖਰੇ ਤੌਰ `ਤੇ  ਚੇਂਜਿੰਗ ਰੂਮ ਅਤੇ ਨਹਾਊਣ ਦੀ ਸੁਵਿਧਾ ਵੀ ਉਪਲਬਧ ਹੈ।ਦਰਸ਼ਕਾਂ ਅਤੇ ਬਚਿਆਂ ਦੇ ਮਾਪਿਆਂ ਲਈ ਇੱਕ ਵੱਡੀ ਗੈਲਰੀ ਵੀ ਬਣਾਈ ਗਈ ਹੈ ਜਿਸ ਵਿੱਚ 2000 ਵਿਅਕਤੀਆਂ ਨੂੰ ਬਿਠਾਊਣ ਦੀ ਸਮਰੱਥਾ ਹੈ।ਖਾਸ ਫਿਲਟਰਟੇਸ਼ਨ ਪਲਾਂਟਾਂ ਦੀ ਵਰਤੋਂ ਕਰਕੇ ਪੂਲ ਦੇ ਪਾਣੀ ਨੂੰ ਸਾਫ ਰੱਖਣ ਦਾ ਖਾਸ ਧਿਆਨ ਰਖਿਆ ਜਾਂਦਾ ਹੈ।
ਵਾਇਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਪੂਲ ਦੀਆਂ ਸਹੂਲਤਾਂ ਵਿਚ ਵਾਧਾ ਪਾਉਣ ਅਤੇ ਇਸ ਦਾ ਇਨਫ੍ਰਾਸਟਰਕਚਰ ਵਧਾਉਣ ਲਈ ਉਪਰਾਲੇ ਕੀਤੇ ਜਾਣਗੇ।ਯੂਨੀਵਰਸਿਟੀ ਦੇ ਵਿਦਿਆਰਥੀਆਂ, ਕੌਂਸਟੀਟੁਐਂਟ ਕਾਲਜਾਂ ਦੇ ਅਤੇ ਯੂਨੀਵਰਸਿਟੀ ਐਫੀਲੇਟਡ ਕਾਲਜਾਂ ਦੇ ਵਿਦਿਆਰਥੀਆਂ ਲਈ ਇੱਕ ਸੈਸ਼ਨ ਦੀ ਫੀਸ 2500/- ਰੁਪਏ ਹੋਵੇਗੀ।ਫੈਕਲਟੀ ਮੈਂਬਰਾਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤ ਬੱਚਿਆਂ ਅਤੇ ਯੂਨੀਵਰਸਿਟੀ ਦੇ ਸਾਬਕਾ ਕਰਮਚਾਰੀਆਂ ਲਈ ਇਹ ਫੀਸ 3000/- ਹੈੈ।10 ਸਾਲ ਦੇ ਬੱਚਿਆਂ ਲਈ ਇਹ ਫੀਸ 6000/- ਹੈ ਅਤੇ ਬਾਲਗ ਲੋਕਾਂ ਲਈ ਪ੍ਰਤੀ ਸੈਸ਼ਨ 11000/- ਰੁਪਏ ਹੈ।ਰੋਜ਼ਾਨਾ ਮਹਿਮਾਨਾਂ ਦੀ ਮੈਂਬਰਸਿਪ ਲਈ ਰਕਮ ਰਾਸ਼ੀ ਇਕ ਘੰਟੇ ਲਈ 300 ਰੁਪਏ ਹੈ।ਬਾਹਰੀ ਲੋਕਾਂ ਲਈ ਪ੍ਰਤੀ ਮਹੀਨਾ ਖਰਚ 3000 ਰੁਪਏ ਅਤੇ ਵਿਦਿਆਰਥੀਆਂ ਲਈ ਰਾਸ਼ੀ ਲਗਭਗ 700 ਰੁਪਏ ਹੈ। 

Check Also

ਸਕੂਲੀ ਬੱਚਿਆਂ ਦੇ ਮਿਡ ਡੇ ਮੀਲ ਦਾ ਸਮੇਂ ਸਮੇਂ ਕੀਤੀ ਜਾਵੇ ਜਾਂਚ -ਮੈਂਬਰ ਫੂਡ ਕਮਿਸ਼ਨ ਪੰਜਾਬ

ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਮਿਡ ਡੇ ਮੀਲ ਦੀ …

Leave a Reply