Friday, April 19, 2024

ਦੋ ਹਫਤੇ ਦੀ ਡੇਅਰੀ ਸਿਖਲਾਈ ਲਈ ਕੌਂਸਲਿੰਗ 18 ਜੂਨ ਨੂੰ – ਜੋਗਿੰਦਰ ਸਿੰਘ

ਨਬਾਰਡ ਵਲੋਂ ਜਨਰਲ ਕੈਟਾਗਰੀ ਨੂੰ 25% ਅਤੇ ਐਸ.ਸੀ ਨੂੰ 33.33% ਸਬਸਿਡੀ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਅਤੇ ਇੰਦਰਜੀਤ ਸਿੰਘ ਸਰਾਂ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਦੌ ਹਫਤਿਆਂ ਦਾ ਡੇਅਰੀ ਸਿਖਲਾਈ ਪ੍ਰੋਗਰਾਮ 18 ਜੂਨ ਤੋਂ 29 ਜੂਨ ਤੱਕ ਚਲਾਇਆ ਜਾ ਰਿਹਾ ਹੈ।
     ਇਸ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਕੋਈ ਵੀ ਲੜਕਾ ਜਾਂ ਲੜਕੀ ਜਿਸਦੀ ਉਮਰ 18 ਤੋਂ 50 ਸਾਲ ਤੱਕ ਹੋਵੇ, ਬੇਰੁਜਗਾਰ, ਪੰਜਾਬੀ ਪਾਸ ਅਤੇ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ, ਇਸ ਸਿਖਲਾਈ ਵਿਚ ਭਾਗ ਲੈ ਸਕਦਾ ਹੈ।ਇਸ ਸਿੱਖਲਾਈ ਲਈ ਜਨਰਲ ਕੈਟਾਗਰੀ ਨਾਲ ਸਬੰਧਤ ਸਿਖਿਆਰਥੀਆਂ ਤੋਂ 1000/- ਰੁ: ਅਤੇ ਅ: ਜਾਤੀ ਨਾਲ ਸਬੰਧਤ ਸਿਖਿਆਰਥੀਆਂ ਤੋਂ 750/- ਰੁ: ਫੀਸ ਵਸੂਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੌਂਸਲਿੰਗ18 ਜੂਨ ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਐਟ ਵੇਰਕਾ, ਆਪੋਜਿਟ ਮਿਲਕ ਪਲਾਂਟ ਵਿਖੇ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਸਿਖਿਆਰਥੀ ਆਪਣੇ ਨਾਲ ਅਸਲ ਪੜ੍ਹਾਈ ਦਾ ਸਬੂਤ,ਅਧਾਰ ਕਾਰਡ ਅਤੇ ਜੇਕਰ ਕੋਈ ਸਿਖਿਆਰਥੀ ਅ: ਜਾਤੀ ਨਾਲ ਸਬੰਧ ਰੱਖਦਾ ਹੈ, ਅ: ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ।ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਪਸ਼ੂ ਦੀਆਂ ਨਸਲਾਂ, ਉਹਨਾਂ ਦੀ ਖਾਦ ਖੁਰਾਕ, ਸਾਂਭ ਸੰਭਾਲ, ਦੁੱਧ ਅਤੇ ਦੁੱਧ ਤੋਂ ਪਦਾਰਥ ਤਿਆਰ ਕਰਨ ਸਬੰਧੀ ਅਤੇ ਦੁੱਧ ਦੇ ਸੁਚੱਜੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਸਿਖਿਆਰਥੀ ਪਸ਼ੂ ਦੀ ਖਰੀਦ, ਕੱਟੀਆਂ ਵੱਛੀਆਂ ਦੀ ਖਰੀਦ, ਦੁੱਧ ਤੋਂ ਦੁੱਧ ਦੇ ਪਦਾਰਥ ਬਣਾਉਣ ਲਈ ਲੋੜੀਂਦੀ ਮਸ਼ੀਨਰੀ, ਬੀ.ਐਮ.ਸੀ ਲਈ ਮਿਲਕਿੰਗ ਮਸ਼ੀਨ, ਦੁੱਧ ਅਤੇ ਦੁੱਧ ਦੇ ਪਦਾਰਥਾਂ ਦੀ ਢੋਆ ਢੋਆਈ ਲਈ ਗੱਡੀ ਖਰੀਦਣ, ਦੁੱਧ ਅਤੇ ਦੁੱਧ ਦੇ ਪਦਾਰਥ ਵੇਚਣ ਲਈ ਆਊਟਲੈਟ ਬਣਾਉਣ ਲਈ ਸੱਸਤੇ ਵਿਆਜ ਦਰ ਤੇ ਕਰਜ਼ਾ ਪ੍ਰਾਪਤ ਕਰ ਸਕਦਾ ਹੈ ਅਤੇ ਨਾਬਾਰਡ ਵਲੋਂ ਜਨਰਲ ਕੈਟਾਗਰੀ ਲਈ 25% ਅਤੇ ਅ: ਜਾਤੀ ਨੂੰ 33.33% ਸਬਸਿਡੀ ਦਿੱਤੀ ਜਾਵੇਗੀ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply